channel punjabi
Canada International News North America

ਨੇਸਕਾਂਤਾਗਾ ਫਸਟ ਨੇਸ਼ਨ ਦੇ ਵਸਨੀਕ ਤੀਜੇ ਦਿਨ ਵੀ ਬਿਨ੍ਹਾਂ ਸ਼ਾਵਰ ਜਾਂ ਟਾਇਲਟ ਕੀਤੇ ਬਿਨਾਂ ਰਹਿ ਰਹੇ ਹਨ: ਚੀਫ਼ ਕ੍ਰਿਸ ਮੂਨਿਆਸ

ਨੇਸਕਾਂਤਾਗਾ ਫਸਟ ਨੇਸ਼ਨ ਦੇ ਵਸਨੀਕ ਸੋਮਵਾਰ ਨੂੰ ਵਾਟਰ ਪਲਾਂਟ ਬੰਦ ਹੋਣ ਤੋਂ ਬਾਅਦ ਤੀਜੇ ਦਿਨ ਵੀ ਬਿਨ੍ਹਾਂ ਸ਼ਾਵਰ ਜਾਂ ਟਾਇਲਟ ਕੀਤੇ ਬਿਨਾਂ ਰਹਿ ਰਹੇ ਹਨ। ਅਕਤੂਬਰ ਤੋਂ ਇਹ ਲੋਕ ਥੰਡਰ ਬੇਅ ਓਂਟਾਰੀਓ ਤੋਂ 400 ਕਿਲੋਮੀਟਰ ਦੂਰ ਹੋਟਲ ‘ਚ ਰਹਿਣ ਲਈ ਮਜਬੂਰ ਹਨ। ਨੇਸਕਾਂਤਾਗਾ ਮੂਲ ਨਿਵਾਸੀ ਲੋਕਾਂ ਦਾ ਕਹਿਣਾ ਹੈ ਕਿ ਉਹ 25 ਸਾਲਾ ਤੋਂ ਵਧ ਪਾਣੀ ਦੀ ਸਮਸਿਆ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀਆਂ ਟੂਟੀਆਂ ‘ਚੋਂ ਗੰਦਾ ਪਾਉਣੀ ਆਉਂਦਾ ਹੈ।

ਚੀਫ਼ ਕ੍ਰਿਸ ਮੂਨਿਆਸ ਨੇ ਕਿਹਾ ਕਿ ਨੇਸਕਾਂਤਾਗਾ ਤੋਂ ਮੰਗਲਵਾਰ ਨੂੰ ਲਗਭਗ 125 ਤੋਂ ਵੱਧ ਬਜ਼ੁਰਗ, ਨਵਜਾਤ ਬੱਚਿਆਂ ਅਤੇ ਪੁਰਾਣੀ ਸਿਹਤ ਸਥਿਤੀ ਵਾਲੇ ਲੋਕਾਂ ਨੂੰ ਬੁੱਧਵਾਰ ਨੂੰ ਥੰਡਰ ਬੇ ਲਈ ਉਡਾਣ ਭਰਨ ਦੀ ਉਮੀਦ ਨਾਲ 50 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮੂਨਿਆਸ ਨੇ ਕਿਹਾ ਕਿ ਉਸ ਨੂੰ ਤੁਰੰਤ ਸੰਕਟ ਨਾਲ ਨਜਿੱਠਣ ਲਈ ਸਰਕਾਰ ਦੇ ਕਿਸੇ ਵੀ ਪੱਧਰ ਤੋਂ ਕੋਈ ਵੀ ਸਹਾਇਤਾ ਨਹੀਂ ਮਿਲੀ ਹੈ।

ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਇਸ ਦਾ ਹੱਲ ਕੱਢਣਗੇ ਪਰ ਅਜੇ ਤੱਕ ਲੋਕ ਘਰੋਂ ਬਾਹਰ ਹੀ ਬੈਠੇ ਹਨ। ਲੋਕਾਂ ਨੇ ਥਾਂ-ਥਾਂ ਪੋਸਟਰ ਲੱਗਾ ਕੇ ਅਤੇ ਰੈਲੀ ਕੱਢ ਕੇ ਰੋਸ ਪ੍ਰਗਟ ਕਰ ਰਹੇ ਹਨ ਅਤੇ ਸਰਕਾਰ ਕੋਲੋ ਇਨਸਾਫ ਦੀ ਗੁਹਾਰ ਲਾ ਰਹੇ ਹਨ। ਹਾਲਾਂਕਿ ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ 19 ਕਾਰਨ ਇਹ ਪ੍ਰੋਜੈਕਟ ਪੂਰਾ ਕਰਨ ‘ਚ ਦੇਰੀ ਹੋ ਗਈ ਹੈ।

Related News

ਸਟੇਅ ਐਟ ਹੋਮ ਰਹਿਣ ਦੇ ਆਦੇਸ਼ ਖਤਮ ਹੋਣ ‘ਤੇ ਪੀਲ ਖੇਤਰ ਗ੍ਰੇ-ਲਾਕਡਾਉਨ ਜ਼ੋਨ ਵਿਚ ਆ ਜਾਵੇਗਾ ਵਾਪਸ

Rajneet Kaur

ਕੋਰੋਨਾ ਮਹਾਮਾਰੀ ਨੂੰ ਲੈ ਕੇ ਭਾਰਤ ਤੋਂ ਵੱਡੀ ਖ਼ਬਰ ! ਇਸ ਵੱਡੇ ਅਦਾਕਾਰ ਨੂੰ ਹੋਇਆ ‘ਕੋਰੋਨਾ’

Vivek Sharma

ਓਂਟਾਰੀਓ ਨੇ ਪ੍ਰਾਥਮਿਕਤਾ ਕੋਵਿਡ 19 ਟੀਕੇ ਦੀ ਸੂਚੀ ਨੂੰ ਕੀਤਾ ਸਪਸ਼ਟ, ਮਲਟੀ ਪਾਰਟ ਰੋਲਆਉਟ ਯੋਜਨਾ ਦਾ ਕੀਤਾ ਖੁਲਾਸਾ

Rajneet Kaur

Leave a Comment