channel punjabi
Canada International News

ਕੈਨੇਡਾ ‘ਚ ਮੱਧਕਾਲੀ ਚੋਣਾਂ ਦੀ ਤਿਆਰੀ, ਜਸਟਿਨ ਟਰੂਡੋ ਨੇ ਦਿੱਤੇ ਸੰਕੇਤ

ਓਟਾਵਾ : ਕੈਨੇਡਾ ਵਿੱਚ ਇਸ ਸਾਲ ਮੱਧਕਾਲੀ ਚੋਣਾਂ ਹੋ ਸਕਦੀਆਂ ਹਨ! ਇਹ ਕਦੋਂ ਹੋ ਸਕਦੀਆਂ ਹਨ ? ਚੋਣਾਂ ਕਰਵਾਉਣ ਦੀ ਜ਼ਰੂਰਤ ਕੀ ਹੈ ? ਅਜਿਹੇ ਕੁੱਝ ਸਵਾਲ ਹਨ, ਜਿਹੜੇ ਕੈਨੇਡਾ ਵਿੱਚ ਇਹਨੇ ਦਿਨੀਂ ਲਗਾਤਾਰ ਪੁੱਛੇ ਜਾ ਰਹੇ ਹਨ । ਅਸਲ ਵਿੱਚ ਇਨ੍ਹਾਂ ਸਵਾਲਾਂ ਦਾ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬੀਤੇ ਦਿਨੀਂ ਦਿੱਤਾ ਗਿਆ ਇੱਕ ਬਿਆਨ ਹੈ ਜਿਸ ਵਿਚ ਉਨ੍ਹਾਂ ਦੇਸ਼ ਅੰਦਰ ਮੱਧਕਾਲੀ ਚੋਣਾਂ ਹੋਣ ਦਾ ਇਸ਼ਾਰਾ ਕੀਤਾ ਹੈ। ਟਰੂਡੋ ਨੇ ਬੀਤੇ ਦਿਨੀਂ ਦੱਸਿਆ ਕਿ ਦੇਸ਼ ਵਿਚ ਕੁਝ ਮਹੀਨਿਆਂ ਤੱਕ ਚੋਣਾਂ ਹੋ ਸਕਦੀਆਂ ਹਨ, ਹਾਲਾਂਕਿ ਉਹ ਚਾਹੁੰਦੇ ਹਨ ਕਿ ਕੋਰੋਨਾ ਕਾਰਨ ਬਣੇ ਹਾਲਾਤਾਂ ਵਿਚਕਾਰ ਹਾਲੇ ਚੋਣਾਂ ਨਾ ਹੋਣ।

ਮੱਧਕਾਲੀ ਚੋਣਾਂ ਹੋਣ ਦੇ ਕਾਰਨ ਬਾਰੇ ਟਰੂਡੋ ਨੇ ਕਿਹਾ ਕਿ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਪਾਰਟੀ ਕੋਲ ਬਹੁਮਤ ਨਹੀਂ ਹੈ, ਇਸ ਲਈ ਪਾਰਟੀ ਨੂੰ ਕਿਸੇ ਵਿਰੋਧੀ ਪਾਰਟੀ ਦੇ ਸਾਥ ਦੀ ਜ਼ਰੂਰਤ ਪੈ ਸਕਦੀ ਹੈ। ਉਨ੍ਹਾਂ ਇਹ ਵੀ ਇਸ਼ਾਰਾ ਦਿੱਤਾ ਕਿ ਪਾਰਟੀ ਇਸ ਸਬੰਧੀ ਤਿਆਰੀਆਂ ਕਰ ਰਹੀ ਹੈ।

ਟਰੂਡੋ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੇਸ਼ ਕੋਰੋਨਾ ਵਾਇਰਸ ਨੂੰ ਹਰਾ ਕੇ ਇਸ ਨੂੰ ਕਾਬੂ ਕਰ ਲਵੇ ਤੇ ਫਿਰ ਸਾਧਾਰਣ ਹਾਲਾਤਾਂ ਵਿਚ ਚੋਣਾਂ ਕਰਵਾਈਆਂ ਜਾਣ। ਇਸ ਸਮੇਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਦੇਸ਼ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਅਤੇ ਸ਼ਹਿਰਾਂ ‘ਚ ਮੁੜ ਤੋਂ ਤਾਲਾਬੰਦੀ ਤੱਕ ਕਰਨੀ ਪਈ ਹੈ। ਸਕੂਲ ਅਤੇ ਵਪਾਰਕ ਅਦਾਰੇ ਬੰਦ ਹਨ ਤੇ ਅਜਿਹੇ ਵਿਚ ਚੋਣਾਂ ਕਰਵਾਉਣ ਦਾ ਵਿਚਾਰ ਠੀਕ ਨਹੀਂ ਲੱਗ ਰਿਹਾ।

ਜ਼ਿਕਰਯੋਗ ਹੈ ਕਿ ਅਕਤੂਬਰ, 2019 ਨੂੰ ਦੇਸ਼ ਵਿਚ ਚੋਣਾਂ ਹੋਈਆਂ ਸਨ। ਜਿਸ ਵਿੱਚ ਜਸਟਿਨ ਟਰੂਡੋ ਦੀ ਅਗਵਾਈ ਹੇਠ ਲਿਬਰਲ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ, ਪਰ ਫਿਰ ਵੀ ਸਹਿਯੋਗੀ ਪਾਰਟੀ ਦੀ ਮਦਦ ਨਾਲ ਉਹ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇ । ਦੋਹਾਂ ਪਾਰਟੀਆਂ ਵਿਚਾਲੇ ਕਈ ਮੁੱਦਿਆਂ ‘ਤੇ ਆਪਸੀ ਖਿਚੋਤਾਣ ਵੀ ਹੁੰਦੀ ਰਹਿੰਦੀ ਹੈ, ਸ਼ਾਇਦ ਇਸ ਉਲਝਾਅ ਨੂੰ ਖਤਮ ਕਰਨ ਲਈ ਪੀਐਮ ਜਸਟਿਸ ਟਰੂਡੋ ਚਾਹੁੰਦੇ ਹਨ ਕਿ ਚੋਣਾਂ ਹੋਣ ਅਤੇ ਸਪਸ਼ਟ ਜਨਾਦੇਸ਼ ਨਾਲ ਸਰਕਾਰ ਬਣੇ । ਫਿਲਹਾਲ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਚੋਣਾਂ ਕਦੋਂ ਤੱਕ ਹੋ ਸਕਦੀਆਂ ਹਨ।

Related News

‘ਥੈਂਕਸ ਗਿਵਿੰਗ ਪਾਰਟੀ’ ਦੇਣ ਵਾਲਿਆਂ ਨੂੰ ਡਾਕਟਰਾਂ ਦੀ ਵੱਡੀ ਸਲਾਹ, ਇਸ ਵਾਰ ਇਸ ਇਸ ਗੱਲ ਦਾ ਰੱਖੋ ਖ਼ਾਸ ਪ੍ਰਹੇਜ਼

Vivek Sharma

ਭਾਰਤ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕੋਰੋਨਾ ਵੈਕਸੀਨ ਡੋਜ਼ ਦੇਣ ਦੀ ਮੁਹਿੰਮ ਨੇ ਫੜਿਆ ਜ਼ੋਰ

Vivek Sharma

ਕੈਨੇਡੀਅਨ ਫੈਸ਼ਨ ਮੋਗੂਲ ਪੀਟਰ ਨਾਈਗਾਰਡ ਸੈਕਸ ਟ੍ਰੈਫਿਕਿੰਗ ਦੇ ਦੋਸ਼ ‘ਚ ਗ੍ਰਿਫਤਾਰ

Rajneet Kaur

Leave a Comment