channel punjabi
Canada International News

ਬ੍ਰਿਟੇਨ ‘ਚ ਦੂਜਾ ਲਾਕਡਾਊਨ : ਲੋਕ ਨਹੀਂ ਕਰ ਰਹੇ ਪਾਬੰਦੀਆਂ ਦੀ ਪਰਵਾਹ, ਮੰਤਰੀ ਨੇ ਦਿੱਤੀ ਚਿਤਾਵਨੀ

ਲੰਡਨ : ਕੋਰੋਨਾ ਦੀ ਵਧਦੀ ਰਫਤਾਰ ਨੂੰ ਰੋਕ ਲਗਾਉਣ ਲਈ ਬ੍ਰਿਟੇਨ ਵਿੱਚ ਦੂਜੇ ਲਾਕਡਾਊਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸਰਕਾਰ ਵੱਲੋਂ ਸਖ਼ਤੀ ਕੀਤੇ ਜਾਣ ਦੇ ਬਾਵਜੂਦ ਲੋਕ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆ ਰਹੇ ਅਤੇ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਹਨ। ਇਸਦੇ ਚਲਦਿਆਂ
ਬ੍ਰਿਟੇਨ ਦੀ ਸਰਕਾਰ ਨੇ ਲੋਕਾਂ ਨੂੰ ਲਾਕਡਾਊਨ ਨਿਯਮਾਂ ਦੇ ਉਲੰਘਣਾਂ ਨੂੰ ਲੈ ਕੇ ਭਾਰੀ ਜੁਰਮਾਨਾ ਲਗਾਏ ਜਾਣ ਦੀ ਚਿਤਾਵਨੀ ਦਿੱਤੀ ਹੈ। ਕੋਵਿਡ-19 ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ’ਚ ਇੰਗਲੈਂਡ ’ਚ ਦੂਜਾ ਲਾਕਡਾਊਨ ਸ਼ੁਰੂ ਹੋਇਆ ਹੈ, ਜਿਸ ਦੇ ਘਟੋ-ਘੱਟ ਦੋ ਦਸੰਬਰ ਤੱਕ ਚੱਲਣ ਦੀ ਉਮੀਦ ਹੈ।

ਬ੍ਰਿਟੇਨ ਦੇ ਨਿਆਂ ਮੰਤਰੀ ਰਾਬਰਟ ਬਕਲੈਂਡ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਪੁਲਿਸ ਬਲ ਪੁਲਿਸਿੰਗ ਦੇ ਸਿਧਾਂਤ ਦਾ ਪਾਲਣ ਕਰਨਾ ਜਾਰੀ ਰੱਖਣਗੇ ਪਰ ਉਹ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ ਅਤੇ ਲੋੜ ਪੈਣ ’ਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਵੇਗਾ।

ਰਾਬਰਟ ਬਕਲੈਂਡ ਨੇ ਕਿਹਾ ਕਿ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਕਿਹਾ ਗਿਆ ਹੈ, ਕੰਮ ਹੋਵੇ ਜਾਂ ਜ਼ਰੂਰੀ ਵਸਤਾਂ ਲੈਣੀਆਂ ਹੋਵੇ ਤਾਂ ਹੀ ਬਾਹਰ ਨਿਕਲੋ। ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ, ਪੱਬ, ਬਾਰ, ਰੈਸਟੋਰੈਂਟ ਅਤੇ ਜਿੰਮਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਲਾਕਡਾਊਨ ਸੰਬੰਧੀ ਨਿਯਮਾਂ ਦਾ ਉਲੰਘਣ ਕਰਨ ’ਤੇ 200 ਪਾਊਂਡ ਦਾ ਜੁਰਮਾਨਾ ਹੈ ਅਤੇ ਵੱਡੇ ਇਕੱਠ ਦੇ ਪ੍ਰਬੰਧਕਾਂ ਨੂੰ 10,000 ਪਾਊਂਡ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਬ੍ਰਿਟੇਨ ਵਿਚ ਦੂਜਾ ਲਾਕਡਾਉਨ ਦਸੰਬਰ ਦੇ ਪਹਿਲੇ ਹਫਤੇ ਤੱਕ ਜਾਰੀ ਰਹੇਗਾ।

Related News

NACI 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਐਸਟ੍ਰਾਜ਼ੇਨੇਕਾ ਟੀਕਾ ਦੀ ਵਰਤੋਂ ‘ਤੇ ਰੋਕ ਲਾਉਣ ਦੀ ਕਰ ਰਹੀ ਹੈ ਸਿਫਾਰਸ਼

Rajneet Kaur

BIG NEWS : ਓਂਟਾਰੀਓ ਦੇ ਪ੍ਰੀਮੀਅਰ ਨੇ COVID-19 ਕੇਸਾਂ ‘ਚ ਵਾਧੇ ਕਾਰਨ ਨਵੀਂ ਤਾਲਾਬੰਦੀ ਲਈ ਦਿੱਤੀ ਚੇਤਾਵਨੀ, ਲੋਕਾਂ ਨੂੰ ਈਸਟਰ ਲਈ ਵੱਡੀਆਂ ਯੋਜਨਾਵਾਂ ਨਾ ਬਣਾਉਣ ਦੀ ਸਲਾਹ

Vivek Sharma

ਅਮਰੀਕੀ ਨਾਗਰਿਕਤਾ ਲਈ ਫੀਸ ਵਾਧੇ ‘ਤੇ ਕੋਰਟ ਨੇ ਲਗਾਈ ਰੋਕ

Vivek Sharma

Leave a Comment