channel punjabi
Canada News North America

ਅਚਾਨਕ ਜਾਰੀ ਹੋਏ AMBER ALEART ਲਈ ਓਂਟਾਰਿਓ ਪੁਲਿਸ ਨੇ ਮੰਗੀ ਮੁਆਫ਼ੀ, ਦਿੱਤਾ ਸਪੱਸ਼ਟੀਕਰਨ

ਓਟਾਵਾ : ਓਂਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਤਕਨੀਕੀ ਖਾਮੀ ਦੇ ਚਲਦਿਆਂ ਇੱਕ AMBER ALEART ਅੰਬਰ ਚੇਤਾਵਨੀ ਦੇ ਸੰਦੇਸ਼ ਮੁੜ ਤੋਂ ਜਾਰੀ ਹੋ ਗਿਆ ਹੈ। ਇਸ ਸੰਬੰਧ ਵਿਚ ਸਪੱਸ਼ਟੀਕਰਨ ਦਿੰਦੇ ਹੋਏ ਪੁਲਿਸ ਦਾ ਕਹਿਣਾ ਹੈ ਕਿ ਇਸ ਲਈ ਤਕਨੀਕੀ ਖਾਮੀ ਜ਼ਿੰਮੇਵਾਰ ਹੈ, ਜਿਹੜੀ ਫਿਲਹਾਲ ਇਸ ਵੇਲੇ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ ।

ਦਰਅਸਲ ਸ਼ਨੀਵਾਰ ਨੂੰ ਕੁਝ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਹੀ ਐਂਬਰ ਅਲਰਟ ਪ੍ਰਾਪਤ ਕਰਨ ਦੀ ਸੂਚਨਾ ਦਿੱਤੀ ਹੈ ਜੋ ਸ਼ੁੱਕਰਵਾਰ ਨੂੰ ਓਟਾਵਾ ਖੇਤਰ ਵਿੱਚ ਇੱਕ 9 ਮਹੀਨੇ ਦੇ ਬੱਚੇ ਲਈ ਭੇਜਿਆ ਗਿਆ ਸੀ । ਓਟਾਵਾ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੀ ਕੁਝ ਘੰਟਿਆਂ ਬਾਅਦ ਬੱਚੀ ਨੂੰ ਸੁਰੱਖਿਅਤ ਲੱਭ ਲਿਆ ਗਿਆ ਸੀ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ। ਸ਼ਨੀਵਾਰ ਨੂੰ ਅਲਰਟ ਦੇ ਮੁੜ ਜਾਰੀ ਕੀਤੇ ਜਾਣ ਤੋਂ ਬਾਅਦ, ਓਪੀਪੀ ਨੇ ਇੱਕ ਟਵੀਟ ਜਾਰੀ ਕਰਕੇ ਗਲਤੀ ਲਈ ਮੁਆਫੀ ਮੰਗੀ।

ਪੁਲਿਸ ਨੇ ਇਸ ਦੇ ਪਿੱਛੇ ਇੱਕ ਕਾਰਨ ਦੱਸਿਆ ਕਿ “ਇੱਕ ਸਿਸਟਮ ਦੀ ਖਾਮੀ, ਜੋ ਸਾਡੇ ਨਿਯੰਤਰਣ ਤੋਂ ਬਾਹਰ ਹੈ”। ਟਵੀਟ ਵਿੱਚ ਲਿਖਿਆ ਗਿਆ, “ਰਾਸ਼ਟਰੀ ਚੇਤਾਵਨੀ ਇਕੱਤਰਤਾ ਅਤੇ ਪ੍ਰਸਾਰ ਪ੍ਰਣਾਲੀ [ਨਾਲ] ਸੰਪਰਕ ਕੀਤਾ ਗਿਆ ਹੈ ਅਤੇ ਉਹ ਮਸਲੇ ਦੇ ਹੱਲ ਲਈ ਕੰਮ ਕਰ ਰਹੇ ਹਨ।”

ਉਧਰ ਅੰਬਰ ਮੈਸੇਜ ਲਗਾਤਾਰ ਮਿਲਣ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ।

Related News

BIG NEWS : ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ‘ਚ SGPC ਦਾ ਵੱਡਾ ਐਕਸ਼ਨ

Vivek Sharma

ਓਂਟਾਰੀਓ ਸੂਬੇ ਵਿੱਚ ਦੂਜੀ ਵਾਰ ਕੀਤਾ ਗਿਆ ਐਮਰਜੈਂਸੀ ਦਾ ਐਲਾਨ

Vivek Sharma

ਅਲਬਰਟਾ ਦੇ ਸਿਹਤ ਮੰਤਰੀ ਟਾਈਲਰ ਸ਼ੈਂਡਰੋ ਨੇ ਵੀਰਵਾਰ ਨੂੰ ਫੈਡਰਲ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਵੈਕਸੀਨੇਸ਼ਨ ਬਾਰੇ ਕੀਤੀ ਗੱਲਬਾਤ

Rajneet Kaur

Leave a Comment