channel punjabi
Canada International News

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਦੇਸ਼ਾਂ ਨੂੰ ਦਿੱਤੀ ਨਵੀਂ ਚਿਤਾਵਨੀ, ਇਕਜੁੱਟ ਹੋਣ ਦੀ ਕੀਤੀ ਅਪੀਲ

ਜਿਨੇਵਾ : ਕੋਰੋਨਾ ਵਾਇਰਸ ਨੂੰ ਲੈ ਕੇ ਹਾਲੇ ਲੋਕੀਂ ਵੈਕਸੀਨ ਦਾ ਇੰਤਜ਼ਾਰ ਹੀ ਕਰ ਰਹੇ ਹਨ, ਪਰ ਇਸ ਤੋਂ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ (WHO) ਨੇ ਅਗਲੀ ਮਾਹਮਾਰੀ ਨੂੰ ਲੈ ਕੇ ਦੁਨੀਆ ਭਰ ਦੇ ਨੇਤਾਵਾਂ ਨੂੰ ਚਿਤਾਵਨੀ ਦੇ ਦਿੱਤੀ ਹੈ। WHO ਨੇ ਆਪਣੀ 73ਵੀਂ ਵਿਸ਼ਵ ਸਿਹਤ ਸਭਾ (WHA) ਦੌਰਾਨ ਸ਼ੁੱਕਰਵਾਰ ਨੂੰ ਵਿਸ਼ਵ ਨੇਤਾਵਾਂ ਨੂੰ ਕਿਹਾ ਕਿ ਉਹ ਅਗਲੀ ਮਹਾਮਾਰੀ ਦੀ ਤਿਆਰੀ ਕਰਨ। ਵਿਸ਼ਵ ਸਿਹਤ ਸਭਾ ਦੀ ਇਹ ਬੈਠਕ ਵਰਚੁਅਲ ਹੋਈ ਸੀ।

WHO ਨੇ ਆਪਣੇ ਬਿਆਨ ਵਿਚ ਕਿਹਾ ਕਿ ਸਾਨੂੰ ਹੁਣ ਅਗਲੀ ਮਹਾਮਾਰੀ ਦੀ ਤਿਆਰੀ ਕਰਣੀ ਚਾਹੀਦੀ ਹੈ। ਅਸੀਂ ਇਸ ਸਾਲ ਵੇਖਿਆ ਹੈ ਕਿ ਮਜ਼ਬੂਤ ਸਿਹਤ ਐਮਰਜੈਂਸੀ ਬੁਨਿਆਦੀ ਢਾਂਚੇ ਵਾਲੇ ਦੇਸ਼ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਅਤੇ ਇਸ ‘ਤੇ ਕਾਬੂ ਪਾਉਣ ਵਿਚ ਤੇਜ਼ੀ ਨਾਲ ਕੰਮ ਕਰਣ ਵਿਚ ਸਮਰਥ ਹਨ। WHO ਨੇ ਇਸ ਗੱਲ ‘ਤੇ ਚਾਨਣਾ ਪਾਈ ਕਿ ਇਕ ਸਥਿਰ ਦੁਨੀਆ ਦੀ ਨੀਂਹ ਉਦੋਂ ਸੰਭਵ ਹੈ, ਜਦੋਂ ਕੋਈ ਦੇਸ਼ ਸਿਹਤ ਸੇਵਾਵਾਂ ਉੱਤੇ ਢੁੱਕਵਾਂ ਧਿਆਨ ਦੇਵੇਗਾ।

WHO ਨੇ ਕਿਹਾ ਕਿ ਕੋਰੋਨਾ ਮਹਾਮਾਰੀ ਇਕ ਤਰ੍ਹਾਂ ਨਾਲ ਰਿਮਾਇੰਡਰ ਹੈ, ਜੋ ਸਾਨੂੰ ਯਾਦ ਦਿਵਾ ਰਿਹਾ ਹੈ ਕਿ ਸਿਹਤ (ਹੈਲਥ) ਸਾਮਾਜਿਕ, ਆਰਥਕ ਅਤੇ ਰਾਜਨੀਤਕ ਸਥਿਰਤਾ ਦੀ ਨੀਂਹ ਹੈ।

ਕੋਰੋਨਾ ਵਾਇਰਸ ਦੇ ਪ੍ਰਸਾਰ ‘ਤੇ ਸਫ਼ਲਤਾਪੂਰਵਕ ਕਾਬੂ ਪਾਉਣ ਵਾਲੇ ਦੇਸ਼ਾਂ ਦੀ ਸ਼ਲਾਘਾ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਹਾਲਾਂਕਿ ਇਹ ਇਕ ਗਲੋਬਲ ਸੰਕਟ ਹੈ ਪਰ ਕਈ ਦੇਸ਼ਾਂ ਅਤੇ ਸ਼ਹਿਰਾਂ ਨੇ ਵਿਆਪਕ ਸਬੂਤ ਆਧਾਰਿਤ ਪਹੁੰਚ ਨਾਲ ਸਫ਼ਲਤਾਪੂਰਵਕ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਹੈ ਜਾਂ ਨਿਯੰਤਰਿਤ ਕੀਤਾ ਹੈ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਕੋਵਿਡ-19 ਨੂੰ ‘ਵਿਗਿਆਨ, ਹੱਲ ਅਤੇ ਇਕਜੁੱਟਤਾ’ ਦੇ ਸੰਯੋਜਨ ਨਾਲ ਹੀ ਨਿਪਟਾਇਆ ਜਾ ਸਕਦਾ ਹੈ।’

ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਰਾਸ਼ਟਰਾਂ ਦੇ ਯੋਗਦਾਨ ‘ਤੇ ਚਾਨਣਾ ਪਾਉਂਦੇ ਹੋਏ ਅੰਤਰਰਾਸ਼ਟਰੀ ਏਜੰਸੀ ਨੇ ਕਿਹਾ ਕਿ ਇਹ ਇਕ ਬੇਮਿਸਾਲ ਘਟਨਾ ਹੈ, ਜਿੱਥੇ ਪੂਰੀ ਦੁਨੀਆ ਵੈਕਸੀਨ ਦੀ ਖ਼ਰੀਦ ਰਣਨੀਤੀਆਂ ਨੂੰ ਵਿਕਸਿਤ ਕਰਣ ਅਤੇ ਸਿਹਤ ਸੰਭਾਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸਮੁੱਚੀ ਗੁਣਵੱਤਾ ਸੁਧਾਰ ਹੋ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਨੂੰ ਬਣਾਉਣ ਅਤੇ ਉਸ ਦੇ ਟਰਾਇਲ ਦੇ ਵਿਕਾਸ ਵਿਚ ਤੇਜ਼ੀ ਲਿਆਉਣ ਦੀ ਯੋਜਨਾ ਵਿਚ ਪੂਰੀ ਦੁਨੀਆ ਨੇ ਇਕੱਠੇ ਮਿਲ ਕੇ ਕੰਮ ਕੀਤਾ ਹੈ ਪਰ ਹੁਣ ਸਾਨੂੰ ਇਹ ਯਕੀਨੀ ਕਰਣ ਦੀ ਜ਼ਰੂਰਤ ਹੈ ਕਿ ਜਦੋਂ ਵੈਕਸੀਨ ਬਣ ਕੇ ਦੁਨੀਆ ਵਿਚ ਆ ਜਾਂਦੀ ਹੈ ਤਾਂ ਸਮਾਨਤਾ ਦੇ ਆਧਾਰ ‘ਤੇ ਸਾਰੇ ਦੇਸ਼ਾਂ ਲਈ ਵੀ ਇਹ ਉਪਲੱਬਧ ਹੋਵੇ ।

Related News

ਜੋ ਕਾਰੋਬਾਰ ਜਨਤਕ ਸਿਹਤ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਨੂੰ ਜਲਦ ਹੀ ਕਰਨਾ ਪੈ ਸਕਦੈ ਮੁਸ਼ਕਿਲਾਂ ਦਾ ਸਾਹਮਣਾ: Premier Scott Moe

Rajneet Kaur

ਗੁਰਨਾਮ ਸਿੰਘ ਚੜੂਨੀ ਵੱਲੋਂ ਕੀਤੀ ਗਈ ਸਿਆਸੀ ਲੀਡਰਾਂ ਨਾਲ ਮੀਟਿੰਗ ਬਾਰੇ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ: ਡਾ.ਦਰਸ਼ਨ ਪਾਲ

Rajneet Kaur

ਅਮਰੀਕਨ ਓਂਟਾਰੀਓ ਦੀ ਯਾਤਰਾ ‘ਤੇ ਨਾ ਆਉਣ : ਪ੍ਰੀਮੀਅਰ ਡੱਗ ਫੋਰਡ

Vivek Sharma

Leave a Comment