channel punjabi
Canada International News North America

737 ਮੈਕਸ ਜਹਾਜ਼ਾਂ ਦੀ ਵਾਪਸੀ : ਵੈਸਟਜੈੱਟ ਮੁੜ ਤੋਂ 737 ਮੈਕਸ ਨਾਲ ਭਰੇਗਾ ਉੜਾਣ,ਦੋ ਸਾਲ ਤੋਂ ਲੱਗੀ ਹੈ ਪਾਬੰਦੀ

ਕੈਨੇਡਾ ਦੀ ਕਿਫ਼ਾਇਤੀ ਏਅਰ ਲਾਈਨਜ ਵੈਸਟਜੈੱਟ ਦਾ ਕਹਿਣਾ ਹੈ ਕਿ ਉਹ ਇਸ ਮਹੀਨੇ ਦੇ ਅਖੀਰ ਵਿਚ ਆਪਣੇ 737 ਮੈਕਸ ਜਹਾਜ਼ਾਂ ਦੇ ਫਲੀਟ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨੂੰ ਟ੍ਰਾਂਸਪੋਰਟ ਕੈਨੇਡਾ ਦੁਆਰਾ ਮਨਜ਼ੂਰੀ ਦੇਣਾ ਫਿਲਹਾਲ ਲੰਬਤ ਹੈ ।

ਵੈਸਟਜੈੱਟ ਦਾ ਇਹ ਐਲਾਨ ਟਰਾਂਸਪੋਰਟ ਕੈਨੇਡਾ ਦੁਆਰਾ ਪਿਛਲੇ ਸਾਲ ਦੇ ਅੰਤ ਵਿੱਚ (ਦਸੰਬਰ 2020) ਕੀਤੀਆਂ ਟਿੱਪਣੀਆਂ ਦੇ ਕੁਝ ਦਿਨਾਂ ਤੋਂ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਸੁਰੱਖਿਆ ਮਾਹਰਾਂ ਨੇ ਹਵਾਈ ਜਹਾਜ਼ਾਂ ਦੇ ਡਿਜ਼ਾਇਨ ਵਿੱਚ ਤਬਦੀਲੀਆਂ ਨੂੰ ਜਾਇਜ਼ ਠਹਿਰਾਇਆ ਸੀ ਤਾਂ ਜ਼ੋ ਕੈਨੇਡੀਅਨ ਕੈਰੀਅਰਾਂ ਦੀਆਂ ਲੋੜਾਂ ਅਨੁਸਾਰ ਇਸ ਵਿੱਚ ਸੁਧਾਰ ਹੋਵੇ । ਸੁਰੱਖਿਆ ਦੇ ਲਿਹਾਜ਼ ਤੋਂ ਇਹ ਸੁਧਾਰ 737 ਮੈਕਸ ਨੂੰ ਦੁਬਾਰਾ ਉਡਾਣਾਂ ਸ਼ੁਰੂ ਕਰਨ ਦੇ ਇੱਕ ਕਦਮ ਨੇੜੇ ਲੈ ਜਾਉਣ ‘ਚ ਸਹਾਇਕ ਹੋਵੇਗਾ।

ਇੱਥੇ ਦੱਸਣਾ ਬਣਦਾ ਹੈ ਕਿ ਬੋਇੰਗ 737 ਮੈਕਸ ਜਹਾਜ਼ ਨੂੰ ਤਕਰੀਬਨ ਦੋ ਸਾਲ ਪਹਿਲਾਂ ਇੰਡੋਨੇਸ਼ੀਆ ਅਤੇ ਇਥੋਪੀਆ ਵਿੱਚ ਮਾਰੂ ਕਰੈਸ਼ ਹੋਣ ਦੇ ਕਾਰਨ ਦੁਨੀਆ ਭਰ ਦੀਆਂ ਏਅਰਲਾਈਨਸ ਨੇ ਸੇਵਾਵਾਂ ਤੋਂ ਹਟਾ ਲਿਆ ਸੀ। ਇਸ ਜਹਾਜ਼ ਵਿੱਚ ਤਕਨੀਕੀ ਖਾਮੀਆਂ ਦੇ ਉਜਾਗਰ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।

ਸੰਯੁਕਤ ਰਾਜ ਅਮਰੀਕਾ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਮੈਕਸ ਨੂੰ ਉਡਾਣ ਲਈ ਹਰੀ ਝੰਡੀ ਦੇ ਦਿੱਤੀ ਹੈ, ਇਸਦੇ ਨਾਲ ਹੀ ਕੈਰੀਅਰ ਜਹਾਜ਼ਾਂ ਦੇ ਡਿਜ਼ਾਈਨ ‘ਚ ਕੁਝ ਤਬਦੀਲੀਆਂ ਅਤੇ ਪਾਇਲਟਾਂ ਨੂੰ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਨ ਦੀ ਹਦਾਇਤ ਕੀਤੀ ਹੈ।

ਉਧਰ ਵੈਸਟਜੈੱਟ ਦਾ ਕਹਿਣਾ ਹੈ ਕਿ ਕੈਨੇਡੀਅਨ ਅਧਿਕਾਰੀਆਂ ਦੁਆਰਾ ਵਪਾਰਕ ਉਡਾਣਾਂ ਲਈ ਹਵਾਈ ਜਹਾਜ਼ ਦੀ ਮਨਜ਼ੂਰੀ ਦੇ ਲਈ ਇਸ ਦੀ ਪਹਿਲੀ ਉਡਾਣ 21 ਜਨਵਰੀ ਨੂੰ ਨਿਰਧਾਰਤ ਕੀਤੀ ਗਈ ਹੈ । ਵੈਸਟਜੈੱਟ ਵਲੋਂ ਕੈਲਗਰੀ ਅਤੇ ਟੋਰਾਂਟੋ ਦਰਮਿਆਨ ਚਾਰ ਹਫ਼ਤਿਆਂ ਲਈ ਹਰ ਹਫ਼ਤੇ ਤਿੰਨ ਰਾਊਂਡ-ਟਰਿੱਪ ਉਡਾਣ ਚਲਾਉਣ ਦੀ ਯੋਜਨਾ ਬਣਾਈ ਗਈ ਹੈ, ਇਸ ਬਾਰੇ ਅੰਤਿਮ ਫ਼ੈਸਲਾ ਜਲਦੀ ਹੀ ਹੋ ਜਾਵੇਗਾ।

ਵੈਸਟਜੈੱਟ ਦੇ ਸੀਈਓ ਐਡ ਸਿਮਸ ਨੇ ਇਕ ਬਿਆਨ ਵਿਚ ਕਿਹਾ, ‘ਜਿਵੇਂ ਕਿ ਅਸੀਂ ਅਤਿਰਿਕਤ ਕੈਨੇਡੀਅਨ ਲੋੜਾਂ ਅਨੁਸਾਰ ਟ੍ਰਾਂਸਪੋਰਟ ਕੈਨੇਡਾ ਦੇ ਨਾਲ ਕੰਮ ਕਰਨਾ ਜਾਰੀ ਰੱਖਦੇ ਹਾਂ, ਸਾਡਾ ਪਹਿਲਾ ਮੈਕਸ 21 ਜਨਵਰੀ ਤੋਂ ਸੁਰੱਖਿਅਤ ਢੰਗ ਨਾਲ ਸੇਵਾ ਵਿਚ ਵਾਪਸ ਆਉਣ ਲਈ ਤਿਆਰ ਹੋਵੇਗਾ।’

Related News

ਲੰਮੇ ਅਰਸੇ ਬਾਅਦ ਸ਼ਾਹੀ ਸ਼ਹਿਰ ਪਟਿਆਲਾ ਪੁੱਜੇ ਨਵਜੋਤ ਸਿੱਧੂ ਦੇ ਕੇਂਦਰ ਸਰਕਾਰ ‘ਤੇ ਤਾਬੜਤੋੜ ਹਮਲੇ : ਅਡਾਨੀਆਂ ਤੇ ਅੰਬਾਨੀਆਂ ਨੂੰ ਹੀ ਉਤਸ਼ਾਹਿਤ ਕਰ ਰਹੀ ਮੋਦੀ ਸਰਕਾਰ : ਨਵਜੋਤ ਸਿੱਧੂ

Vivek Sharma

ਪੀਲ ਰੀਜਨ ਵਿੱਚ ਵੈਕਸੀਨ ਸਪਲਾਈ ਉਪਲਬਧ ਹੋਣ ਤੋਂ ਬਾਅਦ ਤਿੰਨ ਮਾਸ ਵੈਕਸੀਨੇਸ਼ਨ ਕਲੀਨਿਕਸ ਖੋਲ੍ਹੇ ਜਾਣਗੇ

Rajneet Kaur

ਓਂਟਾਰਿਓ ਸਰਕਾਰ ਨੇ ‘ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਟਾਸਕ ਫੋਰਸ’ ਦਾ ਕੀਤਾ ਐਲਾਨ, ਰਿੱਕ ਹਿੱਲੀਅਰ ਨੂੰ ਥਾਪਿਆ ਚੇਅਰਮੈਨ

Vivek Sharma

Leave a Comment