channel punjabi
Canada International News North America

ਕੋਰੋਨਾ ਦੀ ਸਥਿਤੀ ਤੇ ਕਾਬੂ ਪਾਉਣ ਲਈ ਲਗਾਤਾਰ ਸਿਹਤ ਮਾਹਿਰਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ : ਮੇਅਰ ਜੋਹਨ ਟੋਰੀ

ਇਸ ਵੇਲੇ ਵਿਸ਼ਵ ਦੇ ਨਾਲ-ਨਾਲ ਕੈਨੇਡਾ ਭਰ ‘ਚ ਵੀ ਕੋਰੋਨਾ ਵਾਇਰਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ‘ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਵੀ ਸ਼ਹਿਰ ਅੰਦਰ ਕੋਰੋਨਾ ਦੇ ਹਲਾਤਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕੋਰੋਨਾ ਦੀ ਸਥਿਤੀ ਤੇ ਕਾਬੂ ਪਾਉਣ ਲਈ ਲਗਾਤਾਰ ਸਿਹਤ ਮਾਹਿਰਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਜਿਸ ਤਰੀਕੇ ਨਾਲ ਕੋਰੋਨਾ ਦੀ ਸਥਿਤੀ ਬਣੀ ਹੋਈ ਹੈ ਇਸਤੇ ਕਾਬੂ ਪਾਉਣ ਲਈ ਵਖ਼ਤ ਲਗੇਗਾ। ਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਓਨਟਾਰੀਓ ਵਿੱਚ ਮੰਗਲਵਾਰ ਨੂੰ ਕੁੱਲ 1,707 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ, ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਓਨਟਾਰੀਓ ਵਿੱਚ ਸਕੂਲ ਨਾਲ ਸਬੰਧਤ ਕੋਵਿਡ 19 ਦੇ ਕੁੱਲ 4,872 ਮਾਮਲੇ ਸਾਹਮਣੇ ਆਏ ਹਨ। ਜਿੰਨ੍ਹਾਂ ‘ਚੋਂ ਵਿਦਿਆਰਥੀਆਂ ਵਿੱਚ 3,107 ਅਤੇ ਸਟਾਫ ਵਿੱਚ 677 (1,088 ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਗਈ)। ਦਸ ਦਈਏ ਕਿ ਇਹ ਤਿੰਨ ਦਿਨਾਂ ਦੀ ਮਿਆਦ ਵਿੱਚ 299 ਹੋਰ ਮਾਮਲਿਆਂ ਵਿੱਚ ਵਾਧਾ ਹੈ। ਚਾਈਲਡ ਕੇਅਰ ਸੈਂਟਰ ਅਤੇ ਘਰਾਂ ਵਿੱਚ ਕੁੱਲ 806 ਪੁਸ਼ਟੀ ਹੋਏ ਕੇਸ ਹੋਏ ਹਨ। ਓਨਟਾਰੀਓ ਵਿੱਚ 5,249 ਬੱਚਿਆਂ ਦੀ ਦੇਖਭਾਲ ਕੇਂਦਰਾਂ ਵਿੱਚੋਂ ਇਸ ਵੇਲੇ 154 ਕੇਸ ਹਨ ਅਤੇ 18 ਕੇਂਦਰ ਬੰਦ ਹਨ।

Related News

ਐਬਟਸਫੋਰਡ ‘ਚ ਕਰਮਜੀਤ ਸਿੰਘ ਸਰਾਂ ਨੂੰ ਗੋਲੀ ਮਾਰਨ ਵਾਲੇ ਕਾਤਲਾਂ ਦੀ ਜਲਦ ਹੋ ਸਕਦੀ ਹੈ ਗ੍ਰਿਫਤਾਰੀ

Rajneet Kaur

ਅੱਤਵਾਦੀ ਹਮਲੇ 9/11 ਦੀ 19ਵੀਂ ਬਰਸੀ ਮੌਕੇ ਨੀਲੀ ਰੋਸ਼ਨੀ ਨਾਲ US ਨੇ ਦਿਤਾ ਇਹ ਸੰਦੇਸ਼

Rajneet Kaur

ਕਾਤਲ ਵ੍ਹੇਲ ‘ਓਰਕਾ’ ਦੇ ਖ਼ਤਰਨਾਕ ਹਮਲਿਆਂ ਤੋਂ ਬਚਾਅ ਲਈ ਮਾਹਿਰ ਲੈਣਗੇ ਆਰਟੀਫੀਸ਼ਲ ਇੰਟੈਲੀਜੈਂਸ AI ਦਾ ਸਹਾਰਾ

Vivek Sharma

Leave a Comment