channel punjabi
Canada International News

ਟੋਰਾਂਟੋ: ਕੋਵਿਡ 19 ਦੇ ਕਾਰਨ 9 TDSB ਸਕੂਲ ਜਨਵਰੀ ਤੱਕ ਰਹਿਣਗੇ ਬੰਦ

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਐਲਾਨ ਕੀਤਾ ਹੈ ਕਿ ਕੋਵਿਡ 19 ਆਉਟਬ੍ਰੇਕ ਕਾਰਨ 8 ਹੋਰ ਸਕੂਲ ਜਨਵਰੀ ਦੇ ਸ਼ੁਰੂ ਤੱਕ ਬੰਦ ਰਹਿਣਗੇ। ਜਿਸ ਵਿੱਚ ਪੂਰਬੀ ਯੌਰਕ ਦੇ ਸਕੂਲ ਵੀ ਹਨ ਜੋ ਕਿ ਸੋਮਵਾਰ ਨੂੰ ਕਲਾਸ ਵਿੱਚ ਸਿਖਲਾਈ ਲਈ ਦੁਬਾਰਾ ਖੋਲ੍ਹਣ ਲਈ ਤੈਅ ਹੋਏ ਸਨ।

ਐਤਵਾਰ ਦੁਪਹਿਰ ਇੱਕ ਟਵੀਟ ਦੇ ਅਨੁਸਾਰ ਬੋਰਡ ਨੇ ਕਿਹਾ ਕਿ ਸਿਟੀ ਅਡਲਟ ਲਰਨਿੰਗ ਸੈਂਟਰ, ਹੋਮਵੁੱਡ ਕਮਿਊਨਟੀ ਸੈਂਟਰ, ਆਰ. ਐੱਚ. ਮੈਕਜੋਰਜ ਐਲੀਮੈਂਟਰੀ ਸਕੂਲ, ਡੇਵਿਡ ਲੇਵਿਸ ਪਬਲਿਕ ਸਕੂਲ, ਗ੍ਰੇਨੋਬਲ ਪਬਲਿਕ ਸਕੂਲ ਅਤੇ ਓਕਰਿਜ ਜੂਨੀਅਰ ਪਬਲਿਕ ਸਕੂਲ, ਸਾਰੇ ਜਨਵਰੀ ਤੱਕ ਵਿਦਿਆਰਥੀਆਂ ਅਤੇ ਸਟਾਫ ਲਈ ਬੰਦ ਰਹਿਣਗੇ।

ਟੋਰਾਂਟੋ ਪਬਲਿਕ ਹੈਲਥ ਮੁਤਾਬਕ ਹਰ ਸਕੂਲ ਵਿਚ ਵੱਖ-ਵੱਖ ਸਥਿਤੀ ਦੌਰਾਨ ਵਿਦਿਆਰਥੀ ਤੇ ਸਟਾਫ਼ ਮੈਂਬਰ ਕੋਰੋਨਾ ਦੇ ਸ਼ਿਕਾਰ ਹੋਏ ਹਨ। ਕੋਰੋਨਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਤੇ ਹੋਰ ਲੋਕ ਜੋ ਇਨ੍ਹਾਂ ਦੇ ਸੰਪਰਕ ਵਿਚ ਆਏ, ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਫਿਲਹਾਲ ਸਕੂਲਾਂ ਨੂੰ 4 ਜਨਵਰੀ ਤੱਕ ਬੰਦ ਰੱਖਿਆ ਜਾਵੇਗਾ ਤੇ ਹਾਲਾਤਾਂ ਮੁਤਾਬਕ ਅਗਲੇ ਫੈਸਲੇ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਬੋਰਡ ਵਲੋਂ ਮਿਲੀ ਜਾਣਕਾਰੀ ਮੁਤਾਬਕ 5 ਸਕੂਲਾਂ ਵਿਚੋਂ 22 ਮਾਮਲੇ ਸਾਹਮਣੇ ਆਏ ਸਨ, ਬਾਕੀ ਸਕੂਲਾਂ ਵਿਚੋਂ ਕਿੰਨੇ ਮਾਮਲੇ ਆਏ ਅਜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਫਾਈਜ਼ਰ ਵਲੋਂ ਤਿਆਰ ਕੀਤੇ ਕੋਰੋਨਾ ਟੀਕੇ ਦੀ ਪਹਿਲੀ ਖੇਪ ਪਹੁੰਚ ਗਈ ਹੈ ਪਰ ਲੋਕਾਂ ਨੂੰ ਇਸ ਦੌਰਾਨ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।

Related News

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ 325 ਨਵੇਂ ਮਾਮਲੇ ਕੀਤੇ ਗਏ ਦਰਜ, ਸਿਹਤ ਮੰਤਰੀ ਨੇ ਲੋਕਾਂ ਨੂੰ ਸਰੀਰਕ ਕਸਰਤ ਕਰਨ ਦੀ ਦਿੱਤੀ ਸਲਾਹ

Vivek Sharma

ਯਾਦਗਾਰੀ ਦਿਵਸ ਤੋਂ ਪਹਿਲਾਂ ਐਬਟਸਫੋਰਡ’ਚ ਪੋਪੀ ਦਾਨ ਬਕਸੇ ਹੋਏ ਚੋਰੀ

Rajneet Kaur

ਕੈਨੇਡਾ ਨੇ COVID-19 ਵੈਕਸੀਨ ਲਈ ਫਾਈਜ਼ਰ ਅਤੇ ਮੋਡੇਰਨਾ ਨਾਲ ਕੀਤੇ ਸਮਝੋਤੇ

Rajneet Kaur

Leave a Comment