channel punjabi
International News North America

ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ ਦਾ ਕੀਤਾ ਆਯੋਜਨ

ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਭਾਰਤ ‘ਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ‘ਚ ਇਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ । ਸਭ ਤੋਂ ਪਹਿਲਾਂ ਸੋਲਨ ਦੇ ਕਮਿਉਨਿਟੀ ਸੈਂਟਰ ‘ਚ ਆਲੇ ਦੁਆਲੇ ਦਾ ਸਮੁੱਚਾ ਪੰਜਾਬੀ ਭਾਈਚਾਰਾ ਇੱਕਠਾ ਹੋਇਆ ਜਿਸ ‘ਚ ਕੋਲੰਬਸ ਅਤੇ ਸੈਨਸਨਾਈਟੀ ਤੋਂ ਵੀ ਪੰਜਾਬੀ ਪਰਿਵਾਰ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸ ਇਕੱਠ ‘ਚ ਵੱਡੀ ਗਿਣਤੀ ‘ਚ ਲੋਕ ਆਪਣੇ ਪਰਿਵਾਰਾਂ,ਬੱਚਿਆਂ, ਔਰਤਾਂ ਅਤੇ ਬਜੁਰਗਾਂ ਸਮੇਤ ਹਾਜਰ ਸਨ ਜਿੰਨ੍ਹਾਂ ਨੇ ਕਿਸਾਨਾ ਦੇ ਹੱਕ ‘ਚ ਵੱਡੇ ਵੱਡੇ ਪੋਸਟਰ, ਬੈਨਰ ਅਤੇ ਲੋਗੋ ਪਕੜੇ ਹੋਏ ਸਨ।

ਕਾਰ ਰੈਲੀ ਦੇ ਸ਼ੁਰੂ ‘ਚ ਪ੍ਰਬੰਧਕਾਂ ਵਲੋਂ ਇਸ ਕਾਰ ਰੈਲੀ ਦੇ ਮਨੋਰਥ ਬਾਰੇ ਦਸਿਆ ਗਿਆ। ਸਭ ਨੂੰ ਮਾਸਕ ਪਾ ਕੇ ਅਤੇ ਸ਼ੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖ ਕੇ ਇਸ ਕਾਰ ਰੈਲੀ ਨੂੰ ਕਾਮਯਾਬ ਕਰਨ ਲਈ ਆਖਿਆ।ਇਸ ਤੋਂ ਬਾਅਦ ਇਹ ਕਾਰ ਰੈਲੀ ਸੋਲਨ ਤੋਂ ਸ਼ੁਰੂ ਹੋਈ ਜੋ ਵੱਖ ਵੱਖ ਸੜਕਾਂ ਰਾਹੀਂ ਹੁੰਦੀ ਹੋਈ ਕਲੀਵਲੈਂਡ ਡਾਊਨ ‘ਚ ਪਹੁੰਚੀ। ਸਾਰੇ ਰੂਟ ਦੌਰਾਨ ਪੰਜਾਬੀ ਨੌਜਵਾਨਾਂ ਵਲੋਂ ਕਿਸਾਨਾਂ ਦੇ ਹੱਕ ‘ਚ ਪੋਸਟਰ ਲਹਿਰਾਏ ਗਏ ਅਤੇ ਬੈਨਰਾਂ ਰਾਹੀਂ ਆਪਣਾ ਸੁਨੇਹਾ ਸਮੁੱਚੇ ਕਲੀਵਲੈਂਡ ਵਾਸੀਆਂ ਨੂੰ ਪਹੁੰਚਾਇਆ। ਇਸ ਕਾਰ ਰੈਲੀ ‘ਚ 500 ਤੋਂ ਜ਼ਿਆਦਾ ਕਾਰਾਂ ਸਨ। ਬਹੁਤ ਠੰਢੇ ਮੌਸਮ ਦੇ ਬਾਵਜੂਦ ਸਮੁੱਚੇ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ ਸਦਕਾ ਇਹ ਕਾਰ ਰੈਲੀ ਆਪਣਾ ਪ੍ਰਭਾਵ ਛੱਡਣ ਅਤੇ ਅਮਰੀਕਾ ਵਾਸੀਆਂ ਨੂੰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਹਨਾਂ ਦੇ ਸੰਘਰਸ਼ ਬਾਰੇ ਸੁਚਾਰੂ ਸੁਨੇਹਾ ਪਹੁੰਚਾਣ ‘ਚ ਕਾਮਯਾਬ ਰਹੀ।

Related News

ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਫਾਈਜ਼ਰ ਦੇ CEO ਨਾਲ ਵੈਕਸੀਨ ਦੀ ਖੇਪ ਭੇਜਣ ਵਿਚ ਹੋ ਰਹੀ ਦੇਰੀ ਬਾਰੇ ਕੀਤੀ ਗਲਬਾਤ

Rajneet Kaur

ਓਨਟਾਰੀਓ ‘ਚ ਪੰਜ ਗੱਡੀਆਂ ਦੀ ਆਪਸ ‘ਚ ਟੱਕਰ, 65 ਸਾਲਾ ਮਹਿਲਾ ਦੀ ਮੌਕੇ ‘ਤੇ ਮੌਤ

Rajneet Kaur

ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ‘ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਇੱਕ ਵਿਅਕਤੀ ਗੰਭੀਰ

Rajneet Kaur

Leave a Comment