channel punjabi
Canada International News North America

ਨਾਰਥ ਯਾਰਕ: ਨਿਊਮਾਰਕਿਟ ਤੋਂ 14 ਸਾਲਾ ਲੜਕੀ ਲਾਪਤਾ,ਪੁਲਿਸ ਵਲੋਂ ਭਾਲ ਸ਼ੁਰੂ

ਓਨਟਾਰੀਓ ਯੌਰਕ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਿਊਮਾਰਕਿਟ ਤੋਂ ਲਾਪਤਾ 14 ਸਾਲਾ ਲੜਕੀ ਨੂੰ ਲੈ ਕੇ ਜਾਂਚਕਾਰ ਕਾਫੀ ਚਿੰਤਤ ਹਨ। ਇੱਕ ਪ੍ਰੈੱਸ ਰਲੀਜ਼ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਫੈਲੀਸ਼ਾ ਬ੍ਰੈਡਲੇ ਨੂੰ ਆਖਰੀ ਵਾਰੀ ਬੁੱਧਵਾਰ ਨੂੰ ਰਾਤੀਂ 8:00 ਵਜੇ ਉਦੋਂ ਵੇਖਿਆ ਗਿਆ ਸੀ ਜਦੋਂ ਉਸ ਨੇ ਬਾਥਰਸਟ ਸਟਰੀਟ ਤੇ ਮੁਲੌਕ ਡਰਾਈਵ ਇਲਾਕੇ ਵਿੱਚ ਮੈਕਾਈਵਰ ਬੋਲੀਵੀਆਰਡ ਸਥਿਤ ਆਪਣਾ ਘਰ ਛੱਡਿਆ ਸੀ।

ਪੁਲਿਸ ਨੇ ਦੱਸਿਆ ਕਿ ਬ੍ਰੈਡਲੇ ਨੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਇੱਕ ਵਾਰੀ ਵੀ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ, ਜੋ ਕਿ ਉਸ ਦੇ ਸੁਭਾਅ ਤੋਂ ਬਿਲਕੁਲ ਉਲਟ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਦੀ ਸੇਫਟੀ ਨੂੰ ਲੈ ਕੇ ਕਾਫੀ ਚਿੰਤਾ ਹੈ। ਬ੍ਰੈਡਲੇ ਬਾਰੇ ਦਿੱਤੀ ਗਈ ਜਾਣਕਾਰੀ ਅਨੁਸਾਰ ਉਸ ਦਾ ਕੱਦ 5 ਫੁੱਟ 2 ਇੰਚ, ਉਸ ਦੇ ਵਾਲਾ ਦਾ ਰੰਗ ਭੂਰਾ ਹੈ ਤੇ ਉਸ ਨੇ ਘਰ ਤੋਂ ਨਿਕਲਣ ਸਮੇਂ ਪੋਨੀਟੇਲ ਕੀਤੀ ਹੋਈ ਸੀ।

ਪੁਲਿਸ ਨੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਹੈ ਕਿ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰਨ।

Related News

ਗੂਗਲ ਦੇ GMAIL ਵਿੱਚ ਆਈ ਖ਼ਰਾਬੀ, ਦੁਨੀਆ ਭਰ ਦੇ ਈ-ਸੰਚਾਰ ਵਿੱਚ ਆਈ ਰੁਕਾਵਟ

Vivek Sharma

ਬੀਤੇ ਦਿਨੀਂ ਕੈਲਗਰੀ ਦੇ ਟ੍ਰੈਫਿਕ ਪੁਲਸ ਅਧਿਕਾਰੀ ਦਾ ਪੁਲਸ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸੰਸਕਾਰ

Rajneet Kaur

ਮਾਂ ਅਤੇ ਉਸਦੀਆਂ 3 ਧੀਆਂ ਦੇ ਦੋਸ਼ੀ ਨੂੰ ਨਹੀਂ ਮਿੱਲੀ ਜ਼ਮਾਨਤ

Rajneet Kaur

Leave a Comment