channel punjabi
International News North America

15 ਸਾਲਾ ਕਿਸ਼ੋਰ ਨੇ ਵਿਸਕੌਨਸਿਨ ਸ਼ਾਪਿੰਗ ਮਾਲ ‘ਚ ਕੀਤੀ ਗੋਲੀਬਾਰੀ,8 ਲੋਕ ਜ਼ਖ਼ਮੀ

ਅਮਰੀਕਾ ਦੇ ਵਿਸਕੌਨਸਿਨ ਵਿਚ ਸ਼ਾਪਿੰਗ ਮਾਲ ਵਿਚ 15 ਸਾਲਾ ਕਿਸ਼ੋਰ ਨੇ ਗੋਲੀਬਾਰੀ ਕੀਤੀ ।ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ ਹੈ। ਇਸ ਘਟਨਾ ਵਿਚ 8 ਲੋਕ ਜ਼ਖ਼ਮੀ ਹੋ ਗਏ ਸਨ।

ਵਾਉਵਾਟੋਸਾ ਪੁਲਸ ਮੁਖੀ ਬੈਰੀ ਵੇਬਰ ਨੇ ਦੱਸਿਆ ਕਿ ਦੋ ਸਮੂਹਾਂ ਵਿਚਕਾਰ ਕਿਸੇ ਵਿਵਾਦ ਦੇ ਚੱਲਦਿਆਂ ਸ਼ੁੱਕਵਾਰ ਦੁਪਹਿਰ ਗੋਲੀਬਾਰੀ ਦੀ ਇਹ ਘਟਨਾ ਵਾਪਰੀ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਨੇੜੇ ਖੜ੍ਹੇ 4 ਲੋਕਾਂ ਨੂੰ ਵੀ ਗੋਲੀਆਂ ਲੱਗੀਆਂ ਸਨ ਪਰ ਕਿਸੇ ਦੀ ਵੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਬਾਕੀ ਲੋਕਾਂ ਨਾਲ ਸ਼ਾਪਿੰਗ ਮਾਲ ਤੋਂ ਬਾਹਰ ਆਇਆ ਸੀ। ਉੱਥੇ ਕਿਸੇ ਗੱਲ ਕਾਰਨ ਉਨ੍ਹਾਂ ਵਿਚਕਾਰ ਬਹਿਸ ਹੋਈ ਤੇ ਗੋਲੀਆਂ ਚਲਾਈਆਂ ਗਈਆਂ। ਅਧਿਕਾਰੀਆਂ ਨੇ ਕਿਸੇ ਦਾ ਨਾਂ ਸਾਂਝਾ ਨਹੀਂ ਕੀਤਾ ਅਤੇ ਉਸ ‘ਤੇ ਕੀ ਦੋਸ਼ ਲੱਗੇ ਹਨ, ਇਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ।

Related News

Update: ਬਰਨਬੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਨੇ ਐਤਵਾਰ ਦੇਰ ਰਾਤ ਲੱਗੀ ਅੱਗ ਕਾਰਨ ਅਸਥਾਈ ਤੌਰ ‘ਤੇ ਬੰਦ ਰਹਿਣ ਤੋਂ ਬਾਅਦ ਵਾਕ-ਇਨ ਮਰੀਜ਼ਾਂ ਲਈ ਖੋਲ੍ਹਿਆ ਦੁਬਾਰਾ

Rajneet Kaur

COVID-19 ਰਿਪੋਰਟ: ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਰਿਪੋਰਟ ਵਿੱਚ ਹੈਰਾਨਕੁੰਨ ਨਤੀਜੇ

Vivek Sharma

ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਕੀਤੀ ਪੁਸ਼ਟੀ, ਜਨਵਰੀ ਤੋਂ ਸਕੂਲਾਂ ‘ਚ ਵਿਅਕਤੀਗਤ ਪੜ੍ਹਾਈ ਹੋਵੇਗੀ ਸ਼ੁਰੂ

Rajneet Kaur

Leave a Comment