channel punjabi
International News

ਪਹਿਲਾਂ ਨਾਲੋਂ ਹੋਰ ਉੱਚਾ ਹੋਇਆ ਮਾਊਂਟ ਐਵਰੈਸਟ

ਦੁਨੀਆ ਦੀ ਸਭ ਤੋ ਉੱਚੀ ਚੋਟੀ ਦੀ ਉਚਾਈ ਪਹਿਲਾਂ ਨਾਲੋਂ ਹੋਰ ਵਧ ਗਈ ਹੈ। ਜੀ ਹਾਂ, ਇਹ ਹਕੀਕਤ ਹੈ।
ਨੇਪਾਲ ਅਤੇ ਚੀਨ ਨੇ ਸਾਂਝੇ ਤੌਰ ’ਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉਚਾਈ ਐਲਾਨ ਦਿੱਤੀ ਹੈ। ਸੋਧੀ ਗਈ ਉਚਾਈ 8,848.86 ਮੀਟਰ (29032 ਫੁੱਟ) ਹੈ ਜੋ ਕਿ ਪਹਿਲਾਂ ਨਾਲੋਂ ’86 ਸੈਂਟੀਮੀਟਰ’ ਵੱਧ ਹੈ। ਇਸ ਤੋਂ ਪਹਿਲਾਂ ਐਵਰੈਸਟ ਦੀ ਉਚਾਈ 1954 ਵਿਚ ਮਾਪੀ ਗਈ ਸੀ।

ਨੇਪਾਲ ਸਰਕਾਰ ਇਸ ਪਰਬਤ ਦੀ ਸਟੀਕ ਉਚਾਈ ਮਾਪਣਾ ਚਾਹੁੰਦੀ ਸੀ ਕਿਉਂਕਿ ਕਾਫ਼ੀ ਦੇਰ ਤੋਂ ਚਰਚਾ ਸੀ ਕਿ ਇਸ ਦੀ ਉਚਾਈ ਵਿਚ ਬਦਲਾਅ ਆਇਆ ਹੈ। ਇਸ ਲਈ 2015 ਵਿਚ ਆਏ ਭੁਚਾਲ ਸਣੇ ਕਈ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ। ਚੀਨ ਨੇ ਵੀ ਪਹਿਲਾਂ ਐਵਰੈਸਟ ਦੀ ਉਚਾਈ ਮਾਪੀ ਸੀ ਤੇ ਇਸ ਨੂੰ 8844.43 ਮੀਟਰ ਦੱਸਿਆ ਸੀ ਜੋ ਕਿ ਨੇਪਾਲ ਵੱਲੋਂ ਹੁਣ ਐਲਾਨੀ ਉਚਾਈ ਨਾਲੋਂ ਚਾਰ ਮੀਟਰ ਘੱਟ ਹੈ। ਨੇਪਾਲ ਵਿੱਚ ਮਾਉੰਟ ਏਵਰੇਸਟ ਨੂੰ ‘ਸਾਗਰ ਮਾਥਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਮਾਊਟ ਐਵਰੈਸਟ ਦੀ ਚੜ੍ਹਾਈ ਦੋ ਪਾਸੇ ਤੋਂ, ਇੱਕ ਨੇਪਾਲ ਅਤੇ ਦੂਜੇ ਤਿੱਬਤ ਵਾਲੇ ਪਾਸੇ ਤੋਂ ਕੀਤੀ ਜਾਂਦੀ ਹੈ।

Related News

ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ , 3 ਵਿਅਕਤੀ ਜਖ਼ਮੀ, ਇਕ ਖ਼ਤਰੇ ਤੋਂ ਬਾਹਰ

team punjabi

ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੁਫਜ਼ਈ ਨੂੰ ਤਾਲਿਬਾਨੀ ਅੱਤਵਾਦੀ ਨੇ ਇਕ ਵਾਰ ਫਿਰ ਜਾਨੋ ਮਾਰਨ ਦੀ ਦਿੱਤੀ ਧਮਕੀ

Rajneet Kaur

ਕੇਸਰੀ ਪੱਗ ਬੰਨ੍ਹ ਗਰਜੇ ਨਰੇਸ਼ ਟਿਕੈਤ ਨੇ ਕੇਂਦਰ ਨੂੰ ਪਾਈਆਂ ਲਾਹਨਤਾਂ, ਕਾਨੂੰਨ ਵਾਪਸ ਨਾ ਲੈਣ ਦੀ ਮਜਬੂਰੀ ਦੱਸੇ ਸਰਕਾਰ !

Vivek Sharma

Leave a Comment