channel punjabi
International News

ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜੌਨਸਨ ਦੀ ਚਿਤਾਵਨੀ: ਇੱਕ ਚੁਣੋ ਸਖ਼ਤੀ ਜਾਂ ਲਾਕਡਾਊਨ!

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਸਖ਼ਤ ਉਪਾਵਾਂ ਦਾ ਬਚਾਅ ਕਰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਤਾਂ ਮਹਾਮਾਰੀ ਫਿਰ ਬੇਕਾਬੂ ਹੋ ਜਾਵੇਗੀ। ਨਤੀਜਨ ਨਵੇਂ ਸਾਲ ‘ਤੇ ਰਾਸ਼ਟਰੀ ਪੱਧਰ ‘ਤੇ ਲਾਕਡਾਊਨ ਲਗਾਉਣਾ ਪੈ ਸਕਦਾ ਹੈ। ਇਸ ਦੌਰਾਨ, ਬ੍ਰਿਟੇਨ ਵਿਚ 17 ਹਜ਼ਾਰ 555 ਨਵੇਂ ਕੋਰੋਨਾ ਦੇ ਮਰੀਜ਼ ਮਿਲੇ ਹਨ। ਇਸ ਨਾਲ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 15 ਲੱਖ 74 ਹਜ਼ਾਰ ਤੋਂ ਜ਼ਿਆਦਾ ਹੋ ਗਈ। ਇਨ੍ਹਾਂ ਵਿੱਚੋਂ 57 ਹਜ਼ਾਰ 301 ਮਰੀਜ਼ਾਂ ਦੀ ਮੌਤ ਹੋ ਗਈ।

ਦੂਜੇ ਦੌਰ ਦੀ ਮਹਾਮਾਰੀ ਦੀ ਲਪੇਟ ਵਿਚ ਆਏ ਬ੍ਰਿਟੇਨ ਵਿਚ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਇਸ ‘ਤੇ ਰੋਕ ਲਗਾਉਣ ਲਈ ਇੰਗਲੈਂਡ ਵਿਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਕਦਮਾਂ ਦਾ ਜੌਨਸਨ ਦੀ ਪਾਰਟੀ ਵਿਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਖ਼ੁਦ ਵੀ ਕਿਸੇ ਕੋਰੋਨਾ ਪ੍ਰਭਾਵਿਤ ਐੱਮਪੀ ਦੇ ਸੰਪਰਕ ਵਿਚ ਆ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਕੁਆਰੰਟਾਈਨ ਵਿਚ ਜਾਣਾ ਪਿਆ ਸੀ। ਕੁਆਰੰਟਾਈਨ ਤੋਂ ਨਿਕਲਣ ਪਿੱਛੋਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਸੀਂ ਢਿੱਲ ਦਿੰਦੇ ਹਾਂ ਤਾਂ ਵਾਇਰਸ ਦਾ ਖ਼ਤਰਾ ਵੱਧ ਜਾਵੇਗਾ। ਇਸ ਕਾਰਨ ਸਾਨੂੰ ਨਵੇਂ ਸਾਲ ‘ਤੇ ਲਾਕਡਾਊਨ ਵੱਲ ਪਰਤਣਾ ਪੈ ਜਾਵੇਗਾ।

Related News

BIG BREAKING : ਕੋਰੋਨਾ ਨੇ ਖੋਹ ਲਈ ਭਾਰਤੀ ਸ਼ਾਸਤਰੀ ਸੰਗੀਤ ਜਗਤ ਦੀ ਵੱਡੀ ਹਸਤੀ, ਨਹੀਂ ਰਹੇ ਪੰਡਿਤ ਰਾਜਨ ਮਿਸ਼ਰ

Vivek Sharma

ਕੈਨੇਡਾ ਵਾਲਿ਼ਆਂ ਲਈ ਖ਼ਤਰੇ ਦੀ ਘੰਟੀ!ਅਮਰੀਕਨ ਲੋਕ ਪਹੁੰਚੇ ਕੈਨੇਡਾ!

team punjabi

ਅਰਥਚਾਰਾ ਮੁੜ ਖੋਲ੍ਹਣ ਤੋਂ ਪਹਿਲਾਂ ਪੂਰੀ ਸਥਿਤੀ ਦਾ ਮੁਲਾਂਕਣ ਜ਼ਰੂਰੀ : ਸਿਹਤ ਮੰਤਰੀ

Vivek Sharma

Leave a Comment