channel punjabi
International News USA

BIG NEWS : ਬੌਬੀ ਸਿੰਘ-ਐਲਨ ਬਣੀ ਕੈਲੀਫੋਰਨੀਆ ਦੇ ਐਲਕ ਗਰੋਵ ਸਿਟੀ ਦੀ ਮੇਅਰ, ਸਥਾਪਿਤ ਕੀਤਾ ਨਵਾਂ ਕੀਰਤੀਮਾਨ

ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਆਪਣੀ ਮਹਿਨਤ ਅਤੇ ਲਗਨ ਦੇ ਦਮ ‘ਤੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਕੇ ਹੋਰਨਾਂ ਲਈ ਮਿਸਾਲ ਕਾਇਮ ਕਰ ਰਹੇ ਹਨ । ਇਸ ਕੜੀ ਵਿੱਚ ਅਗਲਾ ਨਾਂ ਜੁੜ ਗਿਆ ਹੈ ਪੰਜਾਬੀ ਮੂਲ ਦੀ ਬੌਬੀ ਸਿੰਘ ਐਲਨ ਦਾ ।

ਬੀਤੇਂ ਦਿਨ ਬੌਬੀ ਸਿੰਘ ਐਲਨ, ਅਮਰੀਕਾ ਦੇ ਕੈਲੀਫੋਰਨੀਆ ਸਥਿਤ ‘ਐਲਕ ਗਰੋਵ ਸਿਟੀ’ ਤੋਂ ਮੇਅਰ ਦੀ ਚੋਣ ਜਿੱਤ ਗਈ ਹੈ। ਉਸ ਨੇ ਮੌਜੂਦਾ ਮੇਅਰ ਸਟੀਵ ਲੀ ਨੂੰ ਕਰੀਬ 5100 ਵੋਟਾਂ ਦੇ ਫਰਕ ਨਾਲ ਹਰਾਇਆ।

ਮੇਅਰ ਦੀ ਚੋਣ ਦੌਰਾਨ ਬੌਬੀ ਸਿੰਘ ਨੂੰ ਕੁੱਲ 19358 ਵੋਟਾਂ ਹਾਸਲ ਕੀਤੀਆਂ, ਜਦਕਿ ਸਾਬਕਾ ਮੇਅਰ ਸਟੀਵ ਲੀ ਨੇ 14270 ਵੋਟਾਂ ਹਾਸਲ ਕੀਤੀਆਂ। ਇਸ ਚੋਣ ਮੁਕਾਬਲੇ ਵਿੱਚ ਬਰਾਇਨ ਪਾਸਟਰ 7140 ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਿਹਾ।

ਮੇਅਰ-ਚੁਣੀ ਗਈ ਬੌਬੀ ਸਿੰਘ-ਐਲਨ ਐਲਕ ਗਰੋਵ ਦੀ ਵਸਨੀਕ ਹੈ। ਉਹ ਇੱਕ ਭਾਰਤੀ ਪ੍ਰਵਾਸੀ ਹੈ ਅਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ । ਵਿਦੇਸ਼ ਵਿਚ ਮੇਅਰ ਚੁਣੀ ਜਾਣ ਵਾਲੀ ਉਹ ਪਹਿਲੀ ਭਾਰਤੀ ਸਿੱਖ ਮਹਿਲਾ ਹੈ । ਇਸ ਸਮੇਂ ਉਹ ਕੈਲੀਫੋਰਨੀਆ ਵਿਜ਼ਿਟ ਵਿੱਚ ਕਮਿਸ਼ਨਰ ਵਜੋਂ ਕੰਮ ਕਰਦੀ ਹੈ। ਉਹ 2021 ਵਿਚ ਐਲਕ ਗਰੋਵ ਦੇ ਮੇਅਰ ਵਜੋਂ ਅਹੁਦਾ ਸੰਭਾਲਣਗੇ ।

ਚੁਣੇ ਜਾਣ ਤੋਂ ਬਾਅਦ, ਸਿੰਘ-ਐਲਨ ਦਾ ਕਹਿਣਾ ਹੈ ਕਿ ਮੇਅਰ ਵਜੋਂ ਉਸ ਦੇ ਪਹਿਲੇ 100 ਦਿਨ ਵੱਡੇ ਪੱਧਰ ‘ਤੇ ਕੋਰੋਨਾ ਵਾਇਰਸ’ ਤੇ ਕੇਂਦ੍ਰਤ ਹੋਣਗੇ ।

ਬੌਬੀ ਸਿੰਘ ਐਲਨ ਦੇ ਮੇਅਰ ਬਣਨ ‘ਤੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਐਲਕ ਗਰੋਵ ਸਿਟੀ ‘ਚ ਕੋਈ ਪੰਜਾਬੀ ਮੇਅਰ ਚੁਣਿਆ ਗਿਆ ਹੈ।

ਇਸ ਤੋਂ ਪਹਿਲਾਂ ਵੀ ਬੌਬੀ ਸਿੰਘ ਐਲਨ, ਐਲਕ ਗਰੋਵ ਸਕੂਲ ਡਿਸਟ੍ਰਿਕਟ ਦੀ ਪ੍ਰਧਾਨ ਅਤੇ ਬੋਰਡ ਆਫ ਡਾਇਰੈਕਟਰ ਵੀ ਰਹਿ ਚੁੱਕੀ ਹੈ। ਉਸ ਦੌਰਾਨ ਵੀ ਬੌਬੀ ਸਿੰਘ ਐਲਨ ਨੇ ਸਿੱਖ ਭਾਈਚਾਰੇ ਲਈ ਕਾਫੀ ਚੰਗੇ ਕੰਮ ਕੀਤੇ ਸਨ।

Related News

ਜੈਸਪਰ ਪਾਰਕ ਬੱਸ ਹਾਦਸੇ ਤੋਂ ਬਾਅਦ ਹੁਣ ਹੋਇਆ ਵੱਡਾ ਐਕਸ਼ਨ

Vivek Sharma

ਓਂਟਾਰੀਓ ਨੇ ਹਾਲਟਨ ਅਤੇ ਦੁਰਹਮ ਖੇਤਰਾਂ ‘ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਲਿਆ ਫੈਸਲਾ

Rajneet Kaur

ਕੈਨੇਡਾ, ਅਮਰੀਕਾ, ਯੂਰਪ ਤੇ ਆਸਟ੍ਰੇਲੀਆ ਲਈ ਚੰਡੀਗੜ੍ਹ ਹਵਾਈ ਅੱਡੇ ਤੋਂ ਜਲਦ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ: ਪੁਰੀ

Vivek Sharma

Leave a Comment