channel punjabi
International News

ਕੋਰੋਨਾ ਦੇ ਨਵੇਂ ਰੂਪ ਕਾਰਣ ਬ੍ਰਿਟੇਨ ‘ਚ ਹਾਲਾਤ ਗੰਭੀਰ ! ਹਸਪਤਾਲਾਂ ‘ਚ ਆਇਆ ਕੋਰੋਨਾ ਪ੍ਰਭਾਵਿਤਾਂ ਦਾ ਹੜ੍ਹ

ਲੰਡਨ: ਬ੍ਰਿਟੇਨ ’ਚ ਕੋਵਿਡ-19 ਦੇ ਨਵੇਂ ਕਿਸਮ ਦੇ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਨੇਕਾਂ ਦੇਸ਼ਾਂ ਨੇ ਬ੍ਰਿਟੇਨ ਨਾਲ ਹਵਾਈ ਯਾਤਰਾ ਸੰਪਰਕ ਕੱਟੇ ਹੋਏ ਹਨ । ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਨੇ 6 ਜਨਵਰੀ ਤੱਕ ਆਪਣੀਆਂ ਹਵਾਈ ਉਡਾਨਾਂ ਬ੍ਰਿਟੇਨ ਭੇਜਣ ਅਤੇ ਆਉਣ ਤੇ ਪਾਬੰਦੀ ਲਾਈ ਹੋਈ ਹੈ । ਸਾਰਿਆਂ ਦਾ ਇੱਕੋ ਹੀ ਉੱਦੇਸ਼ ਹੈ ਕਿ ਕੋਰੋਨਾ ਦੇ ਨਵੇਂ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ । ਉਧਰ ਬ੍ਰਿਟੇਨ ਵਿਚ ਮਾਮਲਿਆਂ ’ਚ ਵੱਡੀ ਗਿਣਤੀ ’ਚ ਚੱਲਦੇ ਹਸਪਤਾਲਾਂ ਲਈ ਮੁਸ਼ਕਲ ਖੜ੍ਹੀ ਹੋ ਰਹੀਆਂ ਹਨ ਅਤੇ ਹਾਲਾਤ ਇਸ ਹੱਦ ਤੱਕ ਜਾ ਪਹੁੰਚੇ ਹਨ ਕਿ ਦੇਸ਼ ਦੀ ਰਾਸ਼ਟਰੀ ਸਿਹਤ ਸੇਵਾ ਦੇ ਮੁਖੀ ਨੂੰ ਮੰਗਲਵਾਰ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਰਾਸ਼ਟਰ ‘ਫਿਰ ਤੋਂ ਸੰਕਟ ਦੀ ਹਾਲਾਤ ’ਚ ਹੈ। ਦੇਸ਼ ’ਚ ਫਿਲਹਾਲ ਸਾਹਮਣੇ ਆ ਰਹੇ ਇਨਫੈਕਸ਼ਨ ਦੇ ਮਾਮਲਿਆਂ ’ਚ ਜ਼ਿਆਦਾਤਰ ਵਾਧਾ ਵਾਇਰਸ ਦੇ ਘਾਤਕ ਨਵੇਂ ਰੂਪ ਕਾਰਣ ਹੀ ਹੈ।’

ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਇੰਗਲੈਂਡ ਮੁਤਾਬਕ, ਸੋਮਵਾਰ ਨੂੰ ਹਸਪਤਾਲਾਂ ’ਚ 20,426 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ ਜਦ ਕਿ ਇਸ ਸਾਲ 12 ਅਪ੍ਰੈਲ ਨੂੰ ਬੀਮਾਰੀ ਦੇ ਪਹਿਲੀ ਵਾਰ ਸਿਖਰ ’ਤੇ ਪਹੁੰਚਣ ਦੌਰਾਨ 18,974 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਫਿਲਹਾਲ ਸਾਹਮਣੇ ਆ ਰਹੇ ਇਨਫੈਕਸ਼ਨ ਦੇ ਮਾਮਲਿਆਂ ’ਚ ਜ਼ਿਆਦਾਤਰ ਵਾਧਾ ਵਾਇਰਸ ਦੇ ਜ਼ਿਆਦਾ ਘਾਤਕ ਨਵੇਂ ਰੂਪ ਕਾਰਣ ਹੈ ਜਿਸ ਕਾਰਣ ਦੇਸ਼ ’ਚ ਇਸ ਮਹੀਨੇ ਦੇ ਸ਼ੁਰੂ ’ਚ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਕਰਨਾ ਪਿਆ ਅਤੇ ਕਈ ਦੇਸ਼ਾਂ ਨੇ ਆਪਣੇ ਇਥੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲੱਗਾ ਦਿੱਤੀ।

ਐੱਨ.ਐੱਚ.ਐੱਸ. ਦੇ ਮੁਖੀ ਸਰ ਸਾਇਮਨ ਸਟੀਵੰਸ ਨੇ ਕਿਹਾ ਕਿ ਰਾਸ਼ਟਰੀ ਫਿਰ ਤੋਂ ਸੰਕਟ ਦੀ ਹਾਲਾਤ ’ਚ ਹੈ। ਉਨ੍ਹਾਂ ਨੇ ਇਕ ਟੀਕਾਕਰਣ ਕੇਂਦਰ ਦੇ ਦੌਰੇ ਦੌਰਾਨ ਕਿਹਾ ਕਿ ਯੂਰਪ ਅਤੇ ਇਸ ਦੇਸ਼ ’ਚ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦੇ ਅਸੀਂ ਫਿਰ ਤੋਂ ਸੰਕਟ ਦੇ ਹਾਲਾਤ ’ਚ ਹਾਂ। ਸਾਡੇ ’ਚੋਂ ਕਈਆਂ ਨੇ ਆਪਣੇ ਪਰਿਵਾਰ, ਦੋਸਤ ਅਤੇ ਸਹਿਕਰਮੀਆਂ ਨੂੰ ਗੁਆ ਦਿੱਤਾ ਹੈ-ਬਹੁਤੇ ਸਾਰੇ ਲੋਕ ਚਿੰਤਾ, ਨਿਰਾਸ਼ਾ ਦੇ ਸ਼ਿਕਾਰ ਹੋ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਚੀਜ਼ਾਂ ਦੇ ਠੀਕ ਹੋਣ ਦੀ ਉਮੀਦ ਵਿਅਕਤ ਕੀਤੀ।

Related News

ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਜ਼ਰੂਰਤਮੰਦਾਂ ਲਈ ਸਰਕਾਰ ਨੇ ਲਏ ਵੱਡੇ ਫ਼ੈਸਲੇ : ਸਿੱਧੂ

Vivek Sharma

ਅਮਰੀਕਾ ਦੇ ਲਿਨ ਸ਼ਹਿਰ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ

Vivek Sharma

ਅਮਰੀਕਾ ਅਤੇ ਵਿਸ਼ਵ ਸਿਹਤ ਸੰਗਠਨ (WHO) ਵਿਚਾਲੇ ਖੜਕੀ, ਅਮਰੀਕਾ ਵੱਲੋਂ ਬਕਾਇਆ ਭੁਗਤਾਨ ਤੋਂ ਕੋਰੀ ਨਾਂਹ

Vivek Sharma

Leave a Comment