channel punjabi
International News

ਕੋਰੋਨਾ ਦੇ ਨਵੇਂ ਸਟ੍ਰੇਨ ਦੀ ਦਹਿਸ਼ਤ, ‘ਮੌਡਰਨਾ’ ਨੂੰ ਵੈਕਸੀਨ ‘ਤੇ ਭਰੋਸਾ

ਲੰਡਨ : ਦੁਨੀਆ ਭਰ ਵਿੱਚ ਤਬਾਹੀ ਮਚਾ ਰਹੇ ‘ਚਾਇਨਾ ਵਾਇਰਸ’ ਦੇ ਇੱਕ ਨਵੇਂ ਰੂਪ ਦੀ ਦਹਿਸ਼ਤ ਨੇ ਕਈ ਦੇਸ਼ਾਂ ਦੀ ਸਰਕਾਰਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ । ਬ੍ਰਿਟੇਨ ‘ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਕੋਰੋਨਾ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ । ਰੱਬ-ਰੱਬ ਕਰਕੇ ‘ਚਾਇਨਾ ਵਾਇਰਸ’ ਦੀ ਵੈਕਸੀਨਾਂ ਤਿਆਰ ਕੀਤੀਆਂ ਗਈਆਂ ਹਨ, ਹੁਣ ਨਵੇਂ ਵਾਇਰਸ ਦਾ ਤੋੜ ਲੱਭਣ ਦੀ ਚਿੰਤਾ ਬਹੁਤ ਸਾਰੇ ਦੇਸ਼ਾਂ ਨੂੰ ਸਤਾਉਣ ਲਗੀ ਹੈ।

ਪਿਛਲੇ ਤਿੰਨ-ਚਾਰ ਦਿਨਾਂ ਤੋਂ ਨਵੇਂ ਸਟ੍ਰੇਨ ਦਾ ਟੀਕਾ ਤਿਆਰ ਕਰਨ ਦੀ ਚਰਚਾ ਹਵਾ ਵਿੱਚ ਹੈ। ਇਸ ਦੌਰਾਨ ਇੱਕ ਚੰਗੀ ਖਬਰ ਇਹ ਸਾਹਮਣੇ ਆਈ ਹੈ ਕਿ ਮੌਡਰਨਾ ਕੰਪਨੀ ਨੂੰ ਪੂਰਾ ਭਰੋਸਾ ਹੈ ਕਿ ਪਹਿਲਾਂ ਤੋਂ ਹੀ ਮਾਰਕੀਟ ਵਿੱਚ ਮੌਜੂਦ ਉਨ੍ਹਾਂ ਦੀ ਵੈਕਸੀਨ ਅਸਰਦਾਰ ਸਾਬਤ ਹੋਵੇਗੀ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਇਹ ਵੈਕਸੀਨ ਬਰਤਾਨੀਆ ’ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ’ਤੇ ਉਨ੍ਹਾਂ ਦੀ ਅਸਰਦਾਰ ਸਾਬਤ ਹੋਵੇਗੀ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਇਹ ਵੈਕਸੀਨ ਮਰੀਜ਼ ਦੇ ਸਰੀਰ ’ਚ ਇਮੀਊਨਿਟੀ ਨੂੰ ਵਧਾਏਗੀ ਜੋ ਵਾਇਰਸ ਨਾਲ ਲੜਣ ਤੇ ਉਸ ਨੂੰ ਖਤਮ ਕਰਨ ’ਚ ਕਾਰਗਰ ਸਾਬਤ ਹੋਵੇਗੀ। ਕੰਪਨੀ ਆਪਣੀ ਗੱਲ ਨੂੰ ਸਾਬਤ ਕਰਨ ਲਈ ਕੋਰੋਨਾ ਵਾਇਰਸ ਦੇ ਨਵੇਂ ਸਟੇ੍ਰਨ ਦੇ ਮਰੀਜ਼ਾਂ ’ਤੇ ਇਸ ਵੈਕਸੀਨ ਦਾ ਟਰਾਇਲ ਵੀ ਕਰਨ ’ਤੇ ਵੀ ਵਿਚਾਰ ਕਰ ਰਹੀ ਹੈ। ਕੰਪਨੀ ਵੱਲੋਂ ਇਹ ਬਿਆਨ ਅਜਿਹਾ ਸਮੇਂ ’ਚ ਆਇਆ ਹੈ ਜਦੋਂ ਬਰਤਾਨੀਆ ਸਣੇ ਪੂਰੀ ਦੁਨੀਆ ’ਚ ਇਸ ਵਾਇਰਸ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਾਈਜਰ ਕੰਪਨੀ ਨੇ ਵੀ ਆਪਣੀ ਵੈਕਸੀਨ ਨੂੰ ਨਵੇਂ ਸਟੇ੍ਰਨ ’ਤੇ ਕਾਰਗਰ ਹੋਣ ਦੀ ਹੱਲ ਕਹੀ ਹੈ।

ਜ਼ਿਕਰਯੋਗ ਹੈ ਕਿ ਵਾਇਰਸ ਦਾ ਨਵਾਂ ਸਟ੍ਰੇਨ ਦੁਨੀਆ ਦੇ ਕੁਝ ਦੇਸ਼ਾਂ ’ਚ ਪਾਇਆ ਗਿਆ ਹੈ। ਇਨ੍ਹਾਂ ’ਚ ਦੱਖਣੀ ਅਫਰੀਕਾ, ਇਟਲੀ, ਨੀਦਰਲੈਂਡ, ਆਸਟੇ੍ਰਲੀਆ ਸਣੇ ਕੁਝ ਹੋਰ ਦੇਸ਼ ਵੀ ਸ਼ਾਮਲ ਹਨ। ਬਰਤਾਨੀਆ ’ਚ ਇਸ ਸਟ੍ਰੇਨ ਦੇ ਸਾਹਮਣੇ ਆਉਣ ਦੀ ਗੱਲ ਲਗਪਗ ਇਕ ਹਫਤੇ ਪਹਿਲਾਂ ਸਾਹਮਣੇ ਆਈ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦਾ ਨਵਾਂ ਸਟ੍ਰੇਨ ਪਹਿਲਾਂ ਤੋਂ ਜ਼ਿਆਦਾ ਭਿਆਨਕ ਨਹੀਂ ਹੈ। ਬਰਤਾਨੀਆਂ ਦੇ ਵਿਗਿਆਨੀਆਂ ਨੇ ਇਸ ਵਾਇਰਸ ਨਾਲ ਬੱਚਿਆਂ ਤੇ ਬਜ਼ੁਰਗਾਂ ਲਈ ਭਿਆਨਕ ਹੋਣ ਦਾ ਵੀ ਖਦਸ਼ਾ ਕੀਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਦਾ ਇਹ ਨਵਾਂ ਸਟ੍ਰੇਨ ਪੂਰੇ ਦੇਸ਼ ਨੂੰ ਆਪਣੀ ਲਪੇਟ ’ਚ ਲੈ ਸਕਦਾ ਹੈ।

ਮੌਡਰਨਾ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਿਸ ਵੈਕਸੀਨ ਨੂੰ ਬਰਤਾਨੀਆ ਨੇ ਐਮਰਜੈਂਸੀ ਸੇਵਾ ਦੇ ਤੌਰ ’ਤੇ ਲਾਉਣ ਦੀ ਮਨਜ਼ੂਰੀ ਦਿੱਤੀ ਹੈ ਉਹ ਨਵੇਂ ਸਟ੍ਰੇਨ ’ਤੇ ਅਸਰਦਾਰ ਸਾਬਤ ਹੋਵੇਗੀ। ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਵੈਕਸੀਨ ਨੂੰ SARS-Cov-2 ਦੇ ਹੁਣ ਤਕ ਸਾਹਮਣੇ ਆਏ ਸਟ੍ਰੇਨ ’ਤੇ ਟੈਸਟ ਕੀਤਾ ਹੈ। ਇਸ ਲਈ ਉਨ੍ਹਾਂ ਨੇ ਜਾਨਵਰਾਂ ’ਤੇ ਵੈਕਸੀਨ ਨੂੰ ਟੈਸਟ ਕੀਤਾ ਹੈ। ਅਮਰੀਕੀ ਕੰਪਨੀ ਮੌਡਰਨਾ ਮੁਤਾਬਕ ਆਉਣ ਵਾਲੇ ਦਿਨਾਂ ’ਚ ਵੈਕਸੀਨ ਦਾ ਹੋਰ ਜ਼ਿਆਦਾ ਟਰਾਇਲ ਕੀਤਾ ਜਾਵੇਗਾ।

Related News

ਜਾਰਜ ਫਲਾਇਡ ਦੇ ਪਰਿਵਾਰ ਨੇ ਇਨਸਾਫ਼ ਲਈ ਅਦਾਲਤ ਦਾ ਲਿਆ ਸਹਾਰਾ, 4 ਮੁਲਾਜ਼ਮਾਂ ਤੇ ਲਾਇਆ ਮੌਤ ਦਾ ਦੋਸ਼

Rajneet Kaur

ਵੁੱਡਬਾਈਨ ਬੀਚ ਤੇ ਇੱਕ ਕਿਸ਼ਤੀ ਦੇ ਘਾਤਕ ਹਾਦਸੇ ਦੇ ਮਾਮਲੇ’ਚ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਚਾਰਜ

Rajneet Kaur

ਕੈਨੇਡਾ ਵਿੱਚ 22 ਸਾਲਾਂ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

team punjabi

Leave a Comment