channel punjabi
Canada International News North America

ਪਤੀ ਦਾ ਦੇਖਿਆ ਸੁਪਨਾ ਹੋਇਆ ਸੱਚ, ਔਰਤ ਨੇ ਜਿੱਤੀ 60 ਮਿਲੀਅਨ ਡਾਲਰ ਦੀ ਲਾਟਰੀ

ਟੋਰਾਂਟੋ ਦੀ ਇਕ ਔਰਤ ਨੇ ਲੋਟੋ ਮੈਕਸ ਲਾਟਰੀ ਵਿੱਚ 60 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਹੈ। 57 ਸਾਲਾ ਡੇਂਗ ਪ੍ਰਵੈਟੂਡਮ ਨੇ ਦੱਸਿਆ ਕਿ ਉਸ ਦੇ ਪਤੀ ਨੇ 20 ਸਾਲ ਪਹਿਲਾਂ ਇਹ ਸੁਫ਼ਨਾ ਦੇਖਿਆ ਸੀ ਕਿ ਉਨ੍ਹਾਂ ਦੀ ਲਾਟਰੀ ਲੱਗੀ ਹੈ ਤੇ ਇਹ ਸੁਫ਼ਨਾ ਹੁਣ ਸੱਚ ਹੋ ਗਿਆ ਹੈ। ਡੇਂਗ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਸੁਫ਼ਨੇ ਵਿਚ ਜਿਹੜਾ ਲਾਟਰੀ ਨੰਬਰ ਦਿਖਾਈ ਦਿੱਤਾ ਸੀ, ਉਸ ਨੇ ਉਸੇ ਨੰਬਰ ਦੀ ਲਾਟਰੀ ਪਾਈ ਤੇ ਜਿੱਤ ਗਈ। ਉਸ ਨੂੰ ਸੋਮਵਾਰ ਨੂੰ 60 ਮਿਲੀਅਨ ਡਾਲਰ ਦਾ ਚੈੱਕ ਮਿਲਿਆ ਹੈ ਤੇ ਉਹ ਬਹੁਤ ਖੁਸ਼ ਹੈ।

ਡੇਂਗ 1980 ਵਿਚ ਆਪਣੇ 14 ਭੈਣ-ਭਰਾ ਦੇ ਨਾਲ ਲਾਓਸ ਤੋਂ ਕਨੈਡਾ ਆਏ ਸਨ ਅਤੇ ਉਸ ਦਾ ਪਰਿਵਾਰ ਸਥਾਨਕ ਚਰਚ ਦੁਆਰਾ ਸਪਾਂਸਰ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਪਿਛਲੇ 40 ਸਾਲਾਂ ਤੋਂ ਮਜ਼ਦੂਰੀ ਕਰ ਰਹੇ ਹਨ ਤੇ ਪਰਿਵਾਰ ਲਈ ਪੈਸਾ ਜੋੜ ਰਹੇ ਸਨ ਪਰ ਕੋਰੋਨਾ ਵਾਇਰਸ ਕਾਰਨ ਉਸ ਦੀ ਨੌਕਰੀ ਚਲੀ ਗਈ। ਦੋ ਬੱਚਿਆਂ ਦੀ ਮਾਂ ਤੇ ਦੋ ਬੱਚਿਆਂ ਦੀ ਦਾਦੀ ਡੇਂਗ ਨੇ ਦੱਸਿਆ ਕਿ ਇਕ ਦਿਨ ਉਸ ਨੇ ਲਾਟਰੀ ਪਾਈ ਤੇ ਉਸ ਨੂੰ ਯਕੀਨ ਨਹੀਂ ਸੀ ਕਿ ਉਹ ਇੰਨੀ ਵੱਡੀ ਰਾਸ਼ੀ ਜਿੱਤੇਗੀ।

1 ਦਸੰਬਰ, 2020 ਦੇ ਲੋਟੋ ਮੈਕਸ ਡਰਾਅ ਵਿਚ ਜਿੱਤ ਪ੍ਰਾਪਤ ਕਰਦਿਆਂ ਡੇਂਗ ਨੇ ਉੱਤਰੀ ਯੌਰਕ ਵਿਚ ਯੋਂਗੇ ਸੇਂਟ ਦੇ ਗੇਟਵੇ ਨਿਉਸਟੈਂਡ ਵਿਖੇ ਜੇਤੂ ਟਿਕਟ ਖਰੀਦੀ। ਇਹ ਉਹ ਟਿਕਟ ਸੀ ਜਿਸਦੇ ਨਤੀਜੇ ਵਜੋਂ ਉਸਦੀ ਬਹੁ-ਮਿਲੀਅਨ ਡਾਲਰ ਦੀ ਜਿੱਤ ਹੋਈ।ਉਸ ਨੇ ਕਿਹਾ ਕਿ ਇਸ ਪੈਸੇ ਨਾਲ ਆਪਣੇ ਪਰਿਵਾਰ ਤੇ ਆਪਣੇ ਲਈ ਉਹ ਨਵਾਂ ਘਰ, ਗੱਡੀ ਤੇ ਕੱਪੜੇ ਖਰੀਦਣਗੇ।

Related News

ਕੈਨੇਡਾ ਦੇ MPP ਰਮਨਦੀਪ ਬਰਾੜ ਦੇ ਕਿਸਾਨ ਅੰਦੋਲਨ ‘ਚ ਪਹੁੰਚਣ ‘ਤੇ ਖੜਾ ਹੋਇਆ ਬਖੇੜਾ, ‘ਭਾਰਤੀ ਵੀਜ਼ਾ ਕਾਨੂੰਨਾਂ ਦੀ ਉਲੰਘਣਾ’ ਦੇ ਇਲਜ਼ਾਮ

Vivek Sharma

ਕੈਨੇਡਾ ‘ਚ ਮੁੜ ਵਧੇ ਕੋਰੋਨਾ ਦੇ ਮਰੀਜ਼!

team punjabi

ਓਂਟਾਰੀਓ ‘ਚ ਪਰਵਾਸੀ ਮਜ਼ਦੂਰਾਂ ਲਈ ਕੋਵਿਡ-19 ਮੁਲਾਂਕਣ ਕੇਂਦਰ ਕੀਤੇ ਬੰਦ

team punjabi

Leave a Comment