channel punjabi
Canada International News North America

BOEING 737 MAX ਦੋ ਸਾਲਾਂ ਬਾਅਦ ਮੁੜ ਤੋਂ ਆਸਮਾਨ ‘ਚ ਭਰਨਗੇ ਉਡਾਣ, ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਤੋਂ ਮਿਲੀ ਮਨਜ਼ੂਰੀ

ਓਟਾਵਾ : ਲੰਮੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਬੋਇੰਗ ਦੇ 737 ਮੈਕਸ ਜਹਾਜ਼ਾਂ ਨੂੰ ਹਰੀ ਝੰਡੀ ਮਿਲ ਹੀ ਗਈ । ਪਿਛਲੇ ਦੋ ਸਾਲਾਂ ਤੋਂ ਬਾਹਰ ਕੀਤੇ ਗਏ ਇਹਨਾਂ ਜਹਾਜ਼ਾਂ ਨੂੰ ਹੁਣ ਕੈਨੇਡਾ ਵਿੱਚ ਮੁੜ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਟਰਾਂਸਪੋਰਟ ਮੰਤਰਾਲੇ ਨੇ ਇਨ੍ਹਾਂ ਜਹਾਜ਼ਾਂ ਨੂੰ ਮੁੜ ਸੇਵਾਵਾਂ ਲਈ ਆਗਿਆ ਦੇ ਦਿੱਤੀ ਹੈ। ਦੋ ਹਾਦਸੇ ਵਾਪਰਨ ਮਗਰੋਂ ਲਗਭਗ ਦੋ ਸਾਲ ਤੋਂ ਬੰਦ ਪਏ ਬੋਇੰਗ ਦੇ ਇਹ ਜਹਾਜ਼ ਮੁੜ ਤੋਂ ਆਸਮਾਨ ਵਿਚ ਉੱਡਣਗੇ।

ਦੱਸ ਦੇਈਏ ਕਿ ਬੋਇੰਗ ਕੰਪਨੀ ਦੇ 737 ਮੈਕਸ ਜਹਾਜ਼ਾਂ ’ਤੇ ਇਸ ਕਾਰਨ ਪਾਬੰਦੀ ਲਾਈ ਗਈ ਸੀ ਕਿਉਂਕਿ ਇਸ ਦੇ ਦੋ ਜਹਾਜ਼ ਹਾਦਸਾਗ੍ਰਸਤ ਹੋ ਗਏ ਸਨ, ਜਿਸ ਕਾਰਨ 346 ਯਾਤਰੀਆਂ ਦੀ ਜਾਨ ਚਲੀ ਗਈ ਸੀ। ਮਰਨ ਵਾਲਿਆਂ ਵਿਚੋਂ 18 ਕੈਨੇਡੀਅਨ ਨਾਗਰਿਕ ਵੀ ਸਨ। ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਜਹਾਜ਼ਾਂ ਵਿਚ ਕਈ ਕਮੀਆਂ ਹਨ, ਜਿਸ ਕਾਰਨ ਇਨ੍ਹਾਂ ਨਾਲ ਹਾਦਸੇ ਵਾਪਰੇ ਹਨ। ਇਸ ’ਤੇ ਕੈਨੇਡਾ ਸਰਕਾਰ ਨੇ ਇਨ੍ਹਾਂ ’ਤੇ ਪਾਬੰਦੀਆਂ ਲਾਉਣ ਦਾ ਐਲਾਨ ਕਰ ਦਿੱਤਾ ਸੀ। ਹਾਦਸਿਆਂ ਵਿੱਚ ਆਪਣੇ ਪਰਿਵਾਰਾਂ ਤੇ ਦੋਸਤਾਂ ਨੂੰ ਗੁਆਉਣ ਵਾਲੇ ਲੋਕਾਂ ਦੀ ਮੰਗ ਹੈ ਕਿ ਇਸ ਕੰਪਨੀ ਦੇ ਜਹਾਜ਼ਾਂ ਨੂੰ ਕਦੇ ਵੀ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਬੋਇੰਗ 737 ਮੈਕਸ ਜਹਾਜ਼ਾਂ ਨੂੰ ਮੁੜ ਉੜਾਣ ਦੀ ਪ੍ਰਵਾਨਗੀ ਮਿਲਣ ‘ਤੇ ਅਧਿਕਾਰੀਆਂ ਨੇ ਦੱਸਿਆ ਕਿ ਟਰਾਂਸਪੋਰਟ ਕੈਨੇਡਾ ਲਗਭਗ 15 ਹਜ਼ਾਰ ਘੰਟੇ ਇਸਦੀ ਜਾਂਚ ਵਿਚ ਬਤੀਤ ਕਰ ਚੁੱਕੀ ਹੈ । ਇਸ ਦੇ ਨਾਲ ਹੀ ਜਹਾਜ਼ ਦੇ ਡਿਜ਼ਾਇਨ ਆਦਿ ਵਿਚ ਜੋ ਕਮੀਆਂ ਹਨ, ਉਨ੍ਹਾਂ ਨੂੰ ਕਾਫੀ ਹੱਦ ਤੱਕ ਦੂਰ ਕਰ ਲਿਆ ਗਿਆ ਹੈ। ਏਅਰ ਕੈਨੇਡਾ ਅਤੇ ਵੈਸਟ ਜੈੱਟ ਨੇ ਆਪਣੇ ਪਾਇਲਟਾਂ ਨੂੰ ਇਸ ਸਬੰਧੀ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ।

Related News

ਨਿਊਜ਼ੀਲੈਂਡ :51 ਲੋਕਾਂ ਦਾ ਹੱਤਿਆਰਾ ਆਪਣੀ ਸਜ਼ਾ ਦੀ ਖ਼ੁਦ ਕਰੇਗਾ ਪੈਰਵੀ, ਵਕੀਲਾਂ ਨੂੰ ਹੱਟਣ ਦੇ ਦਿੱਤੇ ਨਿਰਦੇਸ਼

Rajneet Kaur

ਅਮਰੀਕੀ ਜੰਗਲਾਂ ‘ਚ ਲੱਗੀ ਅੱਗ ਦਾ ਅਸਰ ਸਸਕੈਚਵਨ ਸੂਬੇ ਤਕ ਪੁੱਜਿਆ

Vivek Sharma

ਸਿੰਘੂ ਸਰਹੱਦ ਪ੍ਰਦਰਸ਼ਨ ਸਥਾਨ ‘ਤੇ ਅੰਦੋਲਨਕਾਰੀ ਕਿਸਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ, ਦਿੱਲੀ ਪੁਲਸ ਦੇ ਇਕ ਐੱਸ.ਐੱਚ.ਓ.ਜ਼ਖ਼ਮੀ

Rajneet Kaur

Leave a Comment