channel punjabi
Canada International News North America

ਓਨਟਾਰੀਓ ਨੇ ਸੂਬੇ ਦੇ ਪੰਜ ਖੇਤਰਾਂ ਲਈ ਹਮਿਲਟਨ ਸਮੇਤ ਸਖਤ ਕੋਵਿਡ 19 ਪਾਬੰਦੀਆਂ ਦਾ ਕੀਤਾ ਐਲਾਨ

ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹਨ। ਓਨਟਾਰੀਓ ਨੇ ਸੂਬੇ ਦੇ ਪੰਜ ਖੇਤਰਾਂ ਲਈ ਹਮਿਲਟਨ ਸਮੇਤ ਸਖਤ ਕੋਵਿਡ 19 ਪਾਬੰਦੀਆਂ ਦਾ ਐਲਾਨ ਕੀਤਾ ਹੈ ਜਿਥੇ ਸੋਮਵਾਰ ਨੂੰ ਤਾਲਾਬੰਦੀ ਹੋ ਜਾਵੇਗੀ।

ਸੂਬਾ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਟੋਰਾਂਟੋ ਤੇ ਪੀਲ ਰੀਜਨ ਵਿਚ 4 ਜਨਵਰੀ ਤੱਕ ਤਾਲਾਬੰਦੀ ਜਾਰੀ ਰਹੇਗੀ। ਦੱਸ ਦਈਏ ਕਿ ਇੱਥੇ ਸੋਮਵਾਰ ਤੋਂ ਤਾਲਾਬੰਦੀ ਦੀ ਮਿਆਦ ਖਤਮ ਹੋਣ ਜਾ ਰਹੀ ਸੀ। ਸੋਮਵਾਰ ਨੂੰ ਦੁਪਹਿਰ 12:01 ਵਜੇ, ਹਮਿਲਟਨ ਲਾਕਡਾਉਨ ਵਿੱਚ ਚਲੇ ਜਾਣਗੇ, ਬ੍ਰੈਂਟ ਕਾਉਂਟੀ ਹੈਲਥ ਯੂਨਿਟ ਅਤੇ ਨਿਆਗਰਾ ਖੇਤਰ ਰੈਡ ਜ਼ੋਨ ਵਿੱਚ ਚਲੇ ਜਾਣਗੇ, ਕਿੰਗਸਟਨ, ਫਰੋਂਟੇਨਕ ਅਤੇ ਲੈਨੋਕਸ ਅਤੇ ਐਡਿੰਗਟਨ ਪਬਲਿਕ ਹੈਲਥ ਓਰੇਂਜ ਜ਼ੋਨ ‘ਚ ਜਾਣਗੇ।

ਲੋਕਾਂ ਨੂੰ ਲੱਗਦਾ ਸੀ ਕਿ ਉਹ ਕ੍ਰਿਸਮਸ ਮੌਕੇ ਪਾਰਟੀਆਂ ਕਰ ਸਕਣਗੇ ਪਰ ਸਰਕਾਰ ਨੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਤਾਲਾਬੰਦੀ ਨੂੰ ਅੱਗੇ ਵਧਾ ਦਿੱਤਾ ਹੈ। ਸਾਰੇ ਗੈਰ-ਜ਼ਰੂਰੀ ਕੰਮਾਂ ਵਾਲੇ ਅਦਾਰੇ ਤੇ ਦੁਕਾਨਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਹਮਿਲਟਨ ਵਿਚ ਹਫਤੇ ਦੇ ਡਾਟੇ ਮੁਤਾਬਕ ਕੋਰੋਨਾ ਮਾਮਲੇ 40 ਫ਼ੀਸਦੀ ਵਧੇ ਹਨ, ਇਸੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ 4-5 ਦਿਨਾਂ ਤੋਂ ਓਂਟਾਰੀਓ ਵਿਚ ਕੋਰੋਨਾ ਦੇ ਮਾਮਲੇ 2000 ਤੋਂ ਵੱਧ ਦਰਜ ਹੋ ਰਹੇ ਹਨ ਤੇ ਬੀਤੇ ਦਿਨ ਤਾਂ ਇਹ 2400 ਤੋਂ ਵੀ ਪਾਰ ਚਲੇ ਗਏ ਸਨ, ਇਸ ਕਾਰਨ ਸੂਬੇ ਦੇ ਮੁੱਖ ਮੰਤਰੀ ਨੂੰ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ।

ਹੋਰ ਪਾਬੰਦੀਆਂ ਸੋਮਵਾਰ ਨੂੰ ਐਲਾਨੀਆਂ ਜਾਣੀਆਂ ਹਨ।

Related News

ਕੋਰੋਨਾ ਵੈਕਸੀਨ ਨੂੰ ਲੈ ਕੇ ਘਿਰੀ ਟਰੂਡੋ ਸਰਕਾਰ, ਵਿਰੋਧੀਆਂ ਨੂੰ ਸਰਕਾਰ ਦੀ ‘ਵੈਕਸੀਨ’ ਵੰਡ ਯੋਜਨਾ ‘ਤੇ ਨਹੀਂ ਭਰੋਸਾ !

Vivek Sharma

ਕੈਨੇਡਾ–ਅਮਰੀਕਾ ਬਾਰਡਰ ਖੁੱਲਣ ਦਾ ਇੰਤਜ਼ਾਰ ਹੋਰ ਵਧਿਆ

team punjabi

US PRESIDENT ELECTION : ਭਾਰਤੀ ਮੂਲ ਦੇ ਲੋਕਾਂ ਵਿੱਚ ਬਿਡੇਨ ਅਤੇ ਹੈਰਿਸ, ਟਰੰਪ ਨਾਲੋੱ ਜ਼ਿਆਦਾ ਹਰਮਨ ਪਿਆਰੇ

Vivek Sharma

Leave a Comment