channel punjabi
Canada International News North America USA

BIG NEWS : ਵਾਸ਼ਿੰਗਟਨ ਵਿੱਚ ‘ਹੈਰਾਨ ਕਰਨ ਵਾਲੇ’ ਦੰਗੇ ਟਰੰਪ ਵਲੋਂ ਭੜਕਾਏ ਗਏ ਸਨ : ਜਸਟਿਨ ਟਰੂਡੋ

ਓਟਾਵਾ : ਅਮਰੀਕਾ ਦੇ ਕੈਪੀਟਲ ਹਿੱਲ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਦੁਨੀਆ ਦਾ ਥਾਣੇਦਾਰ ਕਹਾਉਣ ਵਾਲੇ ਅਮਰੀਕਾ ਦੇ ਆਪਣੇ ਘਰ ਦੇ ਹਾਲਾਤ ਹੀ ਠੀਕ ਨਹੀਂ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਵਾਸ਼ਿੰਗਟਨ ਦੇ ‘ਕੈਪਿਟਲ ਹਿੱਲ’ ਵਿਚ ਵਾਪਰੀ ਘਟਨਾ ਨੂੰ ਮੰਦਭਾਗਾ ਅਤੇ ਲੋਕਤੰਤਰ ਵਿਰੋਧੀ ਕਰਾਰ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ਬਾਰੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਹਫਤੇ ਕੈਪੀਟਲ ਹਿੱਲ ਉੱਤੇ ਹਮਲਾ ਇੱਕ ਹੈਰਾਨ ਕਰਨ ਵਾਲੀ ਘਟਨਾ ਸੀ, ਜਿਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਭੜਕਾਇਆ’ ਸੀ।

ਜਸਟਿਨ ਟਰੂਡੋ ਨੇ ਕਿਹਾ, ਜੋ ਅਸੀਂ ਵੇਖਿਆ ਉਹ ਹਿੰਸਕ ਦੰਗਾਕਾਰੀਆਂ ਵੱਲੋਂ ਲੋਕਤੰਤਰ ਉੱਤੇ ਹਮਲਾ ਸੀ, ਜਿਸ ਨੂੰ ਮੌਜੂਦਾ ਰਾਸ਼ਟਰਪਤੀ ਅਤੇ ਹੋਰ ਰਾਜਨੇਤਾਵਾਂ ਨੇ ਭੜਕਾਇਆ ਸੀ। ਇਹ ਘਟਨਾ ਬੜੀ ਹੈਰਾਨ ਕਰਨ ਵਾਲੀ, ਡੂੰਘਾ ਪ੍ਰੇਸ਼ਾਨ ਕਰਨ ਵਾਲੀ ਅਤੇ ਸਪੱਸ਼ਟ ਤੌਰ ‘ਤੇ ਦੁਖੀ ਹੋਣ ਵਾਲੀ ਹੈ, ਅਸੀਂ ਇਸ ਹਫ਼ਤੇ ਇਹ ਵੀ ਵੇਖਿਆ ਹੈ ਕਿ ਸਾਡੇ ਸਭ ਤੋਂ ਨਜ਼ਦੀਕੀ ਸਹਿਯੋਗੀ ਅਤੇ ਗੁਆਂਢੀ ਅਮਰੀਕਾ ਵਿੱਚ ਲੋਕਤੰਤਰ ਲਚਕੀਲਾ ਹੈ। ਸਾਡੇ ਸਮਾਜ ਵਿੱਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ । ਉਹਨਾਂ ਕਿਹਾ ਕਿ ਕੱਟੜਪੰਥੀਆਂ ਦੀ ਲੋਕਤੰਤਰ ਨੂੰ ਢਾਅ ਲਾਉਣ ਦੀ ਇੱਛਾ ਸਫਲ ਨਹੀਂ ਹੋਵੇਗੀ ।

ਇਹ ਪਹਿਲਾ ਮੌਕਾ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਅਜਿਹਾ ਸਖ਼ਤ ਬਿਆਨ ਦਿੱਤਾ ਹੋਵੇ।

Related News

ਨਿਊਜ਼ੀਲੈਂਡ ਨੇ ਭਾਰਤੀਆਂ ਦੇ ਆਉਣ ’ਤੇ 11 ਤੋਂ 28 ਅਪ੍ਰੈਲ ਤਕ ਲਾਈ ਰੋਕ

Vivek Sharma

ਬਰੈਂਪਟਨ: ਪੰਜਾਬੀ ਨੌਜਵਾਨ ਨੇ ਆਪਣੀ ਮਾਂ ਨੂੰ ਚਾਕੂ ਮਾਰ ਕੇ ਕੀਤਾ ਜ਼ਖਮੀ

Rajneet Kaur

Joe Biden ਪ੍ਰਸ਼ਾਸਨ ‘ਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Vivek Sharma

Leave a Comment