channel punjabi
Canada International News North America

Justice for farmers: 12 ਦਸੰਬਰ ਨੂੰ ਭਾਰਤੀ ਨੌਜਵਾਨ ਕਿਸਾਨ ਏਕਤਾ ( ਟੋਰਾਂਟੋ) ਅਤੇ ਹੋਰ ਲੋਕਲ ਜਥੇਬੰਦੀਆਂ ਮਿਲ ਕੇ ਭਾਰਤੀ ਦੂਤਾਵਾਸ ਦਾ ਘਿਰਾਉ ਕਰਨਗੀਆਂ

ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੂੰ ਸਰਕਾਰ ਵਲੋਂ ਲਿਖਤੀ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ਨੂੰ ਵੀ ਕਿਸਾਨ ਜਥੇਬੰਦੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਕਿਸਾਨ ਸਿਰਫ ਤੇ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਅੜੇ ਹੋਏ ਹਨ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕਿਸੇ ਗੱਲ ‘ਤੇ ਨਹੀਂ ਮੰਨਣ ਵਾਲੇ ਹਨ। ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰਦੇ ਹੋਏ 12 ਦਸੰਬਰ ਨੂੰ ਸਾਰੇ ਟੋਲ ਫਰੀ ਕਰਨ ਅਤੇ ਦਿੱਲੀ-ਜੈਪੁਰ ਹਾਈਵੇਅ ਜਾਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਦੇ ਮੰਤਰੀਆਂ ਦਾ ਘਿਰਾਓ ਕਰਨਗੇ ਅਤੇ ਬਾਇਕਾਟ ਕਰਨਗੇ।

ਭਾਰਤੀ ਕਿਸਾਨਾਂ ਦੇ ਅੰਦੋਲਨ ਨੂੰ ਦੁਨੀਆ ਭਰ ਵਿਚ ਵਸਦੇ ਪ੍ਰਵਾਸੀ ਭਾਰਤੀਆਂ ਦੀ ਹਮਾਇਤ ਵੀ ਲਗਾਤਾਰ ਮਿਲ ਰਹੀ ਹੈ । ਭਾਰਤੀ ਨੌਜਵਾਨ ਕਿਸਾਨ ਏਕਤਾ ( ਟੋਰਾਂਟੋ) ਅਤੇ ਹੋਰ ਲੋਕਲ ਜਥੇਬੰਦੀਆਂ ਨੇ ਮਿਲ ਕੇ Justice for farmers ਵਿਸ਼ਾਲ ਰੈਲੀ ਦੇ ਬੈਨਰ ਹੇਠ 12 ਦਸੰਬਰ ਨੂੰ ਭਾਰਤੀ ਦੂਤਾਵਾਸ ਦਾ ਘਿਰਾਉ ਕਰਨਗੀਆਂ ਅਤੇ ਮੰਗ ਪੱਤਰ ਦੇਣਗੀਆਂ । ਇਹ ਵਿਸ਼ਾਲ ਰੈਲੀ ਵੈਸਟਵੁੱਡ ਮਾਲ ਮਾਲਟਨ ਤੋਂ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਯੋਰਕ ਢੁੰਡਾਸ ਸਟਰੀਟ ਤੋਂ ਭਾਰਤੀ ਦੂਤਾਵਾਸ ਤੱਕ 12 ਵਜੇ ਇੱਕ ਪੈਦਲ ਮਾਰਚ ਵੀ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੱਕ ਭਾਰਤੀ ਦੂਤਾਵਾਸ ਉਨ੍ਹਾਂ ਦਾ ਮੰਗ ਪੱਤਰ ਨਹੀਂ ਲਵੇਗਾ ਉਦੋਂ ਤੱਕ ਭਾਰਤੀ ਅੰਬੈਂਸੀ ਦਾ ਘਿਰਾਉ ਨਿਰੰਤਰ ਜਾਰੀ ਰਹੇਗਾ। ਮੰਗ ਪੱਤਰ ਉੁਤੇ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸਨੂੰ ਭਾਰਤੀ ਲੋਕਾਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।

ਪ੍ਰਬੰਧਕਾਂ ਨੇ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਬੇਨਤੀ ਕੀਤੀ ਹੈ ਕੋਵਿਡ-19 ਦੇ ਮੱਦੇਨਜ਼ਰ ਸਰਕਾਰੀ ਹਿਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਕਿਸੇ ਕਿਸਮ ਦੀ ਹੁੱਲੜਬਾਜੀ ਤੋਂ ਗੁਰੇਜ਼ ਕਰਨ ਅਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੌਰਾਨ ਸਿਰਫ਼ ਕਿਸਾਨੀ ਨਾਲ ਸਬੰਧਤ ਮੁੱਦਿਆਂ ਨੂੰ ਹੀ ਕੇਂਦਰਿਤ ਕੀਤਾ ਜਾਵੇਗਾ।

Related News

ਕਿਸਾਨ ਟਰੈਕਟਰ ਪਰੇਡ ‘ਚ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ,ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਦਾ ਰੂਟ ਮੈਪ ਕੀਤਾ ਜਾਰੀ

Rajneet Kaur

BIG NEWS : ਚੀਨ ਨੇ ਪਹਿਲੀ ਵਾਰ ਨਜ਼ਰਬੰਦ ਕੀਤੇ ਕੈਨੇਡੀਅਨ ਨਾਗਰਿਕਾਂ ਨੂੰ ਦਿੱਤੀ ਕੌਂਸਲਰ ਪਹੁੰਚ

Vivek Sharma

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕੈਨੇਡਾ ਦੀਆਂ ਸਰਹੱਦਾਂ ਮੁਕੰਮਲ ਤੌਰ’ਤੇ ਬੰਦ ਕਰਨ ਦੀ ਕੀਤੀ ਮੰਗ

Vivek Sharma

Leave a Comment