channel punjabi
Canada News North America

ਓਂਟਾਰੀਓ ਵਿੱਚ ਕੋਰੋਨਾ ਵੈਕਸੀਨ ਵੰਡਣ ਦਾ ਸਿਲਸਿਲਾ ਜਾਰੀ, ਕੋਵਿਡ-19 ਦੇ 3519 ਨਵੇਂ ਮਾਮਲੇ ਹੋਏ ਦਰਜ

ਟੋਰਾਂਟੋ : ਓਂਟਾਰੀਓ ਵਿੱਚ ਵੀਰਵਾਰ ਨੂੰ ਕੋਵਿਡ-19 ਦੇ 3,519 ਨਵੇਂ ਕੇਸ ਦਰਜ ਕੀਤੇ ਗਏ । ਇਸ ਦੌਰਾਨ ਇਸ ਬਿਮਾਰੀ ਨਾਲ ਪੀੜਤ 89 ਹੋਰ ਲੋਕਾਂ ਦੀ ਜਾਨ ਚਲੀ ਗਈ । ਸੂਬੇ ਵਿੱਚ ਮਹਾਂਮਾਰੀ ਫੈਲਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਇੱਕ ਦਿਨ ‘ਚ ਇੰਨੀ ਵੱਡੀ ਗਿਣਤੀ ਕੋਰੋਨਾ ਪੀੜਤਾਂ ਦੀ ਜਾਨ ਗਈ ਹੋਵੇ । ਇਹ ਖ਼ਬਰ ਉਦੋਂ ਆਈ ਜਦੋਂ ਪ੍ਰੀਮੀਅਰ ਡੱਗ ਫੋਰਡ ਨੇ ਸੁਝਾਅ ਦਿੱਤਾ ਸੀ ਕਿ ਜਨਤਕ ਸਿਹਤ ਅਧਿਕਾਰੀ ਅੱਜ ਦੁਪਹਿਰ ਐਲਾਨ ਕਰਨਗੇ ਕਿ ਸੂਬੇ ਦੇ ਵਿਦਿਆਰਥੀ ਅਗਲੇ ਹਫ਼ਤੇ ਸਕੂਲ ਵਾਪਸ ਆਉਣਗੇ ਜਾਂ ਨਹੀਂ।

ਇਸ ਦੌਰਾਨ, ਓਂਟਾਰੀਓ ਨੂੰ ਹੁਣ ਫਾਈਜ਼ਰ-ਬਾਇਓਨਟੈਕ ਟੀਕੇ ਦੀਆਂ ਹੋਰ 48,000 ਖੁਰਾਕਾਂ ਮਿਲੀਆਂ ਹਨ । ਇਸ ਤੋਂ ਪਹਿਲਾਂ ਸੂਬੇ ਨੂੰ ਫਾਈਜ਼ਰ ਟੀਕੇ ਦੀਆਂ 95,000 ਖੁਰਾਕਾਂ ਪ੍ਰਾਪਤ ਹੋਈਆਂ ਸਨ। ਇਸ ਤਰ੍ਹਾਂ ਹੁਣ ਤੱਕ ਕੁੱਲ 143,000 ਖੁਰਾਕਾਂ ਸੂਬੇ ਨੂੰ ਮਿਲੀਆਂ ਹਨ। ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਬੁੱਧਵਾਰ ਨੂੰ, ਓਂਟਾਰੀਓ ਵਿੱਚ ਕੋਵਿਡ -19 ਟੀਕੇ ਦੀਆਂ ਕੁੱਲ 72,630 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨ।

ਵੀਰਵਾਰ ਨੂੰ ਰਿਪੋਰਟ ਕੀਤੇ ਗਏ ਹੋਰ ਮਾਮਲਿਆਂ ਵਿੱਚ ਟੋਰਾਂਟੋ ਵਿੱਚ 891, ਪੀਲ ਖੇਤਰ ਵਿੱਚ 568, ਯੌਰਕ ਖੇਤਰ ਵਿੱਚ 467, ਵਿੰਡਸਰ-ਏਸੇਕਸ ਵਿੱਚ 208, ਵਾਟਰਲੂ ਖੇਤਰ ਵਿੱਚ 175 ਅਤੇ ਡਰਹਮ ਖੇਤਰ ਵਿੱਚ 174 ਸ਼ਾਮਲ ਹਨ।

Related News

ਉਨਟਾਰੀਓ ਲਾਂਗ ਟਰਮ ਕੇਅਰ ਨੂੰ ਆਧੁਨਿਕ ਬਣਾਉਣ ਲਈ ਇਤਿਹਾਸਕ ਨਿਵੇਸ਼ ਕਰੇਗਾ

Rajneet Kaur

ਮੰਦਭਾਗੀ ਖ਼ਬਰ : ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 49 ਤੱਕ ਪੁੱਜੀ, ਪੰਜਾਬ ਵਿੱਚ ਮਚਿਆ ਹੜਕੰਪ !

Vivek Sharma

ਬਰੈਂਪਟਨ ਉੱਤਰੀ ਹਲਕੇ ਤੋਂ ਲਿਬਰਲ ਪਾਰਟੀ ਨੇ ਇਸ ਪੰਜਾਬਣ ਨੂੰ ਆਪਣਾ ਉਮੀਦਵਾਰ ਐਲਾਨਿਆ

Rajneet Kaur

Leave a Comment