channel punjabi
Canada International News North America

ਕੈਨੇਡਾ: ਲੁਧਿਆਣੇ ਦਾ ਜੰਮਪਲ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਵੱਜੋਂ ਹੋਇਆ ਨਾਮਜ਼ਦ

ਕੈਨੇਡਾ ‘ਚ ਪੰਜਾਬੀਆਂ ਨੇ ਕਈ ਮੱਲਾਂ ਮਾਰੀਆਂ ਹਨ। ਪਿੰਡ ਗਹੌਰ ‘ਚ ਜਨਮੇ ਰਾਜ ਚੌਹਾਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਸੈਂਬਲੀ ਦਾ ਸਪੀਕਰ ਨਾਮਜ਼ਦ ਕੀਤਾ ਗਿਆ ਹੈ। ਆਰੀਆ ਕਾਲਜ ਲੁਧਿਆਣਾ ਤੋਂ ਗਰੈਜੂਏਸ਼ਨ ਕਰਕੇ ਸਾਲ 1972 ‘ਚ ਉਹ ਆਪਣੇ ਦੋਸਤ ਹਰਿੰਦਰ ਸਿੰਘ ਦੇ ਨਾਲ ਕੈਨੇਡਾ ਚਲੇ ਗਏ ਸਨ। ਉਥੇ ਜਾ ਕੇ ਪਹਿਲਾਂ ਵੈਨਕੂਵਰ ‘ਚ ਲੱਕੜੀਆਂ ਦੀ ਵੱਡੀ ਮਿੱਲ ‘ਚ ਲੇਬਰ ਦਾ ਕੰਮ ਕੀਤਾ। ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਦੇ ਬਾਨੀ ਪ੍ਰਧਾਨ ਸਨ ਅਤੇ 18 ਸਾਲ ਹੌਸਪੀਟਲ ਇੰਪਲਾਈਜ਼ ਯੂਨੀਅਨ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ।

ਸਾਲ 2005 ‘ਚ ਪਹਿਲੀ ਵਾਰ ਉਹ ਵਿਧਾਇਕ ਬਣੇ ਅਤੇ ਉਹ ਬਰਨਬੀ ਤੋਂ ਲਗਾਤਾਰ ਪੰਜ ਵਾਰ ਐਮਐਲਏ ਬਣ ਚੁੱਕੇ ਹਨ। ਐਨਡੀਪੀ ਪਾਰਟੀ ਵੱਲੋਂ ਬਰਨਬੀ ਐਡਮੰਡਜ਼ ਤੋਂ ਐਮਐਲਏ ਬਣੇ ਰਾਜ ਚੌਹਾਨ ਨੂੰ ਬੀਸੀ ਵਿਧਾਨ ਸਭਾ ਦਾ ਸਪੀਕਰ ਨਾਮਜ਼ਦ ਕੀਤਾ ਗਿਆ ਹੈ।

ਹੁਣ ਸੋਮਵਾਰ ਨੂੰ ਉਨ੍ਹਾਂ ਦਾ ਨਾਂ ਸਪੀਕਰ ਦੇ ਰੂਪ ‘ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੇ ਵੱਡੇ ਭਰਾ ਵਕੀਲ ਰਾਜਵੰਤ ਸਿੰਘ ਨੂੰ ਸਾਰੇ ਵਧਾਈਆਂ ਦੇ ਰਹੇ ਹਨ। ਵਕੀਲ ਰਾਜਵੰਤ ਸਿੰਘ ਨੇ ਦੱਸਿਆ ਕਿ ਰਾਜ ਚੌਹਾਨ ਸਪੀਕਰ ਚੁਣੇ ਜਾਣ ਤੋਂ ਬਾਅਦ ਡੈਰਿਲ ਪਲੈਕਸ ਦੀ ਜਗ੍ਹਾ ਲੈਣਗੇ। ਡੈਰਿਲ ਪਲੈਕਸ ਨੇ ਅਕਤੂਬਰ ‘ਚ ਚੋਣ ਨਹੀਂ ਲੜੀ ਸੀ। ਰਾਜ ਚੌਹਾਨ ਉਨ੍ਹਾਂ ਨਾਲ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ।

Related News

ਓਟਾਵਾ ਪੁਲਿਸ ਵਲੋਂ ਜਿਨਸੀ ਸ਼ੋਸ਼ਣ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਭਾਲ ਜਾਰੀ

Rajneet Kaur

ਕਿਉਬਿਕ ‘ਚ ਜ਼ਿਆਦਾਤਰ ਨਵੇਂ ਇਨਫੈਕਸ਼ਨਾਂ ਦੇ ਨਾਲ, ਕੈਨੇਡਾ ਦਾ ਕੋਵਿਡ -19 ਕੇਸਲੋਡ 200,000 ਅੰਕੜੇ ਦੇ ਪਹੁੰਚਿਆ ਨੇੜੇ

Rajneet Kaur

ਚੀਨ ਖਿਲਾਫ ਕੈਨੇਡਾ ਵਿੱਚ ਜ਼ੋਰਦਾਰ ਪ੍ਰਦਰਸ਼ਨ, ਵੱਖ-ਵੱਖ ਮੁਲਕਾਂ ਦੇ ਨਾਗਰਿਕ ਹੋਏ ਸ਼ਾਮਲ

Vivek Sharma

Leave a Comment