channel punjabi
Canada International News

ਕੈਨੇਡਾ ਸਰਕਾਰ ਕਰੀਮਾ ਬਲੋਚ ਕਤਲ ਦੀ ਜਾਂਚ ਵਾਸਤੇ ਦਿਖਾਏ ਹਿੰਮਤ : ਤਾਰੇਕ ਫ਼ਤਿਹ

ਟੋਰਾਂਟੋ : ਬਲੋਚਿਸਤਾਨ ਦੀ ਤੇਜ਼ਤਰਾਰ ਕਾਰਕੁੰਨ ਕਰੀਮਾ ਬਲੋਚ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦਾ ਮਾਮਲਾ ਟੋਰਾਂਟੋ ਪੁਲਿਸ ਵਾਸਤੇ ਵੱਡੀ ਚੁਣੌਤੀ ਬਣਦਾ ਨਜ਼ਰ ਆ ਰਿਹਾ ਹੈ। ਕੈਨੇਡਾ ਦੀਆਂ ਭਾਰਤੀ- ਪਾਕਿਸਤਾਨੀ ਜਥੇਬੰਦੀਆਂ ਵੱਲੋਂ ਮਾਮਲੇ ਦੀ ਜਾਂਚ ਦੀ ਮੰਗ ਤੋਂ ਬਾਅਦ ਹੁਣ ਉੱਘੇ ਲੇਖਕ ਤਾਰਿਕ ਫਤਿਹ ਨੇ ਕੈਨੇਡਾ ਸਰਕਾਰ ਨੂੰ ਨਸੀਹਤ ਕੀਤੀ ਹੈ ।

ਪਾਕਿਸਤਾਨੀ ਮਾਮਲਿਆਂ ਦੇ ਲੇਖਕ ਅਤੇ ਮਾਹਰ, ਤਾਰੇਕ ਫਤਿਹ ਨੇ ਕੈਨੇਡਾ ਸਰਕਾਰ ਨੂੰ ਪੁੱਛਿਆ ਹੈ ਕਿ, ਕੀ ਉਨ੍ਹਾਂ ਵਿਚ ਕਰੀਮਾ ਬਲੋਚ ਦੇ ਕਤਲ ਦੀ ਜਾਂਚ ਕਰਨ ਦੀ ਹਿੰਮਤ ਹੈ ਜਾਂ ਨਹੀਂ। ਟੋਰਾਂਟੋ ਦੇ ਫੇਰੀ ਟਰਮੀਨਲ ਲਈ ਸੈਂਟਰ ਆਈਲੈਂਡ ਨੇੜੇ ਹਾਰਬਰਫਰੰਟ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ,’ਜਦੋਂ ਤੱਕ ਅਤੇ ਕੈਨੇਡੀਅਨ ਸਰਕਾਰ ਵਿਚ ਇਸ ਮਾਮਲੇ ਦੀ ਜਾਂਚ ਕਰਨ ਦੀ ਹਿੰਮਤ ਨਹੀਂ ਹੁੰਦੀ, ਉਦੋਂ ਤੱਕ ਅਸੀਂ ਹੋਰ ਸੁਤੰਤਰ ਅਧਿਕਾਰੀਆਂ ਨੂੰ ਦਖਲ ਦੇਣ ਲਈ ਕਹਾਂਗੇ।’

ਫਤਿਹ ਨੇ ਅੱਗੇ ਕਿਹਾ,’ਕਰੀਮਾ ਇੱਕ ਉੱਤਮ ਬੀਬੀ ਸੀ। 100 ਸਾਲਾਂ ਵਿਚ ਤੁਸੀਂ ਅਜਿਹੀ ਕਿਸੇ ਸ਼ਖਸੀਅਤ ਨੂੰ ਵੀ ਨਹੀਂ ਮਿਲ ਸਕਦੇ ਜੋ ਬਲੋਚ ਲੋਕਾਂ ਦੇ ਹੱਕਾਂ ਲਈ ਹਿੰਮਤ, ਨਿਮਰਤਾ, ਬੁੱਧੀ ਅਤੇ ਮਾਣ ਲਈ ਖੜ੍ਹੇ ਹੋਏ।’

ਕਰੀਮਾ ਬਲੋਚ ਦੇ ਦੋਸਤ ਅਤੇ ਸਮਰਥਕ ਪਿਛਲੇ ਸੋਮਵਾਰ ਨੂੰ ਮ੍ਰਿਤਕ ਪਾਏ ਗਏ ਨੇਤਾ ਦਾ ਸਨਮਾਨ ਕਰਨ ਲਈ ਆਯੋਜਿਤ ਇਕ ਰੈਲੀ ਲਈ ਹਾਰਬਰਫਰੰਟ ਵਿਖੇ ਇਕੱਠੇ ਹੋਏ ਸਨ। ਉਹਨਾਂ ਨੇ ਕਿਹਾ,’ਨਿਆਂ ਦੇ ਹੋਰ ਸਰੋਤ ਹਨ ਜੋ ਅਸੀਂ ਲੱਭ ਸਕਦੇ ਹਾਂ। ਅਜਿਹਾ ਲੱਗਦਾ ਹੈ ਕਿ ਨਾ ਤਾਂ ਕੈਨੇਡਾ ਅਤੇ ਨਾ ਹੀ ਪਾਕਿਸਤਾਨ ਸਰਕਾਰ ਕਰੀਮਾ ਬਲੋਚ ਵਿਚ ਦਿਲਚਸਪੀ ਰੱਖਦੀ ਹੈ। ਉਹ ਇੱਥੇ ਸੁਰੱਖਿਆ ਲਈ ਆਈ ਸੀ ਅਤੇ ਕੈਨੇਡਾ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਸੀਂ ਇਹ ਕਦੇ ਨਹੀਂ ਭੁੱਲਾਂਗੇ।’

ਇੱਥੇ ਦੱਸ ਦਈਏ ਕਿ ਟੋਰਾਂਟੋ ਪੁਲਸ ਨੇ 23 ਦਸੰਬਰ ਨੂੰ ਕਰੀਮਾ ਬਲੋਚ ਦੀ ਮੌਤ ਨੂੰ ‘ਗੈਰ-ਅਪਰਾਧਕ ਮੌਤ’ ਕਰਾਰ ਦਿੱਤਾ ਸੀ ਪਰ ਪਰਿਵਾਰ ਅਤੇ ਦੋਸਤ ਇਸ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕਰ ਰਹੇ ਹਨ। ਬਲੋਚ ਨੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਨੌਜਵਾਨਾਂ ਦੇ ਗਾਇਬ ਹੋਣ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ ਸੀ।ਕਰੀਮਾ ਬਲੋਚ ਦੇ ਦੋਸਤ ਅਤੇ ਪਰਿਵਾਰ ਉਨ੍ਹਾਂ ਦੀ ਜ਼ਿੰਦਗੀ ਅਤੇ ਬਲੋਚ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਨੂੰ ਯਾਦ ਕਰਨ ਲਈ ਇਕੱਠੇ ਹੋਏ। ਉਸ ਦੇ ਪਤੀ ਹੱਮਾਲ ਹੈਦਰ ਨੇ ਆਪਣੀ ਪਤਨੀ ਦੇ ‘ਕਤਲ’ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ।

Related News

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਸੰਸਕ੍ਰਿਤ ‘ਚ ਸਹੁੰ ਚੁੱਕ ਕੇ ਰਚਿਆ ਇਤਿਹਾਸ

Vivek Sharma

ਹਾਲ ਦੀ ਘੜੀ ਕੈਨੇਡਾ-ਅਮਰੀਕਾ ਦੀਆਂ ਸਰਹੱਦਾਂ ਨਹੀਂ ਖੋਲ੍ਹੀਆਂ ਜਾਣਗੀਆਂ : PM ਜਸਟਿਨ ਟਰੂਡੋ

Vivek Sharma

ਅਨੋਖਾ ਵਿਆਹ : ਆਗਿਆ ਨਹੀਂ ਮਿਲੀ ਤਾਂ ਸਰਹੱਦ ‘ਤੇ ਹੀ ਕੀਤਾ ਵਿਆਹ ਸਮਾਗਮ ਦਾ ਆਯੋਜਨ

Vivek Sharma

Leave a Comment