channel punjabi
Canada International News North America

ਸਿਨੇਪਲੈਕਸ ਓਨਟਾਰੀਓ ਦੇ ਕੁਝ ਫਿਲਮ ਥਿਏਟਰਾਂ ਨੂੰ ਕੋਵਿਡ 19 ਸਬੰਧੀ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਕਾਰਨ ਨਹੀਂ ਖੋਲਣਗੇ

ਓਨਟਾਰੀਓ ਪ੍ਰੋਵਿੰਸ ਵੱਲੋਂ ਕੋਵਿਡ-19 ਸਬੰਧੀ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਸਿਨੇਪਲੈਕਸ ਇਨਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਓਨਟਾਰੀਓ ਸਥਿਤ ਆਪਣੇ ਕੁੱਝ ਮੂਵੀ ਥਿਏਟਰਜ਼ ਨਹੀਂ ਖੋਲ੍ਹੇ ਜਾਣਗੇ।

ਸਿਨੇਪਲੈਕਸ ਇਨਕਾਰਪੋਰੇਸ਼ਨ ਨੇ ਆਖਿਆ ਕਿ ਨਵੇਂ ਕਲਰ ਕੋਡਿਡ ਸਿਸਟਮ ਨਾਲ ਕੁੱਝ ਇਲਾਕਿਆਂ ਵਿੱਚ ਵਿੱਤੀ ਅਸਰ ਤਾਂ ਪਵੇਗਾ ਕਿਉਂਕਿ ਬਿਲਡਿੰਗ ਵਿੱਚ ਸਿਰਫ 50 ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਇਨਕਾਰਪੋਰੇਸ਼ਨ ਨੇ ਦੱਸਿਆ ਕਿ ਜਿਹੜੇ ਥਿਏਟਰ ਆਰੇਂਜ ਜੋਨ ਵਿੱਚ ਪੈਂਦੇ ਹਨ ਉਹ ਨਹੀਂ ਖੁੱਲ੍ਹਣਗੇ। ਇਨ੍ਹਾਂ ਵਿੱਚ ਟੋਰਾਂਟੋ, ਪੀਲ ਰੀਜਨ, ਯੌਰਕ ਰੀਜਨ ਤੇ ਓਟਵਾ ਵਿੱਚ ਪੈਣ ਵਾਲੇ ਸਿਨੇਮਾ ਵੀ ਸ਼ਾਮਲ ਹਨ। ਕੰਪਨੀ ਸ਼ਨਿੱਚਰਵਾਰ ਨੂੰ ਕੌਰਨਵਾਲ, ਓਨਟਾਰੀਓ ਵਿਚਲੇ ਥਿਏਟਰ ਨੂੰ ਵੀ ਆਰਜ਼ੀ ਤੌਰ ਉੱਤੇ ਬੰਦ ਕਰਨ ਜਾ ਰਹੀ ਹੈ ਤਾਂ ਕਿ ਜ਼ੋਨ ਦੀਆਂ ਪਾਬੰਦੀਆਂ ਨਾਲ ਤਾਲਮੇਲ ਬਿਠਾਇਆ ਜਾ ਸਕੇ।

ਸਿਨੇਪਲੈਕਸ ਦਾ ਕਹਿਣਾ ਹੈ ਕਿ ਇਹ ਫੈਸਲਾ ਫੋਰਡ ਵੱਲੋਂ ਐਲਾਨੀਆਂ ਗਈਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪ੍ਰੀਮੀਅਰ ਨੇ ਆਖਿਆ ਸੀ ਕਿ ਇਹ ਨਵਾਂ ਸਿਸਟਮ ਆਰਥਿਕ ਤੇ ਸਿਹਤ ਸਬੰਧੀ ਕਾਰਕਾਂ ਨੂੰ ਸੰਤੁਲਿਤ ਕਰ ਦੇਵੇਗਾ ਤੇ ਪ੍ਰੋਵਿੰਸ ਨੂੰ ਵਾਇਰਸ ਨਾਲ ਨਜਿੱਠਣ ਦੀ ਤਾਕਤ ਦੇਵੇਗਾ।

Related News

ਰੂਸ ਵਲੋਂ ਬਣਾਈ ਕੋਵਿਡ 19 ਨਾਲ ਲੜਨ ਵਾਲੀ ਪਹਿਲੀ ਵੈਕਸੀਨ, ਮਨੁੱਖੀ ਟਰਾਇਲ ‘ਚ ਹੋਈ ਕਾਮਯਾਬ

Rajneet Kaur

KISAN ANDOLAN : ਕਿਸਾਨਾਂ ਨੇ ਦਿੱਲੀ ‘ਚ ਟਰੈਕਟਰ ਮਾਰਚ ਦੇ ਰੂਟ ਦਾ ਕੀਤਾ ਐਲਾਨ, ਹਰੇਕ ਟਰੈਕਟਰ ‘ਤੇ ਲੱਗੇਗਾ ਤਿਰੰਗਾ ਝੰਡਾ

Vivek Sharma

ਅਲਬਰਟਾ ਦੇ ਸਿਹਤ ਮੰਤਰੀ ਟਾਈਲਰ ਸ਼ੈਂਡਰੋ ਨੇ ਵੀਰਵਾਰ ਨੂੰ ਫੈਡਰਲ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਵੈਕਸੀਨੇਸ਼ਨ ਬਾਰੇ ਕੀਤੀ ਗੱਲਬਾਤ

Rajneet Kaur

Leave a Comment