channel punjabi
Canada International News North America

ਪੁਲਿਸ ਨੇ ਟੋਰਾਂਟੋ ਅਤੇ ਵੋਹਾਨ ‘ਚ 600,000 ਡਾਲਰ ਤੋਂ ਵੱਧ ਦੀ ਚੋਰੀ ਹੋਈ ਚਾਕਲੇਟ ਅਤੇ ਸੁੱਕੇ ਮੇਵੇ ਕੀਤੇ ਬਰਾਮਦ

ਯੌਰਕ ਦੇ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਅਤੇ ਵੋਹਾਨ ਵਿਚ 600,000 ਡਾਲਰ ਤੋਂ ਵੱਧ ਦੀ ਚੋਰੀ ਹੋਈ ਚਾਕਲੇਟ ਅਤੇ ਸੁੱਕੇ ਮੇਵੇ ਬਰਾਮਦ ਕੀਤੇ ਜਾਣ ਤੋਂ ਬਾਅਦ ਤਿੰਨ ਲੋਕ ਦੋਸ਼ੀ ਪਾਏ ਗਏ ਹਨ। ਕੈਨੇਡਾ ‘ਚ ਯਾਰਕ ਰੀਜਨ ਦੀ ਪੁਲਸ ਨੇ ਤਿੰਨ ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਨ੍ਹਾਂ ਦੀ ਪਛਾਣ ਵਰਿੰਦਰ ਢਿੱਲੋਂ, ਮਨਪ੍ਰੀਤ ਸਮਰਾ ਤੇ ਸੁਨੀਲ ਮੈਸਨ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਦੋ ਟਰੈਕਟਰ-ਟਰਾਲੇ ਵੀ ਬਰਾਮਦ ਕੀਤੇ ਗਏ ਹਨ।

ਯਾਰਕ ਰੀਜਨ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਿਛਲੇ ਮਹੀਨੇ ਇਸ ਮਾਮਲੇ ਦੀ ਉਸ ਵੇਲੇ ਜਾਂਚ ਸ਼ੁਰੂ ਕੀਤੀ ਸੀ, ਜਦੋਂ ਮਹਿੰਗੀ ਕੀਮਤ ਦੇ ਸਾਮਾਨ ਨਾਲ ਲੱਦੇ ਟਰੱਕ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਜਾਂਚ ਦੌਰਾਨ ਪੁਲਸ ਟੀਮ ਨੂੰ ਚੋਰੀ ਦੀਆਂ ਚਾਕਲੇਟਾਂ ਨਾਲ ਭਰਿਆ ਪਹਿਲਾ ਟਰੱਕ ਟਰੇਲਰ ਟੋਰਾਂਟੋ ‘ਚੋਂ ਬਰਾਮਦ ਹੋਇਆ। ਇਸ ਵਿਚ ਲੱਦੇ ਸਾਮਾਨ ਦੀ ਕੀਮਤ 3 ਲੱਖ 60 ਹਜ਼ਾਰ ਤੋਂ ਵੱਧ ਬਣਦੀ ਹੈ। ਚੋਰੀ ਹੋਇਆ ਦੂਜਾ ਟਰੈਕਟਰ ਟਰੇਲਰ ਵੋਹਾਨ ਸ਼ਹਿਰ ਵਿਚੋਂ ਮਿਲਿਆ, ਜਿਸ ਵਿਚ ਚੋਰੀ ਦੇ ਸੁੱਕੇ ਮੇਵੇ ਲੱਦੇ ਹੋਏ ਸਨ, ਜਿਨ੍ਹਾਂ ਦੀ ਕੀਮਤ 2 ਲੱਖ 70 ਹਜ਼ਾਰ ਡਾਲਰ ਬਣਦੀ ਹੈ।

ਉਨ੍ਹਾਂ ਦੱਸਿਆ ਕਿ 41 ਸਾਲਾ ਸੁਨੀਲ ਟੋਰਾਂਟੋ ਦਾ ਰਹਿਣ ਵਾਲਾ ਹੈ ਜਦਕਿ 41 ਸਾਲਾ ਮਨਪ੍ਰੀਤ ਅਤੇ 35 ਸਾਲਾ ਵਰਿੰਦਰ ਬਰੈਂਪਟਨ ਦੇ ਰਹਿਣ ਵਾਲੇ ਹਨ। ਇਨ੍ਹਾਂ ‘ਤੇ ਸਮਾਨ ਚੋਰੀ ਕਰਨ ਤੇ ਇਸ ਨੂੰ ਦੂਜੀ ਥਾਂ ‘ਤੇ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਬਾਰੇ ਪਤਾ ਹੋਵੇ ਤਾਂ ਉਹ ਯਾਰਕ ਰੀਜਨਲ ਪੁਲਿਸ ਨਾਲ 1-866-876-5423 ext. 6651 ‘ਤੇ ਸੰਪਰਕ ਕਰਨ ਜਾਂ ਕ੍ਰਾਈਮ ਜਾਫੀ ਨੂੰ 1-800-222-8477 ‘ਤੇ ਕਾਲ ਕਰਨ।

Related News

ਓਟਾਵਾ: 2021 ‘ਚ ਪਾਣੀ ਦੇ ਬਿਲਾਂ ‘ਚ 4.5% ਦਾ ਹੋਵੇਗਾ ਵਾਧਾ, ਕੂੜਾ ਕਰਕਟ ਦੀਆਂ ਫੀਸਾਂ ‘ਚ ਵੀ ਵਧਣਗੀਆਂ

Rajneet Kaur

ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਲਈ ਵੱਡੀ ਖੁਸ਼ਖ਼ਬਰੀ : Air Canada ਉਪਲਬਧ ਕਰਵਾਏਗੀ ਸਸਤੀਆਂ ਟਿਕਟਾਂ

Vivek Sharma

ਕੈਨੇਡਾ ਦੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ 8 ਮਾਰਚ ਤੱਕ ਕੋਰੋਨਾ ਪਾਬੰਦੀਆਂ ਨੂੰ ਸਖ਼ਤੀ ਨਾਲ ਮੰਨਣ ਦੀ ਕੀਤੀ ਅਪੀਲ

Vivek Sharma

Leave a Comment