channel punjabi
International News USA

ਅਮਰੀਕੀ ਦਵਾ ਕੰਪਨੀ ‘ਫਾਈਜ਼ਰ’ ਨੇ ‘ਕੋਰੋਨਾ ਵੈਕਸੀਨ’ ਦਾ ਉਤਪਾਦਨ ਕੀਤਾ ਤੇਜ਼,ਟ੍ਰਾਇਲ ‘ਚ ਵੈਕਸੀਨ 95 ਫ਼ੀਸਦੀ ਰਹੀ ਸਫ਼ਲ

ਵਾਸ਼ਿੰਗਟਨ : ਅਮਰੀਕਾ ਦੀ ਦਵਾ ਨਿਰਮਾਤਾ ਕੰਪਨੀ ‘ਫਾਈਜ਼ਰ’ ਕੋਰੋਨਾ ਵੈਕਸੀਨ ਦੇ ਉਤਪਾਦਨ ਅਤੇ ਇਸ ਦੀ ਵੰਡ ਨੂੰ ਲੈ ਕੇ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਅੱਗੇ ਵਧ ਰਹੀ ਹੈ। ਕੰਪਨੀ ਨਾ ਸਿਰਫ ਵੈਕਸੀਨ ਦਾ ਉਤਪਾਦਨ ਕਰ ਰਹੀ ਹੈ ਸਗੋਂ ਇਸ ਨੂੰ ਹੋਰ ਦੇਸ਼ਾਂ ਨੂੰ ਭੇਜਣ ਲਈ ਵੀ ਤਿਆਰੀ ਖਿੱਚ ਚੁੱਕੀ ਹੈ। ਇੰਤਜ਼ਾਰ ਹੁਣ ਸਿਰਫ਼ ਸਰਕਾਰੀ ਮਨਜ਼ੂਰੀ ਮਿਲਣ ਦਾ ਹੈ । ਦੱਸ ਦਈਏ ਕਿ ਕੰਪਨੀ ਵੱਲੋਂ ਕੀਤੇ ਗਏ ਟ੍ਰਾਇਲਾਂ ਵਿੱਚ ਇਸ ਵੈਕਸੀਨ ਦੇ 95 ਫੀਸਦੀ ਸਫ਼ਲ ਹੋਣ ਦਾ ਦਾਅਵਾ ਕੰਪਨੀ ਕਰ ਚੁੱਕੀ ਹੈ ।

ਅਮਰੀਕਾ ਵਿਚ ਫਾਈਜ਼ਰ ਆਪਣੀ ਕੋਰੋਨਾ ਵੈਕਸੀਨ ਦੁਨੀਆ ਭਰ ਵਿਚ ਪਹੁੰਚਾਉਣ ਲਈ ਚਾਰਟਰਡ ਫਲਾਈਟਾਂ ਚਲਾ ਰਹੀ ਹੈ। ਯੂਨਾਈਟੇਡ ਏਅਰਲਾਇੰਸ ਨੇ ਸ਼ੁੱਕਰਵਾਰ ਤੋਂ ਇਨ੍ਹਾਂ ਉਡਾਣਾਂ ਦੀ ਸ਼ੁਰੂਆਤ ਕੀਤੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ, ਫਾਈਜ਼ਰ ਵੈਕਸੀਨ ਦੇ ਪਹਿਲੇ ਬੈਚ ਨੂੰ ਮਿਸ਼ੀਗਨ ਅਤੇ ਵਿਸਕਾਂਸਿਨ ਦੇ ਗੋਦਾਮਾਂ ਵਿਚ ਸਟੋਰ ਕਰੇਗੀ। ਉਥੇ, ਬੈਲਜ਼ੀਅਮ ਅਤੇ ਜਰਮਨੀ ਵਿਚ ਵੀ ਇਸ ਨੂੰ ਸਟੋਰ ਕੀਤਾ ਜਾਵੇਗਾ।

ਜੇਕਰ ਵੈਕਸੀਨ ਨੂੰ ਸਰਕਾਰੀ ਮਨਜ਼ੂਰੀ ਮਿਲਦੀ ਹੈ, ਤਾਂ ਉਸ ਨੂੰ ਤੇਜ਼ੀ ਨਾਲ ਦੁਨੀਆ ਦੇ ਹਰ ਹਿੱਸੇ ਤੱਕ ਪਹੁੰਚਾਉਣ ਲਈ ਚਾਰਟਰਡ ਫਲਾਈਟਾਂ ਜ਼ਰੂਰੀ ਹਨ। ਫਾਈਜ਼ਰ ਨੇ ਅਮਰੀਕਾ ਵਿਚ ਵੈਕਸੀਨ ਦੀ ਰਜਿਸਟ੍ਰੇਸ਼ਨ ਲਈ ਵੀ ਅਪਲਾਈ ਕਰ ਦਿੱਤਾ ਹੈ।

ਇਸ ਸਮੇਂ ਦੁਨੀਆ ਵਿਚ 6 ਕਰੋੜ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਆਏ ਚੁੱਕੇ ਹਨ। ਸਭ ਤੋਂ ਵੱਧ ਅਮਰੀਕੀ ਇਸ ਮਹਾਮਾਰੀ ਦੀ ਮਾਰ ਹੇਠ ਹੈ । ਅਮਰੀਕਾ ਦੇ ਹਸਪਤਾਲਾਂ ‘ਤੇ ਕੋਰੋਨਾ ਕਾਰਨ ਲਗਾਤਾਰ ਬੋਝ ਵੱਧਦਾ ਜਾ ਰਿਹਾ ਹੈ। ਇਕ ਅੰਕੜੇ ਮੁਤਾਬਕ, ਸਿਰਫ ਇਕ ਮਹੀਨੇ ਵਿਚ ਇਥੇ ਹਸਪਤਾਲਾਂ ਵਿਚ ਦਾਖਲ ਇਫੈਕਟਡ ਵਿਅਕਤੀਆਂ ਦਾ ਅੰਕੜਾ ਦੁਗਣਾ ਹੋ ਗਿਆ।

ਕੁਝ ਦਿਨ ਪਹਿਲਾਂ ਲਾਗ ‘ਤੇ ਕਾਬੂ ਪਾਉਣ ਵਿਚ ਕਾਮਯਾਬ ਰਹੇ ਜਰਮਨੀ ਵਿਚ ਮਾਮਲੇ 10 ਲੱਖ ਹੋ ਗਏ ਹਨ। ਇਧਰ, ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 6.23 ਕਰੋੜ ਦੇ ਪਾਰ ਹੋ ਗਿਆ ਹੈ। 4.30 ਕਰੋੜ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 14.55 ਲੱਖ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ। ਇਨ੍ਹਾਂ ਅੰਕੜਿਆਂ ਦੀ ਜਾਣਕਾਰੀ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ ‘ਤੇ ਸਾਂਝੀ ਕੀਤੀ ਹੈ।

Related News

ਅਮਰੀਕਾ ਦੇ ਜੰਗਲਾਂ ਦੀ ਅੱਗ ਦਾ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਓਂਟਾਰੀਓ ਤੱਕ ਮਾੜਾ ਪ੍ਰਭਾਵ

Vivek Sharma

ਲੋਅਰ ਮੇਨਲੈਂਡ ਗੈਂਗ ਦੇ ਸੰਘਰਸ਼ ‘ਚ ਭੜਕਣ ਨਾਲ ਜੁੜਿਆ ਇਕ ਹੋਰ ਮਾਮਲਾ, ਦਿਲਰਾਜ ਜੌਹਲ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Rajneet Kaur

ਬੀ.ਸੀ: ਪੈਮਬਰਟਨ ਦੇ ਉੱਤਰ ਵਿੱਚ ਇੱਕ 36 ਸਾਲਾ ਵਿਅਕਤੀ ‘ਤੇ ਰਿੱਛ ਨੇ ਕੀਤਾ ਹਮਲਾ

Rajneet Kaur

Leave a Comment