channel punjabi
International News USA

ਨਵੇਂ ਚੁਣੇ ਗਏ ਰਾਸ਼ਟਰਪਤੀ JOE BIDEN ਦੇ ਪੁੱਤਰ ਨੂੰ ਸੰਮਨ ਜਾਰੀ

ਵਾਸ਼ਿੰਗਟਨ : ਸੰਘੀ ਏਜੰਸੀ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ JOE BIDEN ਦੇ ਪੁੱਤਰ HUNTER BIDEN ਦੇ ਖ਼ਿਲਾਫ਼ ਟੈਕਸ ਚੋਰੀ ਦੇ ਮਾਮਲੇ ਵਿਚ ਜਾਂਚ ਤੇਜ਼ ਕਰਦੇ ਹੋਏ ਸੰਮਨ ਜਾਰੀ ਕੀਤਾ ਹੈ। ਜਾਂਚ ਦੀ ਪੁਸ਼ਟੀ ਪੇਸ਼ੇ ਤੋਂ ਵਕੀਲ HUNTER ਨੇ ਖ਼ੁਦ ਇੱਕ ਬਿਆਨ ਜਾਰੀ ਕਰਕੇ ਕੀਤੀ ਹੈ।

ਸੰਘੀ ਜਾਂਚ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਹੰਟਰ ਖ਼ਿਲਾਫ਼ ਜਾਂਚ ਵਿਚ ਪੁੱਛਗਿੱਛ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਸੰਮਨ ਵੀ ਜਾਰੀ ਕੀਤਾ ਗਿਆ ਹੈ। ਨਿਆਂ ਵਿਭਾਗ ਦੀ ਇਹ ਜਾਂਚ ਇਕ ਸਾਲ ਪਹਿਲੇ ਤੋਂ ਚੱਲ ਰਹੀ ਹੈ। ਉਸ ਸਮੇਂ ਤਕ JOE BIDEN ਡੈਮੋਕ੍ਰੇਟ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਸਾਹਮਣੇ ਨਹੀਂ ਆਏ ਸਨ। ਜਾਂਚ ਦੇ ਬਾਰੇ ਵਿਚ ਜਾਣਕਾਰੀ ਪਹਿਲੇ ਅਮਰੀਕਾ ਦੇ ਡੈਲਾਵੇਅਰ ਸਥਿਤ ਅਟਾਰਨੀ ਦਫ਼ਤਰ ਤੋਂ ਮਿਲੀ।

ਜਾਂਚ ਦੇ ਸਬੰਧ ਵਿਚ ਬੁੱਧਵਾਰ ਨੂੰ ਨਵੇਂ ਚੁਣੇ ਰਾਸ਼ਟਰਪਤੀ ਦੇ ਅਸਥਾਈ ਦਫ਼ਤਰ ਤੋਂ HUNTER BIDEN ਨੇ ਇਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਜਾਂਚ ਦੇ ਬਾਰੇ ਵਿਚ ਜਾਣਕਾਰੀ ਹੈ। ਉਹ ਮਾਮਲੇ ਨੂੰ ਕਾਨੂੰਨੀ ਰੂਪ ਤੋਂ ਬਹੁਤ ਹੀ ਪੇਸ਼ੇਵਰ ਤਰੀਕੇ ਨਾਲ ਦੇਖ ਰਹੇ ਹਨ। ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਨ੍ਹਾਂ-ਕਿਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਾਰਟੀ ਲੰਬੇ ਸਮੇਂ ਤੋਂ ਇਹ ਦੋਸ਼ ਲਗਾ ਰਹੀ ਹੈ ਕਿ ਹੰਟਰ ਨੇ JOE BIDEN ਦੇ ਉਪ ਰਾਸ਼ਟਰਪਤੀ ਕਾਰਜਕਾਲ ਵਿਚ ਯੂਕਰੇਨ ਦੀ ਇਕ ਕੰਪਨੀ ਵਿਚ ਆਪਣੇ ਪਿਤਾ ਦੇ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਲਾਭ ਕਮਾਇਆ ਸੀ। ਨਾਲ ਹੀ ਟੈਕਸ ਵਿਚ ਹੇਰਾਫੇਰੀ ਕੀਤੀ ਸੀ।

ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ JOE BIDEN 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਹਨ ਅਤੇ ਉਨ੍ਹਾਂ ਦੀ ਟੀਮ ਸੱਤਾ ਤਬਦੀਲੀ ਦੀ ਪ੍ਰਕਿਰਿਆ ਵਿਚ ਲੱਗੀ ਹੋਈ ਹੈ। ਇਸ ਟੀਮ ਨੇ ਕਿਹਾ ਹੈ ਕਿ JOE BIDEN ਆਪਣੇ ਪੁੱਤਰ ‘ਤੇ ਬਹੁਤ ਮਾਣ ਕਰਦੇ ਹਨ। ਹੰਟਰ ‘ਤੇ ਮਾੜੀ ਨੀਅਤ ਨਾਲ ਲਗਾਏ ਗਏ ਦੋਸ਼ਾਂ ਦੀ ਜਾਂਚ ਦਾ ਉਹ ਮੁਕਾਬਲਾ ਕਰਨਗੇ ।

Related News

551st Birth Anniversary of Guru Nanak Dev Ji: ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਵਸ ਦੇ ਸਮਾਰੋਹ ਲਈ ਆਨਲਾਈਨ ਸਮਾਗਮਾਂ ਵਿੱਚ ਕਰਨਗੇ ਸ਼ਿਰਕਤ

Rajneet Kaur

ਸੱਸਕੈਚਵਨ ਦੇ 185,000 ਤੋਂ ਵੱਧ ਵਸਨੀਕਾਂ ਨੇ ਅਡਵਾਂਸ ਵੋਟਿੰਗ ਕਰਕੇ 2016 ਦੇ ਤੋੜੇ ਰਿਕਾਰਡ

Rajneet Kaur

ਸਾਬਕਾ ਕਾਰਜਕਾਰੀ ਨਿਰਦੇਸ਼ਕ ਜੇਮਜ਼ ਫੇਵਲ ਨੂੰ ਵਿਨੀਪੈਗ ਬੀਅਰ ਕਲੇਨ ਗਸ਼ਤ ਲਈ ਮੁੜ ਚੁਣਿਆ

Rajneet Kaur

Leave a Comment