channel punjabi
Canada International News North America

TDSB ਨੇ ਕੋਵਿਡ 19 ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਫਰੇਜ਼ਰ ਮਸਟਰਡ ਅਰਲੀ ਲਰਨਿੰਗ ਅਕੈਡਮੀ ਨੂੰ 14 ਦਸੰਬਰ ਤੱਕ ਬੰਦ ਕਰਨ ਦਾ ਲਿਆ ਫੈਸਲਾ

ਟੋਰਾਂਟੋ ਦੇ ਥੋਰਨਕਲਿਫ ਪਾਰਕ ਨੇਬਰਹੁੱਡ ‘ਚ ਫਰੇਜ਼ਰ ਮਸਟਰਡ ਅਰਲੀ ਲਰਨਿੰਗ ਅਕੈਡਮੀ ਨੂੰ ਕੋਵਿਡ -19 ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ 14 ਦਸੰਬਰ ਤੱਕ ਬੰਦ ਕਰ ਦਿਤਾ ਗਿਆ ਹੈ। ਇਹ ਸਕੂਲ 82 ਥੋਰਨ ਕਲਿਫ ਪਾਰਕ ਡ੍ਰਾਇਵ ਵਿਖੇ ਸਥਿਤ ਹੈ ਜੋ ਸਿਰਫ ਜੂਨੀਅਰ ਅਤੇ ਸੀਨੀਅਰ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਹੈ।

ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ (TDSB) ਨੇ ਐਤਵਾਰ ਸ਼ਾਮ ਨੂੰ ਇੱਕ ਟਵੀਟ ਵਿੱਚ ਕਿਹਾ, “ਸਾਰੇ ਵਿਦਿਆਰਥੀ ਅਤੇ ਸਟਾਫ ਨੂੰ ਘੱਟੋ ਘੱਟ ਸੋਮਵਾਰ, 14 ਦਸੰਬਰ ਤੱਕ ਬਰਖਾਸਤ ਕਰ ਦਿੱਤਾ ਜਾਵੇਗਾ। ਟੋਰਾਂਟੋ ਪਬਲਿਕ ਹੈਲਥ ਨੂੰ ਜਾਂਚ ਮੁਕੰਮਲ ਕਰਨ ਅਤੇ ਕੋਵਿਡ 19 ਦੀ ਵਾਧੂ ਜਾਂਚ ਕਰਵਾਉਣ ਦਾ ਸਮਾਂ ਦਿੱਤਾ ਜਾਵੇ।

TDSB ਦੀ ਕੋਵਿਡ 19 ਸਲਾਹਕਾਰ ਵੈਬਸਾਈਟ ਦੇ ਅਨੁਸਾਰ, ਸਕੂਲ ਵਿੱਚ ਇਸ ਸਮੇਂ ਵਿਦਿਆਰਥੀਆਂ ਵਿੱਚ ਕੋਰੋਨਾ ਵਾਇਰਸ ਦੇ ਸੱਤ ਪੁਸ਼ਟੀ ਕੀਤੇ ਕੇਸ ਹਨ। ਜਿੰਨ੍ਹਾਂ ਚੋਂ ਕੋਈ ਸਟਾਫ ਦਾ ਕੇਸ ਦਰਜ ਨਹੀਂ ਹੈ।

ਫਰੇਜ਼ਰ ਮਸਟਰਡ ਥੌਰਨਕਲਿਫ ਪਾਰਕ ਪਬਲਿਕ ਸਕੂਲ ਦੇ ਅੱਗੇ ਹੈ। ਜੋ ਕੋਵਿਡ 19 ਦੇ 26 ਕੇਸ ਸਾਹਮਣੇ ਆਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।

Related News

BIG NEWS : ਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਗਿਆ ਸੁਰੱਖਿਅਤ

Vivek Sharma

CORONA UPDATE CANADA : ਕੋਰੋਨਾ ਦਾ ਪ੍ਰਭਾਵ ਲਗਾਤਾਰ ਜਾਰੀ, ਚੰਗੀ ਖ਼ਬਰ : ਕੋਰੋਨਾ ਪ੍ਰਭਾਵਿਤ ਤੇਜ਼ੀ ਨਾਲ ਹੋ ਰਹੇ ਨੇ ਸਿਹਤਯਾਬ

Vivek Sharma

BIG NEWS : ਯੂਟਿਊਬ, ਇੰਸਟਾਗ੍ਰਾਮ ਤੇ ਟਿਕਟਾਕ ਦੇ 23.5 ਕਰੋੜ ਯੂਜ਼ਰ ਦਾ ਡਾਟਾ ਲੀਕ, ਨਿੱਜੀ ਸੂਚਨਾਵਾਂ ਚੋਰੀ

Vivek Sharma

Leave a Comment