channel punjabi
International News USA

ਕੈਲੀਫੋਰਨੀਆ ਯੂਨੀਵਰਸਿਟੀ ‘ਚ ਸਥਾਪਿਤ ਹੋਵੇਗੀ ‘ਜੈਨ ਚੇਅਰ’, ਹੋ ਸਕਣਗੇ ਗ੍ਰੈਜੂਏਟ ਕੋਰਸ

ਵਾਸ਼ਿੰਗਟਨ : ਜੈਨ ਧਰਮ ਦੀ ਵਿਸ਼ੇਸ਼ਤਾ ਅਤੇ ਇਸ ਦੀ ਅਹਿਮੀਅਤ ਦੇ ਸਬੰਧ ਵਿਚ ਹੁਣ ਅਮਰੀਕਾ ਦੀ ਯੂਨੀਵਰਸਿਟੀ ਵਿਚ ਪੜ੍ਹਾਈ ਹੋ ਸਕੇਗੀ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਜੈਨ ਧਰਮ ‘ਤੇ ਅਧਿਐਨ ਲਈ ਇਕ ਚੇਅਰ ਦੀ ਸਥਾਪਨਾ ਹੋਵੇਗੀ। ਤਿੰਨ ਭਾਰਤੀ ਜੋੜਿਆਂ ਨੇ ਇਸ ਲਈ ਯੂਨੀਵਰਸਿਟੀ ਨੂੰ 10 ਲੱਖ ਡਾਲਰ (ਕਰੀਬ ਸਾਢੇ ਸੱਤ ਕਰੋੜ ਰੁਪਏ) ਦਾ ਦਾਨ ਦਿੱਤਾ ਹੈ।

ਭਗਵਾਨ ਵਿਮਲਨਾਥ ਦੇ ਨਾਂ ‘ਤੇ ਸਥਾਪਿਤ ਇਸ ਚੇਅਰ ਵਿਚ ਜੈਨ ਧਰਮ ‘ਤੇ ਬੀਏ ਪ੍ਰਰੋਗਰਾਮ ਵਿਕਸਿਤ ਕੀਤੇ ਜਾਣਗੇ ਅਤੇ ਪੜ੍ਹਾਏ ਜਾਣਗੇ। ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਹੈ ਕਿ ਅਧਿਐਨ ਵਿਚ ਜੈਨ ਧਰਮ ਦੇ ਅਹਿੰਸਾ, ਅਪਰਿਗ੍ਹਿ ਅਤੇ ਅਨੇਕਤਾਵਾਦ ਦੇ ਬਾਰੇ ਵਿਚ ਅਧਿਐਨ ਹੋਵੇਗਾ ਅਤੇ ਆਧੁਨਿਕ ਸਮਾਜ ਵਿਚ ਇਨ੍ਹਾਂ ਸਿਧਾਂਤਾਂ ਦੇ ਲਾਗੂ ਕਰਨ ‘ਤੇ ਵੀ ਖੋਜ ਕਾਰਜ ਕੀਤੇ ਜਾਣਗੇ। ਚੇਅਰ ਦੀ ਸਥਾਪਨਾ ਲਈ ਤਿੰਨ ਜੋੜੇ ਡਾ. ਮੀਰਾ ਅਤੇ ਡਾ. ਜਸਵੰਤ ਮੋਦੀ ਦੇ ਵਰਧਮਾਨ ਚੈਰੀਟੇਬਲ ਫਾਊਂਡੇਸ਼ਨ, ਰੀਤਾ ਅਤੇ ਡਾ. ਨਰੇਂਦਰ ਦੇ ਪਰਿਵਾਰਕ ਟਰੱਸਟ ਅਤੇ ਰੱਖਿਆ ਤੇ ਹਰਸ਼ਦ ਸ਼ਾਹ ਦੇ ਪਰਿਵਾਰ ਫਾਊਂਡੇਸ਼ਨ ਤੋਂ ਦਾਨ ਦਿੱਤਾ ਗਿਆ ਹੈ।

ਦਾਨ ਦੇਣ ਵਾਲੇ ਦੋਵਾਂ ਜੋੜਿਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਮਨੁੱਖਤਾ ਅਤੇ ਸਾਰੇ ਰੂਪਾਂ ਵਿਚ ਜੀਵਨ ਦੀ ਮਦਦ ਕਰਨ ਲਈ ਸਭ ਤੋਂ ਪ੍ਰਭਾਵੀ ਤਰੀਕਾ ਅਹਿੰਸਾ, ਪੌਣਪਾਣੀ ਸੰਰਖਿਅਣ ਅਤੇ ਸਾਰਿਆਂ ਦਾ ਸਨਮਾਨ ਕਰਨਾ ਹੈ। ਜੈਨ ਚੇਅਰ ਦੀ ਸਥਾਪਨਾ ਦੇ ਮਾਧਿਅਮ ਰਾਹੀਂ ਇਨ੍ਹਾਂ ਉਦੇਸ਼ਾਂ ਨੂੰ ਪ੍ਰਰਾਪਤ ਕਰਨ ਵਿਚ ਮਦਦ ਮਿਲੇਗੀ।

Related News

ਲੋਅਰ ਮੇਨਲੈਂਡ ਗੈਂਗ ਦੇ ਸੰਘਰਸ਼ ‘ਚ ਭੜਕਣ ਨਾਲ ਜੁੜਿਆ ਇਕ ਹੋਰ ਮਾਮਲਾ, ਦਿਲਰਾਜ ਜੌਹਲ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Rajneet Kaur

ਫੈਡਰਲ ਕੋਵਿਡ 19 ਮਾਡਲਿੰਗ ਨੇ ਦਰਸਾਇਆ ਕਿ ਕੈਨੇਡਾ ਅਜੇ ਵੀ ਖਤਰੇ ਦੇ ਰਸਤੇ ‘ਤੇ, ਕੋਵਿਡ 19 ਕੇਸਾਂ ‘ਚ ਹੋਰ ਹੋ ਸਕਦੈ ਵਾਧਾ

Rajneet Kaur

ਓਂਟਾਰੀਓ ਦੇ ਸਕੂਲਾਂ ‘ਚ 121 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ

Rajneet Kaur

Leave a Comment