channel punjabi
Canada International News North America

ਨੋਵਾ ਸਕੋਸ਼ੀਆ ਨੇ ਕਿੰਗਜ਼ ਕਾਉਂਟੀ ਦੇ ਸਕੂਲ ‘ਚ 1 ਨਵੇਂ ਕੋਰੋਨਾ ਵਾਇਰਸ ਕੇਸ ਦੀ ਕੀਤੀ ਰਿਪੋਰਟ

ਨੋਵਾ ਸਕੋਸ਼ੀਆ ‘ਚ ਐਤਵਾਰ ਨੂੰ ਕੋਵਿਡ -19 ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਕਿੰਗਜ਼ ਦੇ ਕੈਨਿੰਗ ਨੌਰਥ ਈਸਟ ਕਿੰਗਜ਼ ਐਜੂਕੇਸ਼ਨ ਸੈਂਟਰ ਨਾਲ ਜੁੜਿਆ ਹੈ। ਸੂਬੇ ਨੇ ਦਸਿਆ ਕਿ ਸਕੂਲ 24 ਨਵੰਬਰ ਨੂੰ ਪਹਿਲੇ ਕੇਸ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਬੰਦ ਹੈ।

ਸੂਬੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਨਤਕ ਸਿਹਤ ਜਾਂਚ ਇਹ ਨਿਰਧਾਰਤ ਕਰੇਗੀ ਕਿ ਕੀ ਇਹ ਕੇਸ ਪਹਿਲੇ ਪੁਸ਼ਟੀ ਕੀਤੇ ਕੇਸ ਦਾ ਨੇੜਲਾ ਸੰਪਰਕ ਹੈ ਜਾਂ ਨਹੀਂ। ਇਸ ਬਾਰੇ ਜਨਤਕ ਸਿਹਤ ਨੇ ਕਿਹਾ ਕਿ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਨੌਰਥ ਈਸਟ ਕਿੰਗਜ਼ ਐਜੂਕੇਸ਼ਨ ਸੈਂਟਰ ਹਫ਼ਤੇ ਲਈ ਬੰਦ ਰਹੇਗਾ ਅਤੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਘਰ ਵਿੱਚ ਲਰਨਿੰਗ ਲਈ ਸਹਾਇਤਾ ਦਿੱਤੀ ਜਾਵੇਗੀ।

ਕਿਸੇ ਵੀ ਸਕਾਰਾਤਮਕ ਕੇਸ ਵਾਂਗ, ਜਨਤਕ ਸਿਹਤ ਇਸ ਕੇਸ ਦੇ ਕਿਸੇ ਨੇੜਲੇ ਸੰਪਰਕਾਂ ਦੇ ਸੰਪਰਕ ਵਿੱਚ ਰਹੇਗੀ ਅਤੇ ਅਗਲੇ ਕਦਮਾਂ ਦੀ ਸਲਾਹ ਦੇਵੇਗੀ। ਸੂਬਾ ਨੇ ਕਿਹਾ ਹਰੇਕ ਜੋ ਸਕਾਰਾਤਮਕ ਦੇ ਨੇੜਲੇ ਸਪੰਰਕ ‘ਚ ਸੀ ਉਸਨੂੰ 14 ਦਿਨਾਂ ਲਈ ਅਲੱਗ ਰਹਿਣ ਲਈ ਕਿਹਾ ਗਿਆ ਹੈ।

Related News

ਕੈਨੇਡਾ: ਗਾਇਕ ਜੈਜ਼ੀ ਬੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਬੱਚਿਆ ਨੇ ਕਿਸਾਨਾਂ ਦੇ ਸਮਰਥਨ ‘ਚ ਕੱਢੀ ਰੈਲੀ ‘ਚ ਲਿਆ ਹਿੱਸਾ

Rajneet Kaur

ਬੀ.ਸੀ.: ਡੈਲਟਾ ਪੁਲਿਸ ਅਧਿਕਾਰੀਆਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Rajneet Kaur

“ਸੰਭਾਵਨਾਵਾਂ ਘੱਟ ਹਨ” ਕਿ ਰੈੱਡ ਜ਼ੋਨ ‘ਚ ਨਾਮਜ਼ਦ ਰੈਸਟੋਰੈਂਟ ਮਹੀਨੇ ਦੇ ਅੰਤ ‘ਚ ਦੁਬਾਰਾ ਖੁੱਲ੍ਹਣਗੇ: ਕਿਉਬਿਕ ਪ੍ਰੀਮੀਅਰ

Rajneet Kaur

Leave a Comment