channel punjabi
Canada International News North America

ਕਿਊਬਿਕ ‘ਚ ਕੋਵਿਡ-19 ਦੇ ਵੱਧਦੇ ਮਾਮਲੇ ਦੇਖ ਸਿਹਤ ਮੰਤਰਾਲੇ ਨੇ ਜਾਰੀ ਕੀਤੀ ਚੇਤਾਵਨੀ, ਬੰਦ ਹੋਣਗੇ ਬਾਰ ਅਤੇ ਨਾਈਟ ਕਲੱਬ

ਕਿਊਬਿਕ: ਕਿਊਬਿਕ ਦੇ ਸਿਹਤ ਮੰਤਰਾਲੇ ਨੇ ਨਾਈਟ ਕਲੱਬ ਅਤੇ ਹੋਰ ਇਕੱਠ ਕਰਨ ਵਾਲੀਆਂ ਥਾਵਾਂ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿੱਡ-19 ਨਿਯਮਾਂ ਦੀ ਪਾਲਣਾ ਵੱਲ ਕੋਈ ਧਿਆਨ ਨਹੀਂ ਦੇ ਰਿਹਾ ,ਜਿਸਦੇ ਕਾਰਨ ਮਾਂਟਰੀਅਲ ਦੇ ਦੱਖਣੀ ਕਿਨਾਰੇ ‘ਤੇ ਪਿਛਲੇ ਹਫਤੇ ਇਨਫੈਕਸ਼ਨਾਂ ਵਿੱਚ ਵਾਧਾ ਦੇਖਿਆ ਗਿਆ ਹੈ। ਇਸ ਲਈ ਸਿਹਤ ਮੰਤਰੀ ਨੇ ਕਿਹਾ ਕਿ ਨਾਈਟ ਕਲੱਬ ਅਤੇ ਹੋਰ ਇਕੱਠ ਕਰਨ ਵਾਲੀਆਂ ਥਾਵਾਂ ਨੂੰ ਬੰਦ ਕਰਨ ‘ਚ ਸਾਨੂੰ ਕੋਈ ਹਿਚਕਿਚਾਹਟ ਨਹੀਂ ਹੋਵੇਗੀ।

ਸਿਹਤ ਮੰਤਰੀ ਕ੍ਰਿਸ਼ੀਅਨ ਡੁਬੇ ਨੇ ਸੋਮਵਾਰ ਨੂੰ ਕਾਨਫਰੰਸ ਦੌਰਾਨ ਕਿਹਾ ਕਿ ਵੀਰਵਾਰ ਤੱਕ, ਸੂਬਾ ਇਸ ਬਾਰੇ ਵੇਰਵੇ ਜਾਰੀ ਕਰੇਗਾ ,ਜੇਕਰ ਨਿਯਮਾਂ ਦੀ ਪਾਲਣਾ ਨਾ ਹੁੰਦੀ ਹੋਈ ਤਾਂ ਗ੍ਰਾਹਕਾਂ ਅਤੇ ਥਾਵਾਂ ‘ਤੇ ਕਿਵੇਂ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ । ਡੁਬੇ ਨੇ ਨਾਲ ਹੀ ਨਾਈਟ ਕਲੱਬ ਅਤੇ ਹੋਰ ਇਕੱਠ ਕਰਨ ਵਾਲੀਆਂ ਥਾਵਾਂ ਦੇ ਮਾਲਕਾਂ ਨੂੰ ਕਿਹਾ ਕਿ ਕਿ ਗ੍ਰਾਹਕਾਂ ਕੋਲੋ ਜਨਤਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਵਾਉਣਾ ਤੁਹਾਡੀ ਜ਼ਿੰਮੇਵਾਰੀ ਹੋਵੇਗੀ।
ਡੁਬੇ ਨੇ ਕਿਹਾ ਉਹ ਕੋਵਿਡ-19 ਪਾਬੰਦੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੱਖੋ-ਵੱਖਰੇ ਤਰੀਕਿਆਂ ‘ਤੇ ਵੀ ਵਿਚਾਰ ਕਰ ਰਹੇ ਹਨ।

ਸਿਹਤ ਮੰਤਰੀ ਦਾ ਕਹਿਣਾ ਹੈ ਕਿ ਬੀਚਸ,ਪੂਲਸ ਅਤੇ ਹੋਰ ਥਾਵਾਂ ਨੂੰ ਵੀ ਬੰਦ ਕੀਤਾ ਜਾਵੇਗਾ ਜਿਥੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਦੋ ਮੀਟਰ ਦੀ ਦੂਰੀ ਬਣਾ ਕੇ ਰਖਣ ਅਤੇ ਹੱਥਾਂ ਦੀ ਸਫਾਈ ਕਰਨ, ਅਤੇ ਮੁੰਹ ਢੱਕ ਕੇ ਰੱਖਣ ਜਿਥੇ ਸਰੀਰਕ ਦੂਰੀ ਨਹੀਂ ਬਣਾਈ ਜਾ ਸਕਦੀ। ਕੋਵਿਡ-19 ਤੋਂ ਬਚਣ ਲਈ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ

Related News

ਮਹਾਂਮਾਰੀ ਦੇ ਚਲਦਿਆਂ ਸ਼ਰਾਬ ਦਾ ਸੇਵਨ ਵੀ ਛੂਹ ਰਿਹਾ ਅਸਮਾਨ: ਮਾਂਟਰੀਅਲ ਪਬਲਿਕ ਹੈਲਥ

Rajneet Kaur

ਹੈਕਰਾਂ ਨੇ ਰੋਇਲ ਮਿਲਟਰੀ ਕਾਲਜ (RMC) ਦਾ ਡਾਟਾ ਮੋਟੀ ਰਕਮ ਵਸੂਲਣ ਲਈ ਕੀਤਾ ਹੈਕ !

Vivek Sharma

ਟੋਰਾਂਟੋ ਪੁਲਿਸ ਨੇ ਟੈਕਸੀ ਫਰਾਡ ਸਕੈਮ ਦੀ ਦਿਤੀ ਚਿਤਾਵਨੀ

Rajneet Kaur

Leave a Comment