channel punjabi
International News USA

“ਟਰੰਪ ਹੈ ਕਿ ਮਾਨਤਾ ਨਹੀਂ” : ਮੇਰੇ ਖ਼ਿਲਾਫ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਨਾ ਕਰ ਬੈਠਿਓ, ਕਿਤੇ…! ਟਰੰਪ ਦੀ ਘੁੜਕੀ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਪਣੇ ਕਾਰਜਕਾਲ ਦੇ ਗਿਣੇ-ਚੁਣੇ ਦਿਨ ਬਾਕੀ ਹਨ, ਪਰ ਉਹ ਹੁਣ ਵੀ ਆਪਣੇ ਵਿਰੋਧੀਆਂ ਨੂੰ ਧਮਕਾਉਣ ਤੋਂ ਗੁਰੇਜ਼ ਨਹੀਂ ਕਰ ਰਹੇ । ਬੀਤੇ ਹਫ਼ਤੇ 6 ਜਨਵਰੀ ਨੂੰ ਕੈਪੀਟੋਲ ਵਿਚ ਹੋਈ ਹਿੰਸਾ ਦੇ ਮੱਦੇਨਜ਼ਰ ਟਰੰਪ ਨੂੰ ਆਪਣੇ ਕਾਰਜਕਾਲ 20 ਜਨਵਰੀ 2021 ਨੂੰ ਸਮਾਪਤ ਹੋਣ ਤੋਂ ਪਹਿਲਾਂ ਹੀ ਹਟਾਉਣ ਲਈ ਡੈਮੋਕ੍ਰੇਟਸ ਸੰਸਦ ਵਿਚ ਪ੍ਰਸਤਾਵ ਪੇਸ਼ ਕਰਨ ਵਾਲੇ ਹਨ। ਇਸ ਵਿਚਕਾਰ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਖ਼ਿਲਾਫ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਇਹ ਜ਼ਬਰਦਸਤ ਗੁੱਸਾ ਪੈਦਾ ਕਰ ਰਿਹਾ ਹੈ। ਇੱਥੇ ਉਨ੍ਹਾਂ ਦਾ ਇਸ਼ਾਰਾ ਲੋਕਾਂ ਦੇ ਗੁੱਸੇ ਤੋਂ ਸੀ।

ਟਰੰਪ ਨੇ ਮੰਗਲਵਾਰ ਸਵੇਰੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ,’ਮਹਾਂਦੋਸ਼ ਦੀ ਪ੍ਰਕਿਰਿਆ ਲੋਕਾਂ ਵਿੱਚ ਜ਼ਬਰਦਸਤ ਗੁੱਸਾ ਪੈਦਾ ਕਰ ਰਹੀ ਹੈ ਅਤੇ ਇਸ ਨੂੰ ਫਿਰ ਵੀ ਕੀਤਾ ਜਾ ਰਿਹਾ ਹੈ, ਇਹ ਖ਼ਤਰਨਾਕ ਹੈ ਜੋ ਉਹ ਕਰ ਰਹੇ ਹਨ।’

ਟਰੰਪ ਨੇ ਕਿਹਾ, ‘ਨੈਨਸੀ ਪੇਲੋਸੀ ਅਤੇ ਚੱਕ ਸ਼ੂਮਰ ਦਾ ਇਸ ‘ਤੇ ਅੱਗੇ ਵਧਣਾ, ਮੈਨੂੰ ਲੱਗਦਾ ਹੈ ਕਿ ਇਹ ਸਾਡੇ ਦੇਸ਼ ਲਈ ਖ਼ਤਰਾ ਪੈਦਾ ਕਰ ਰਹੇ ਹਨ ਅਤੇ ਇਸ ਨਾਲ ਬਹੁਤ ਗੁੱਸਾ ਪੈਦਾ ਹੋ ਰਿਹਾ ਹੈ। ਮੈ ਕੋਈ ਹਿੰਸਾ ਨਹੀਂ ਚਾਹੁੰਦਾ।’

ਹਾਲਾਂਕਿ, ਆਪਣੀ ਗੱਲ ਰੱਖਦਿਆਂ ਟਰੰਪ ਨੇ ਕੈਪੀਟੋਲ ਵਿਚ ਹੋਈ ਹਿੰਸਾ ਦੀ ਨਿੰਦਾ ਤਾਂ ਨਹੀਂ ਕੀਤੀ ਪਰ ਉਹਨਾਂ ਆਪਣੇ ਅੰਦਾਜ਼ ਵਿੱਚ ਜ਼ੋਰ ਦੇ ਕੇ ਕਿਹਾ,’ਅਸੀਂ ਹਿੰਸਾ ਨਹੀਂ ਚਾਹੁੰਦੇ, ਕਦੇ ਨਹੀਂ ਚਾਹੁੰਦੇ, ਬਿਲਕੁਲ ਨਹੀਂ ਚਾਹੁੰਦੇ।’

ਕਈ ਵੱਡੇ ਸੋਸ਼ਲ ਪਲੈਟਫਾਰਮ ਵਲੋਂ ਪਾਬੰਦੀ ਲਗਾਉਣ ਦੀ ‘ਟੀਸ’ ਵੀ ਟਰੰਪ ਦੀਆਂ ਗੱਲਾਂ ਤੋਂ ਜਾਹਿਰ ਹੋਈ । ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਨ੍ਹਾਂ ਨੂੰ ਹਟਾਉਣਾ ਵੀ ‘ਗੁੱਸੇ’ ਦਾ ਕਾਰਨ ਬਣ ਰਿਹਾ ਹੈ , ਇੱਥੇ ਉਨ੍ਹਾਂ ਦਾ ਇਸ਼ਾਰਾ ਟਵਿੱਟਰ, ਐਫ.ਬੀ., ਇੰਸਟਾਗ੍ਰਾਮ ਆਦਿ ਵੱਲ ਸੀ । ਉਹਨਾਂ ਦਾਅਵਾ ਕੀਤਾ ਕਿ ਚੋਣ ਹਾਰਨ ਅਤੇ ਦੂਜੀ ਮਹਾਂਦੋਸ਼ ਪ੍ਰਕਿਰਿਆ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਜ਼ਬਰਦਸਤ ਹਮਾਇਤ ਮਿਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਮਹਾਂਦੋਸ਼ ਲਈ ਬੁੱਧਵਾਰ ਨੂੰ ਮਤਾ ਪੇਸ਼ ਕੀਤਾ ਜਾ ਸਕਦਾ ਹੈ।

ਫਿਲਹਾਲ ਵੇਖਣਾ ਹੋਵੇਗਾ ਕਿ ਡੋਨਾਲਡ ਟਰੰਪ ਨੂੰ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਹੋਰ ਕਿਹੜੀ-ਕਿਹੜੀ ਨਮੋਸ਼ੀ ਨੂੰ ਝੱਲਣਾ ਪਵੇਗਾ। ਗੁਸਤਾਖ਼ੀ ਮੁਆਫ਼ ।।

Related News

ਡੋਨਾਲਡ ਟਰੰਪ ‘ਤੇ ਭੜਕੀ ਕਮਲਾ ਹੈਰਿਸ, ਚੋਣਾਂ ਤੋਂ ਪਹਿਲਾਂ ਦੋਹਾਂ ਵਿਚਾਲੇ ਸ਼ਬਦੀ ਜੰਗ

Rajneet Kaur

ਕੋਵਿਡ 19 ਆਊਟਬ੍ਰੇਕ ਕਾਰਨ ਐਮੇਜ਼ੌਨ ਕੈਨੇਡਾ ਨੂੰ ਬਰੈਂਪਟਨ, ਓਨਟਾਰੀਓ ਵਿਚਲਾ ਹੈਰੀਟੇਜ ਰੋਡ ਪਲਾਂਟ ਬੰਦ ਕਰਨ ਦੇ ਹੁਕਮ

Rajneet Kaur

ਟੋਰਾਂਟੋ ਪਬਲਿਕ ਹੈਲਥ ਨੇ ਕੋਵਿਡ 19 ਆਉਟਬ੍ਰੇਕ ਕਾਰਨ ਕਾਰਨ 3 ਸਕੂਲ ਕੀਤੇ ਬੰਦ

Rajneet Kaur

Leave a Comment