channel punjabi
International News SPORTS

IPL-13 : ਮੁੰਬਈ ਇੰਡੀਅਨਜ਼ ਨੇ ਫਾਈਨਲ ਵਿਚ ਦਿੱਲੀ ਕੈਪਿਟਲਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ

ਦੁਬਈ : ਆਈ.ਪੀ.ਐਲ. ਸੀਜਨ-13 ਦਾ ਖਿਤਾਬ ਮੁੰਬਈ ਇੰਡੀਅਨਜ਼ ਨੇ ਆਪਣੇ ਨਾਂ ਕਰ ਲਿਆ ਹੈ । ਮੁੰਬਈ ਇੰਡਿਅਨਜ਼ ਦੀ ਟੀਮ ਨੇ ਪੰਜਵੀਂ ਵਾਰ ਇਸ ਖ਼ਿਤਾਬ ਨੂੰ ਜਿੱਤਿਆ ਹੈ । ਇਸ ਸਾਲ ਕੋਰੋਨਾ ਵਾਇਰਸ ਦੇ ਚਲਦਿਆਂ ਆਈਪੀਐਲ ਦੇ ਮੁਕਾਬਲੇ ਦੁਬਈ ਵਿੱਚ ਕਰਵਾਏ ਗਏ ।
ਅੱਜ ਖੇਡੇ ਗਏ ਫਾਇਨਲ ਵਿਚ ਮੁੰਬਈ ਇੰਡਿਯੰਸ ਨੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਦਿੱਲੀ ਕੈਪਿਟਲਜ਼ ਦੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾਇਆ ।

6ਵੀਂ ਵਾਰ ਫਾਈਨਲ ਵਿੱਚ ਪਹੁੰਚੀ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਸ ਦੀ ਟੀਮ ਨੇ ਪਹਿਲੀ ਵਾਰ ਟੀਚੇ ਦਾ ਪਿੱਛਾ ਕਰਦੇ ਹੋਏ ਫ਼ਾਈਨਲ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲੇ ਸਾਲ 2010 ਵਿਚ ਮੁੰਬਈ ਇੰਡੀਅਨਸ ਚੇਨਈ ਸੁਪਰ ਕਿੰਗਸ ਖਿਲਾਫ ਖੇਡੇ ਫ਼ਾਈਨਲ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਹਾਰ ਗਈ ਸੀ।

ਅੱਜ ਖੇਡੇ ਗਿਆ ਫਾਈਨਲ ਮੁਕਾਬਲਾ ਵੀ ਖਾਸਾ ਰੁਮਾਂਚਿਕ ਰਿਹਾ । ਦਿੱਲੀ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 156 ਦੌੜਾਂ ਬਣਾਈਆਂ। ਇਸਦੇ ਜਵਾਬ ਵਿਚ ਮੁੰਬਈ ਇੰਡੀਅਨਜ਼ ਨੇ 18.4 ਓਵਰਾਂ ਵਿਚ ਪੰਜ ਵਿਕਟਾਂ ਗੁਆਕੇ 157 ਦਾ ਟੀਚਾ ਹਾਸਲ ਕਰ ਲਿਆ।

ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 68 ਦੌੜਾਂ (51 ਗੇਂਦਾਂ ਖੇਡਦੇ ਹੋਏ) ਬਣਾਈਆਂ। ਇਸਾਨ ਕਿਸ਼ਨ ਨੇ 19 ਗੇਂਦਾਂ ਖੇਡਦੇ ਹੋਏ ਤੇਜ਼ ਤਰਾਰ 33 ਦੌੜਾਂ ਬਣਾਈਆਂ।

Related News

ਟੋਰਾਂਟੋ : GTA ਖੇਤਰ ਵਿੱਚ ਹੋਏ ਸਮਾਗਮ ਵਿੱਚ ਸ਼ਾਮਲ 11 ਲੋਕਾਂ ਦੀ ਰਿਪੋਰਟ ਪਾਜ਼ੀਟਿਵ

Vivek Sharma

ਓਟਾਵਾ ਨੇ  ਲਗਾਤਾਰ ਤੀਜੇ ਦਿਨ ਨਾਵਲ ਕੋਰੋਨਾ ਵਾਇਰਸ ਦੇ 50 ਤੋਂ ਵੱਧ ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਫ਼ਸਲਾਂ ਦੇ ਐੱਮ.ਐੱਸ.ਪੀ. ਦੇ ਮੁੱਦੇ ਤੇ ਕੈਨੇਡਾ ਸਰਕਾਰ ਦਾ ਦੋਗਲਾਪਣ ਬੇਨਕਾਬ!

Vivek Sharma

Leave a Comment