channel punjabi
Canada International News North America

ਕੈਨੇਡਾ: ਵਿਅਕਤੀ ਨੇ ਥੁੱਕਿਆ ਔਰਤ ‘ਤੇ ਅਤੇ ਮਾਸਕ ਪਹਿਨਣ ਤੋਂ ਕੀਤਾ ਇਨਕਾਰ, ਔਰਤ ਨੂੰ ਪਿਆ ਦਿਲ ਦਾ ਦੌਰਾ

ਨੈਲਸਨ, ਬੀ.ਸੀ. ਵਿੱਚ ਇੱਕ ਹੋਟਲ ਕਰਮਚਾਰੀ ਨੂੰ ਇੱਕ ਸਰਪ੍ਰਸਤ ਨਾਲ ਟਕਰਾਅ ਦੇ ਤੁਰੰਤ ਬਾਅਦ ਦਿਲ ਦਾ ਦੌਰਾ ਪੈ ਗਿਆ। ਜਿਸਨੇ ਇੱਕ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ । ਉਹ ਵਿਅਕਤੀ ਇਸ ਗੱਲ ਤੋਂ ਖਿੱਝ ਗਿਆ ਕਿ ਉਸ ਨੂੰ ਮਾਸਕ ਪਾਉਣ ਲਈ ਕਿਹਾ ਗਿਆ ਹੈ।

ਦਿ ਐਡਵੈਂਚਰ ਹੋਟਲ ਦੇ ਮੈਨੇਜਰ ਰੌਬ ਲਿਟਲ ਦਾ ਕਹਿਣਾ ਹੈ ਕਿ ਉਨ੍ਹਾਂ ਵਿਅਕਤੀ ਨੂੰ ਕਿਹਾ ਸੀ ਜੇਕਰ ਉਹ ਮਾਸਕ ਲਿਆਉਣਾ ਭੁੱਲ ਗਏ ਹਨ, ਤਾਂ ਉਹ ਉਨ੍ਹਾਂ ਕੋਲੋਂ ਲੈ ਸਕਦੇ ਹਨ। ਇਸ ਦੌਰਾਨ ਉੱਥੇ ਕੰਮ ਕਰਨ ਵਾਲੀ ਔਰਤ ਨੇ ਉਸ ਵਿਅਕਤੀ ਨੂੰ ਸਮਝਾਇਆ ਪਰ ਉਸ ਨੇ ਔਰਤ ਉੱਤੇ ਥੁੱਕ ਦਿੱਤਾ। ਇਸ ਦੇ ਕੁਝ ਦੇਰ ਬਾਅਦ ਔਰਤ ਨੂੰ ਦਿਲ ਵਿਚ ਦਰਦ ਸ਼ੁਰੂ ਹੋ ਗਈ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਉਸ ਵਿਅਕਤੀ ਦਾ ਅਜੇ ਨਾਂ ਸਾਂਝਾ ਨਹੀਂ ਕੀਤਾ ਹੈ ਤੇ ਨਾ ਹੀ ਅਜੇ ਇਹ ਪਤਾ ਲੱਗਾ ਹੈ ਕਿ ਉਸ ‘ਤੇ ਕਿਹੜੇ ਦੋਸ਼ ਲਗਾਏ ਗਏ ਹਨ। ਫਿਲਹਾਲ ਦੋਸ਼ੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਉਸ ਨੂੰ ਅਗਲੇ ਸਾਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਬ੍ਰਿਟਿਸ਼ ਕੋਲੰਬੀਆ ਪ੍ਰਸ਼ਾਸਨ ਮੁਤਾਬਕ ਜੇਕਰ ਕੋਈ ਵਿਅਕਤੀ ਮਾਸਕ ਪਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ 230 ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ ਅਤੇ ਸਥਿਤੀ ਮੁਤਾਬਕ ਇਸ ਜੁਰਮਾਨੇ ਨੂੰ 2300 ਡਾਲਰ ਤੱਕ ਵਧਾਇਆ ਜਾ ਸਕਦਾ ਹੈ।

Related News

ਰਾਸਟਰਪਤੀ ਅਹੁਦਾ ਛੱਡਣ ਤੋਂ ਪਹਿਲਾਂ ਹੀ ਵਧੀਆਂ ਟਰੰਪ ਦੀਆਂ ਮੁਸ਼ਕਲਾਂ, ਟੈਕਸ ਘੁਟਾਲਾ ਮਾਮਲੇ ‘ਚ ਜਾਂਚ ਹੋਈ ਸ਼ੁਰੂ

Vivek Sharma

ਮੁੜ ਤੋਂ ਤਾਲਾਬੰਦੀ ਵੱਲ ਵਧਿਆ ਬ੍ਰਿਟਿਸ਼ ਕੋਲੰਬੀਆ (B.C.) ! ਮਾਹਿਰ ਦੇ ਤੱਥਾਂ ਨੇ ਉਡਾਏ ਹੋਸ਼ !

Vivek Sharma

ਬੀ.ਸੀ ਨੇ ਮੰਗਲਵਾਰ ਨੂੰ ਕੋਵਿਡ 19 ਦੇ 299 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment