channel punjabi
Canada International News North America Uncategorized

ਪ੍ਰੀਮੀਅਰ ਫੋਰਡ ਨੇ ਹੈਲਥਕੇਅਰ ਸਿਸਟਮ ‘ਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਹੈਲਥਕੇਅਰ ਦੇ ਵਿਸਥਾਰ ਦਾ ਕੀਤਾ ਐਲਾਨ

ਓਨਟਾਰੀਓ ਸਰਕਾਰ ਵੱਲੋਂ ਲਗਾਤਾਰ ਓਨਟਾਰੀਓ ਵਾਸੀਆਂ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਇਸੇ ਤਹਿਤ ਓਨਟਾਰੀਓ ਦੇ ਪ੍ਰੀਮੀਅਰ ਫੋਰਡ ਨੇ ਹੈਲਥਕੇਅਰ ਸਿਸਟਮ ‘ਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਹੈਲਥਕੇਅਰ ਦੇ ਵਿਸਥਾਰ ਦਾ ਐਲਾਨ ਕੀਤਾ ਹੈ।ਪ੍ਰੀਮੀਅਰ ਫੋਰਡ ਨੇ ਘੋਸ਼ਣਾ ਕੀਤੀ ਹੈ ਕਿ 850 ਮਰੀਜ਼ਾਂ ਨੂੰ ਜ਼ਰੂਰੀ ਸਹੂਲਤਾਂ ਦਿੰਦੇ ਹੋਏ ਹਸਪਤਾਲਾਂ ਤੋਂ ਘਰਾਂ ‘ਚ ਤਬਦੀਲ ਕੀਤਾ ਜਾਵੇਗਾ।ਇਹਨਾਂ ਵਿਕਲਪਾਂ ਦਾ ਵਿਸਥਾਰ ਕਰਨ ਲਈ ਓਨਟਾਰੀਓ ਸਰਕਾਰ 115 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ।

ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਵੱਧ ਤੋਂ ਵੱਧ ਸਮਾਂ ਹਸਪਤਾਲ ‘ਚ ਬਤੀਤ ਨਹੀਂ ਕਰਨਾ ਚਾਹੁੰਦਾ।ਉਹਨਾਂ ਕਿਹਾ ਕਿ ਇਸ ਲਈ ਮਰੀਜ਼ ਨੂੰ ਹਾਈ ਕੇਅਰ ਕੁਵਾਲਿਟੀ ਸੈਂਟਰ ਦੀ ਲੋੜ ਹੋਵੇਗੀ। ਜਿਸ ਲਈ 850 ਮਰੀਜ਼ਾਂ ਵਾਸਤੇ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਓਨਟਾਰੀਓ ਵਾਸੀ ਚੰਗਾ ਮਹਿਸੂਸ ਕਰਨਗੇ ਅਤੇ ਉਹਨਾਂ ਨੂੰ ਵਾਰ-ਵਾਰ ਹਸਪਤਾਲ ‘ਚ ਆਉਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫੰਡਿੰਗ ਸੂਬੇ ਦੀ COVID-19 ਪਤਝੜ ਦੀ ਤਿਆਰੀ ਯੋਜਨਾ ਦਾ ਹਿੱਸਾ ਹੈ। ਓਨਟਾਰੀਅਨਾਂ ਨੂੰ ਸੁਰੱਖਿਅਤ ਰੱਖਣਾ, COVID-19 ਦੀਆਂ ਭਵਿੱਖ ਦੀਆਂ ਲਹਿਰਾਂ ਲਈ ਤਿਆਰੀ, ਜੋ ਕਿ ਪ੍ਰਾਂਤ ਨੂੰ ਹਸਪਤਾਲ ਦੀ ਸਮਰੱਥਾ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਭਵਿੱਖ ਦੇ ਵਾਇਰਸ ਦੀਆਂ ਲਹਿਰਾਂ ਅਤੇ ਪ੍ਰਤੀਕ੍ਰਿਆ ਦਾ ਜਵਾਬ ਦੇ ਸਕੇਗੀ।

Related News

ਅਮਿਤਾਭ ਬਚਨ ਦੀ ਮੁੜ ਵਿਗੜੀ ਤਬੀਅਤ

Rajneet Kaur

ਕਿਸਾਨ ਦੇ ਆਗੂ ਨੇ ਭਾਪਜਾ ਦੀ ਕੀਤੀ ਨਿੰਦਾ,ਕਿਸਾਨਾਂ ਵੱਲੋਂ ਮਨਾਇਆ ਜਾਵੇਗਾ “ਸਦਭਾਵਨਾ ਦਿਵਸ’, 9 ਵਜੇ ਤੋਂ ਸ਼ਾਮ 5 ਵਜੇ ਤੱਕ’ ਭੁੱਖ ਕੀਤੀ ਜਾਵੇਗੀ ਹੜਤਾਲ

Rajneet Kaur

26 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਮਾਮਲੇ ‘ਚ ਦਖ਼ਲ ਦੇਣ ਤੋਂ ਸਾਫ਼ ਕੀਤਾ ਇਨਕਾਰ

Rajneet Kaur

Leave a Comment