channel punjabi
Canada International News North America Sticky

ਕੋਰੋਨਾ ਵਾਇਰਸ ਤੋਂ ਬਾਅਦ ਚੀਨ ਨੇ ‘ਬਿਊਬੋਨਿਕ ਪਲੇਗ’ ਬੀਮਾਰੀ ਦਾ ਕੀਤਾ ਅਲਰਟ ਜਾਰੀ

ਬੀਜਿੰਗ: ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਖਤਮ ਨਹੀਂ ਸੀ ਹੋਇਆ ਕਿ ਚੀਨ ਤੋਂ ਇਕ ਹੋਰ ਬੀਮਾਰੀ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉੱਤਰੀ ਅੰਦਰੂਨੀ ਮੰਗੋਲੀਆ ਆਟੋਨੋਮਸ ਖੇਤਰ ਦੇ ਬਾਯਾਨ ਨੂਰ ‘ਚ ਬਿਊਬੋਨਿਕ ਪਲੇਗ ਦੇ ਇੱਕ ਸ਼ੱਕੀ ਮਾਮਲੇ ਦੀ ਖ਼ਬਰ ਮਿਲਣ ਤੋਂ ਬਾਅਦ ਚੀਨ ਨੇ ਅਲਰਟ ਜਾਰੀ ਕਰ ਦਿੱਤਾ ਹੈ।

ਰਿਪੋਰਟਾਂ ਮੁਤਾਬਕ ਪਲੇਗ ਦੀ ਰੋਕਥਾਮ ਅਤੇ ਕੰਟਰੋਲ ਲਈ ਤੀਜੇ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਕ ਨਿਊਸ ਏਜੰਸੀ ਨੇ ਦੱਸਿਆ ਸੀ ਕਿ ਪੱਛਮੀ ਮੰਗੋਲੀਆ ਦੇ ਖੋਵਦ ਸੂਬੇ ਦੇ ਦੋ ਵਿਅਕਤੀ ਜਿੰਨ੍ਹਾਂ ਚੋਂ ਇਕ ਦੀ ਉਮਰ 27 ਸਾਲ ਤੇ ਦੂਜੇ ਦੀ 17 ਸਾਲ ਦੀ ਹੈ ਉਹ ਵੱਖ-ਵੱਖ ਹਸਪਤਾਲਾਂ ਵਿੱਚ ‘ਬਿਊਬੋਨਿਕ ਪਲੇਗ’ ਦਾ ਇਲਾਜ ਕਰਵਾ ਰਹੇ ਸਨ। ਇਹ ਦੋਵੇਂ ਭਰਾ ਮਾਰਮੋਟ ਦਾ ਮਾਸ ਖਾਂਦੇ ਸਨ।

ਬੀਮਾਰੀ ਦੇ ਚਲਦਿਆਂ ਸਿਹਤ ਅਧਿਕਾਰੀ ਨੇ ਲੋਕਾਂ ਨੂੰ ਮਾਰਮੋਟ ਦਾ ਮੀਟ ਨਾ ਖਾਣ ਦੀ ਚੇਤਾਵਨੀ ਦਿੱਤੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਇਹ ਬੀਮਾਰੀ ਜੰਗਲੀ ਚੂਹਿਆਂ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਨਾਲ ਹੁੁੰਦੀ ਹੈ। ਇਸ ਬੈਕਟੀਰੀਆ ਦਾ ਨਾਮ ਯਰਸੀਨੀਆ ਪੇਸਟਿਸ ਹੈ। ਇਹ ਬੈਕਟੀਰੀਆ ਸਰੀਰ ਦੇ ਲਿੰਫ ਨੋਡਸ ,ਖੂਨ ਅਤੇ ਫੇਫੜਿਆਂ ‘ਤੇ ਹਮਲਾ ਕਰਦਾ ਹੈ। ਇਸ ਨਾਲ ਉਂਗਲਾ ਕਾਲੀਆਂ ਪੈ ਕੇ ਸੜਨ ਲੱਗ ਜਾਂਦੀਆਂ ਹਨ। ਇਸ ਨਾਲ ਸਰੀਰ ਵਿੱਚ ਦਰਦ ਅਤੇ ਤੇਜ਼ ਬੁਖਾਰ ਹੁੰਦਾ ਹੈ। ਦੋ-ਤਿੰਨ ਦਿਨਾਂ ਵਿੱਚ ਗਿਲਟੀਆਂ ਨਿਕਲਣ ਲੱਗਦੀਆਂ ਹਨ ਅਤੇ 14 ਦਿਨਾਂ ਵਿੱਚ ਇਹ ਗਿਲਟੀਆਂ ਪੱਕ ਜਾਂਦੀਆਂ ਹਨ।

 

ਦੱਸ ਦਈਏ ਇਸ ਬੀਮਾਰੀ ਦਾ ਦੁਨੀਆਂ ਵਿੱਚ ਤਿੰਨ ਵਾਰ ਹਮਲਾ ਹੋਇਆ ਹੈ ਅਤੇ ਇਸ ਬੀਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲਈ ਹੈ। ਬਿਊਬੋਨਿਕ ਪਲੇਗ ਨਾਲ 2010 ਤੋਂ 2015 ਦੇ ਵਿੱਚ ਲਗਭਗ 3248 ਮਾਮਲੇ ਸਾਹਮਣੇ ਆਏ ਸਨ। ਜਿੰਨ੍ਹਾਂ ਵਿੱਚੋਂ 584 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਪਹਿਲਾਂ 1970 ਤੋਂ ਲੈ ਕੇ 1980 ‘ਚ ਇਹ ਬੀਮਾਰੀ ਚੀਨ,ਭਾਰਤ,ਰੂਸ,ਅਫਰੀਕਾ,ਲੈਟਿਨ ਅਮਰੀਕਾ ਅਤੇ ਦੱਖਣੀ ਦੇਸ਼ਾਂ ਵਿੱਚ ਪਾਈ ਗਈ ਸੀ।ਇਸ ਬੀਮਾਰੀ ਨਾਲ ਉਸ ਸਮੇਂ ਪੂਰੀ ਦੁਨੀਆਂ ਵਿੱਚ ਕਰੀਬ 5 ਕਰੋੜ ਲੋਕਾਂ ਦੀ ਮੌਤ ਹੋਈ ਸੀ। ਇਸ ਲਈ ਬਿਊਬੋਨਿਕ ਪਲੇਗ ਨੂੰ ਬਲੈਕ ਡੈੱਥ ਦਾ ਨਾਮ ਵੀ ਦਿੱਤਾ ਗਿਆ ਹੈ।
ਹੁਣ ਇਕ ਵਾਰ ਫਿਰ ਇਹ ਬੀਮਾਰੀ ਚੀਨ ‘ਚ ਪੈਦਾ ਹੋ ਰਹੀ ਹੈ।

Related News

ਕ੍ਰਿਸਮਸ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸਸਕੈਟੂਨ ਪੁਲਿਸ ਨੇ ਵਧਾਈ ਚੌਕਸੀ, ਖਰੀਦਦਾਰਾਂ ਨੂੰ ਕੀਤਾ ਜਾਗਰੂਕ

Vivek Sharma

ਐਮਾਜ਼ਨ ਵੱਲੋਂ ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ‘ਚ ਵਧਾਇਆ ਜਾਵੇਗਾ ਕਾਰੋਬਾਰ, ਰੁਜ਼ਗਾਰ ਦੇ 3500 ਮੌਕੇ ਹੋਣਗੇ ਉਪਲੱਬਧ

Vivek Sharma

ਓਂਟਾਰੀਓ ਕੋਵਿਡ 19 ਟੀਕਾ ਰੋਲਆਉਟ ਅਪਡੇਟ ਕਰੇਗਾ ਪ੍ਰਦਾਨ,ਟੀਕਾਕਰਣ ਮੰਗਲਵਾਰ ਤੋਂ ਹੋਣਗੇ ਸ਼ੁਰੂ

Rajneet Kaur

Leave a Comment