channel punjabi
International News North America

ਆਕਸਫੋਰਡ ਡਿਕਸ਼ਨਰੀ 2020 ਲਈ ਇੱਕ ‘ਵਰਡ ਆਫ ਦਿ ਈਅਰ’ ਸ਼ਬਦ ਚੁਣਨ ‘ਚ ਅਸਮਰਥ

ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਆਪਣੇ ਪ੍ਰੰਪਰਾਗਤ ‘ਵਰਡ ਆਫ ਦਿ ਈਅਰ’ ਲਈ ਸਿਰਫ ਇੱਕ ਸ਼ਬਦ ਚੁਣਨ ਵਿਚ ਅਸਮਰਥ ਸੀ ਕਿਉਂਕਿ 2020 ਇਕ ਅਜਿਹਾ ਸਾਲ ਰਿਹਾ ਹੈ ਜਿਸ ‘ਚ ਕੋਰੋਨਾ ਮਹਾਮਾਰੀ ਨਾਲ ਜੁੜੇ ਹੋਰ ਸ਼ਬਦ ਵੀ ਪੂਰੇ ਸਾਲ ਮਸ਼ਹੂਰ ਰਹੇ ਹਨ।

ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਵਰਡ ਆਫ ਦਿ ਯੀਅਰ ਪ੍ਰਕਿਰਿਆ ਦੇ ਤਹਿਤ ਇਸ ਸਾਲ ਕਿਸੇ ਇਕ ਸ਼ਬਦ ਨੂੰ ਤੈਅ ਕਰਨਾ ਬੇਹੱਦ ਮੁਸ਼ਕਲ ਹੈ। ਇਸ ਲਈ ਅਸੀਂ ਹੋਰ ਵਧੇਰੇ ਰਿਪੋਰਟ ਕਰਨ ਦਾ ਫੈਸਲਾ ਕੀਤਾ ਹੈ। ਇਹ ਸ਼ਾਨਦਾਰ ਅਤੇ ਥੋੜਾ ਮੁਸ਼ਕਲ ਭਰਿਆ ਹੈ। ਵਰਡਸ ਆਫ ਅਨਪ੍ਰੈਂਸੇਡੈਂਟੇਡ ਯੀਅਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਲਾਕਡਾਊਨ, ਡਬਲਯੂ. ਐੱਫ. ਐੱਚ. (ਵਰਕ ਫ੍ਰਾਮ ਹੋਮ), ਸਪੋਰਟ ਬਬਲਸ ਵਰਗੇ ਸ਼ਬਦਾਂ ਦਾ ਵੀ ਇਸ ਸਾਲ ਖੂਬ ਇਸਤੇਮਾਲ ਹੋਇਆ। ਜੇ ਭਾਰਤ ਦੀ ਗੱਲ ਕਰੀਏ ਤਾਂ ਈ-ਪਾਸ ਵਰਗੇ ਸ਼ਬਦ ਦੀ ਲੋਕਾਂ ਨੇ ਵੱਡੇ ਪੱਧਰ ‘ਤੇ ਵਰਤੋਂ ਕੀਤੀ।

ਮਾਰਚ ਤੋਂ, ਕੋਰੋਨਾਵਾਇਰਸ ਮਹਾਂਮਾਰੀ ਨਾਲ ਸੰਬੰਧਿਤ ਸ਼ਬਦ ਹਾਵੀ ਹੋਣ ਲੱਗੇ। ਇੱਕ ਬਿਲਕੁਲ ਨਵਾਂ ਸ਼ਬਦ ‘ਕੋਵਿਡ -19’ ਪਹਿਲੀ ਵਾਰ 11 ਫਰਵਰੀ ਨੂੰ ਦਰਜ ਕੀਤਾ ਗਿਆ ਸੀ। ਕੋਵਿਡ-19 ਸ਼ਬਦ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ, ਮਾਸਕਅਪ, ਸੁਪਰਸਪ੍ਰੈਡਰ, ਕੁਆਰੰਟਾਈਨ, ਆਈਸੋਲੇਸ਼ਨ ਵੀ ਛਾਏ ਰਹੇ ਹਨ।

” pandemic” ਸ਼ਬਦ ਦੀ ਵਰਤੋਂ ਇਸ ਸਾਲ 57,000 ਪ੍ਰਤੀਸ਼ਤ ਤੋਂ ਵੱਧ ਰਹੀ। “ਪ੍ਰੀ-ਕੋਵਿਡ”, “ਪੋਸਟ-ਕੋਵੀਡ” ਅਤੇ ਇੱਥੋਂ ਤੱਕ ਕਿ “ਕੋਵਿਡਿਓਟ” ਵਰਗੇ ਸ਼ਬਦਾਂ ਵਿੱਚ ਵੀ ਵਾਧਾ ਹੋਇਆ ਹੈ। “ਮੂਨ ਸ਼ਾਟ”, ਜੋ ਕਿ ਯੂਕੇ ਸਰਕਾਰ ਦੇ ਮਾਸ ਕੋਰੋਨਾ ਵਾਇਰਸ ਟੈਸਟਿੰਗ ਦੇ ਪ੍ਰੋਗਰਾਮ ਦਾ ਨਾਮ ਸੀ, ਸਤੰਬਰ ‘ਚ ਵਰਤੋਂ ਵਿੱਚ ਆਇਆ ਸੀ, ਅਕਤੂਬਰ ਵਿੱਚ ਵ੍ਹਾਈਟ ਹਾਊਸ ਵਿੱਚ ਕੋਵਿਡ-19 ਕੇਸਾਂ ਦੇ ਇੱਕ ਸਮੂਹ ਦੇ ਬਾਅਦ “ਸੁਪ੍ਰਾਸਪ੍ਰੈਡਰ” ਸ਼ਬਦ ਦੀ ਵਰਤੋਂ ਵਿੱਚ ਵਾਧਾ ਹੋਇਆ ਸੀ।

Related News

ਬੀ.ਸੀ ਨੇ ਮੰਗਲਵਾਰ ਨੂੰ ਕੋਵਿਡ 19 ਦੇ 299 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਖ਼ਬਰ ਖ਼ਾਸ : ਕਿਊਬਿਕ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਬੱਚਿਆਂ ਦੇ ਮਾਪੇ ਦੁਚਿੱਤੀ ਵਿਚ, ਡਾਕਟਰਾਂ ਨਾਲ ਕਰ ਰਹੇ ਨੇ ਸੰਪਰਕ !

Vivek Sharma

ਕੈਨੇਡੀਅਨ ਸੰਸਦ ਮੈਂਬਰਾਂ ਨੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰਥਿਕ ਸਬੰਧਾਂ ਬਾਰੇ ਵਿਸ਼ੇਸ਼ ਕਮੇਟੀ ਬਣਾਉਣ ਲਈ ਇੱਕ ਮਤਾ ਕੀਤਾ ਪਾਸ

Rajneet Kaur

Leave a Comment