channel punjabi
Canada International News North America

ਓਂਟਾਰੀਓ: 20 ਮਿੰਟਾਂ ‘ਚ ਕੋਰੋਨਾ ਟੈਸਟ ਰਿਪੋਰਟ ਦੇਣ ਵਾਲੀਆਂ ਮਸ਼ੀਨਾਂ ਹੁਣ ਜਲਦ ਹਸਪਤਾਲਾਂ ‘ਚ ਹੋਣਗੀਆਂ ਮੌਜੂਦ

ਓਂਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ 20 ਮਿੰਟਾਂ ਵਿਚ ਕੋਰੋਨਾ ਦੀ ਟੈਸਟ ਰਿਪੋਰਟ ਦੇਣ ਵਾਲੀਆਂ ਮਸ਼ੀਨਾਂ ਹੁਣ ਜਲਦ ਹੀ ਹਸਪਤਾਲਾਂ ਵਿਚ ਪਹੁੰਚਾ ਦਿੱਤੀਆਂ ਜਾਣਗੀਆਂ। ਹਸਪਤਾਲ ਤੇ ਲਾਂਗ ਟਰਮ ਵਾਲੇ ਕੇਅਰ ਹੋਮਜ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਜਲਦੀ ਟੈਸਟਿੰਗ ਲਈ ਇਹ ਕਦਮ ਚੁੱਕਿਆ ਗਿਆ ਹੈ।

ਸੂਬੇ ਦੇ ਮੁੱਖ ਮੰਤਰੀ ਡੱਗ ਫੋਰਡ, ਸਿਹਤ ਮੰਤਰੀ ਤੇ ਲਾਂਗ ਟਰਮ ਕੇਅਰ ਦੇ ਮੰਤਰੀ ਨੇ ਮੰਗਲਵਾਰ ਨੂੰ ਇਸ ਦੀ ਟੋਰਾਂਟੋ ਵਿਚ ਘੋਸ਼ਣਾ ਕੀਤੀ। ਸਰਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਹੀ ਹੁਣ 98000 ਆਈ. ਡੀ. ਨਾਓ ਰੈਪਿਡ ਟੈਸਟ, 1.2 ਮਿਲੀਅਨ ਪੈਨਬਾਓ ਰੈਪਿਡ ਟੈਸਟ ਅਤੇ ਹੋਰ 1.5 ਮਿਲੀਅਨ ਹੋਰ ਪੈਨਬੀਓ ਟੈਸਟ ਨਵੰਬਰ ਦੇ ਅਖੀਰ ਵਿਚ ਹੋ ਜਾਣਗੇ।

ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਟੈਸਟਾਂ ਨਾਲ ਲੋਕਾਂ ਨੂੰ ਕੋਰੋਨਾ ਰਿਪੋਰਟ ਦਾ ਵਧੇਰੇ ਇੰਤਜ਼ਾਰ ਨਹੀਂ ਕਰਨਾ ਪਵੇਗਾ ਤੇ ਨਾਲੋਂ-ਨਾਲ ਕਈ ਲੋਕਾਂ ਦਾ ਟੈਸਟ ਹੋ ਜਾਵੇਗਾ। ਦੱਸ ਦਈਏ ਕਿ ਓਟਾਵਾ ਹਸਪਤਾਲ ਅਤੇ ਸੋਲਜ਼ਰ ਮੈਮੋਰੀਅਲ ਹਸਪਤਾਲ ਓਰੀਲੀਆ ਵਿਚ ਆਈ. ਡੀ. ਨਾਓ ਟੈਸਟ ਹੁੰਦਾ ਹੈ ਤੇ 20 ਮਿੰਟਾਂ ਵਿਚ ਰਿਪੋਰਟ ਸਾਹਮਣੇ ਆ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧਣ ਕਾਰਨ ਟੋਰਾਂਟੋ ਤੇ ਪੀਲ ਰੀਜਨ ਵਿਚ ਤਾਲਾਬੰਦੀ ਕੀਤੀ ਗਈ ਹੈ।

Related News

ਗ੍ਰੀਨ ਪਾਰਟੀ ਆਫ਼ ਕੈਨੇਡਾ ਦੇ ਨਵੇਂ ਆਗੂ ਦਾ ਐਲਾਨ ਅੱਜ, ਪਾਰਟੀ ਸੰਭਾਲਣ ਲਈ ਤਿਆਰ ਨੇ ਕਈ ਦਾਵੇਦਾਰ

Vivek Sharma

ਇਰਾਕ ਤੋਂ ਆਪਣੀਆਂ ਫੌਜੀ ਟੁਕੜੀਆਂ ਵਾਪਿਸ ਸੱਦ ਲਏ ਜਾਣ ਦੇ ਮਾਮਲੇ ਵਿੱਚ ਕੈਨੇਡਾ ਨੂੰ ਸਹਿਣਾ ਪੈ ਸਕਦੈ ਦਬਾਅ

Rajneet Kaur

ਕੋਰੋਨਾ ਵੈਕਸੀਨ ਲਈ ਬ੍ਰਾਜ਼ੀਲ ਨੇ ਭਾਰਤ ਦਾ ਵਿਲੱਖਣ ਢੰਗ ਨਾਲ ਕੀਤਾ ਧੰਨਵਾਦ

Vivek Sharma

Leave a Comment