channel punjabi
Canada International News North America

ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਖ਼ੌਫ਼,ਕੈਨੇਡਾ ਨੇ ਇੰਗਲੈਂਡ ਤੋਂ ਯਾਤਰੀ ਉਡਾਣਾਂ ‘ਤੇ ਲਗਾਈ ਪਾਬੰਦੀ

ਇੰਗਲੈਂਡ ’ਚ ਕੋਰੋਨਾ ਵਾਇਰਸ ਦੇ ਨਵੇਂ ਤਰੀਕੇ ਨਾਲ ਸਾਹਮਣੇ ਆਉਣ ’ਤੇ ਦੁਨੀਆ ’ਚ ਇਕ ਵਾਰ ਫਿਰ ਤਣਾਅ ਵੱਧ ਗਿਆ ਹੈ। ਦੱਖਣੀ ਇੰਗਲੈਂਡ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਣ ਕੈਨੇਡਾ ਨੇ ਵੀ ਇੰਗਲੈਂਡ ਤੋਂ ਯਾਤਰੀ ਉਡਾਣਾਂ ਉੱਤੇ ਪਾਬੰਦੀ ਲਾ ਦਿੱਤੀ ਹੈ। ਫ਼ਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਬੈਲਜੀਅਮ, ਆਸਟ੍ਰੀਆ, ਆਇਰਲੈਂਡ ਤੇ ਬੁਲਗਾਰੀਆ ਪਹਿਲਾਂ ਹੀ ਇੰਗਲੈਂਡ ਦੀ ਯਾਤਰਾ ਉੱਤੇ ਪਾਬੰਦੀ ਦਾ ਐਲਾਨ ਕਰ ਚੁੱਕੇ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਦੇ ਬਾਅਦ ਕ੍ਰਿਸਮਸ ਤੋਂ ਪਹਿਲਾਂ ਦੱਖਣੀ ਇੰਗਲੈਂਡ ਵਿਚ ਬਾਜ਼ਾਰਾਂ ਦੇ ਬੰਦ ਕਰਨ ਅਤੇ ਲੋਕਾਂ ਦੀ ਭੀੜ ‘ਤੇ ਰੋਕ ਲਗਾਉਣ ਦੀ ਘੋਸ਼ਣਾ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਇੰਗਲੈਂਡ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ 70 ਫ਼ੀਸਦੀ ਵਧੇਰੇ ਤੇਜ਼ੀ ਨਾਲ ਫੈਲ ਰਿਹਾ ਹੈ। ਜਾਨਸਨ ਨੇ ਕਿਹਾ ਕਿ ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਪ੍ਰਕਾਰ ’ਤੇ ਵੈਕਸੀਨ ਕਿੰਨੀ ਕਾਰਗਰ ਹੋਵੇਗੀ ਪਰ ਇਸਨੂੰ ਮਿਲ ਕੇ ਕੰਟਰੋਲ ਕਰਨਾ ਹੋਵੇਗਾ।

Related News

ਕੋਵਿਡ 19 ਦੇ 19 ਕੇਸ ਅਸਿਮਪਟੋਮੈਟਿਕ ਟੈਸਟਿੰਗ ਤੋਂ ਬਾਅਦ ਥੌਰਨ ਕਲਿਫ ਪਾਰਕ ਪਬਲਿਕ ਸਕੂਲ ‘ਚੋਂ ਸਾਹਮਣੇ ਆਏ

Rajneet Kaur

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ,ਨਾਰਵੇ ’ਚ ਹੁਣ ਤੱਕ ਵੈਕਸੀਨ ਦੀ ਪਹਿਲੀ ਡੋਜ਼ ਲਵਾਉਣ ਤੋਂ ਬਾਅਦ 23 ਵਿਅਕਤੀਆਂ ਦੀ ਮੌਤ

Rajneet Kaur

ਖ਼ਬਰ ਖ਼ਾਸ : ਕਿਊਬਿਕ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਬੱਚਿਆਂ ਦੇ ਮਾਪੇ ਦੁਚਿੱਤੀ ਵਿਚ, ਡਾਕਟਰਾਂ ਨਾਲ ਕਰ ਰਹੇ ਨੇ ਸੰਪਰਕ !

Vivek Sharma

Leave a Comment