channel punjabi
International News North America

Yes ਜਾਂ NO ਤੋਂ ਬਾਅਦ ਕਿਸਾਨਾਂ ਦਾ ਨਵਾਂ ਨਾਅਰਾ ‘ਜਾਂ ਮਰਾਂਗੇ ਜਾਂ ਜਿੱਤਾਂਗੇ’

ਖੇਤੀ ਕਾਨੂੰਨ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ। ਇਸ ਨੂੰ ਤੋੜਨ ਲਈ ਅੱਜ ਅੱਠਵੇਂ ਗੇੜ ਦੀ ਮੀਟਿੰਗ ਬੁਲਾਈ ਗਈ । ਇਹ ਬੈਠਕ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਬੁਲਾਈ ਗਈਦਸ ਦਈਏ ਕਿਸਾਨ ਕਾਨੂੰਨ ਰੱਦ ਕਰਨ ਦੀ ਜਿੱਦ ‘ਤੇ ਹਨ ਅਤੇ ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ।

ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਖੇਤੀਬਾੜੀ ਮੰਤਰੀ ਅਤੇ ਕਿਸਾਨ ਆਗੂਆਂ ਵਿਚਾਲੇ ਤਲ਼ਖ਼ੀਆਂ ਵੇਖਣ ਨੂੰ ਮਿਲੀਆਂ। ਕੇਂਦਰ ਦੇ ਕਾਨੂੰਨ ਰੱਦ ਨਾ ਕਰਨ ਦੇ ਅੜੀਅਲ ਰਵੱਈਏ ਦੇ ਜਵਾਬ ‘ਚ ਕਿਸਾਨਾਂ ਨੇ ਨਵਾਂ ਨਾਅਰਾ ‘ਜਾਂ ਮਰਾਂਗੇ ਜਾਂ ਜਿੱਤਾਂਗੇ’ ਲਿਖਤੀ ਰੂਪ ‘ਚ ਕੇਂਦਰ ਸਰਕਾਰ ਅੱਗੇ ਰੱਖ ਦਿੱਤਾ ਹੈ। 8ਵੇਂ ਦੌਰ ਦੀ ਬੈਠਕ ਤੋਂ ਪਹਿਲਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੱਲ ਦੇ ਇਤਿਹਾਸਕ ਟਰੈਕਟਰ ਮਾਰਚ ਦਾ ਅਸਰ ਅੱਜ ਦੀ ਬੈਠਕ ‘ਚ ਦੇਖਣ ਨੂੰ ਮਿਲੇਗਾ।

Related News

ਸਰੀ: ਫਰੇਜ਼ਰ ਹੈਲਥ ਨੇ ਨਿਉਟਨ ਐਲੀਮੈਂਟਰੀ ਸਕੂਲ ‘ਚ ਕੋਵਿਡ -19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

ਭਾਰਤ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਬੈਨ ਹੋਣਗੀਆਂ ਚੀਨੀ ਐਪ, 45 ਦਿਨ ਦਾ ਲੱਗੇਗਾ ਸਮਾਂ

Rajneet Kaur

ਡੌਨਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ‘ਤੇ 10 ਫੀਸਦੀ ਟੈਰਿਫ ਲਾਉਣ ਦਾ ਫੈਸਲਾ ਅੱਜ ਤੋਂ ਲਾਗੂ

Rajneet Kaur

Leave a Comment