channel punjabi
Canada News North America

ਰੇਜੀਨਾ ਮਿਉਂਸਪਲ ਅਤੇ ਸਕੂਲ ਬੋਰਡ ਚੋਣਾਂ ਲਈ ਵੋਟਰਾਂ ‘ਚ ਉਤਸ਼ਾਹ, ਜੰਮ ਕੇ ਹੋਈ ਐਡਵਾਂਸ ਪੋਲਿੰਗ

9 ਨਵੰਬਰ ਨੂੰ ਰੇਜੀਨਾ ਦੀਆਂ ਮਿਉਂਸਪਲ ਅਤੇ ਸਕੂਲ ਬੋਰਡ ਚੋਣਾਂ ਹੋਣੀਆਂ ਹਨ। ਪਰ ਇਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਲੋਕਾਂ ਨੇ ਅਡਵਾਂਸ ਵੋਟਿੰਗ ਕਰ ਕੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।

ਸਾਲ 2016 ਦੇ ਮੁਕਾਬਲੇ, ਵੋਟਰਾਂ ਦੀ ਲਗਭਗ ਦੁੱਗਣੀ ਗਿਣਤੀ ਨੇ 9 ਨਵੰਬਰ ਤੋਂ ਪਹਿਲਾਂ ਹੀ ਆਪਣੀ ਵੋਟ ਪਾਉਣ ਲਈ ਐਡਵਾਂਸਡ ਪੋਲ ਦਾ ਲਾਭ ਲਿਆ। ਇਲੈਕਸ਼ਨਜ਼ ਰੇਜੀਨਾ ਦੇ ਅਨੁਸਾਰ, 2 ਨਵੰਬਰ ਤੋਂ 4 ਨਵੰਬਰ ਤੱਕ 14,374 ਲੋਕਾਂ ਨੇ ਸ਼ਹਿਰ ਦੇ ਵੱਖ-ਵੱਖ ਛੇ ਸਥਾਨਾਂ ‘ਤੇ ਆਪਣੀ ਵੋਟ ਪਾਈ, ਜਦੋਂ ਕਿ ਸਾਲ 2016 ‘ਚ ਇਹ ਗਿਣਤੀ 7,200 ਸੀ। ਨਾਲ ਹੀ, ਸ਼ਹਿਰ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ 6,000 ਮੇਲ-ਇਨ ਬੈਲੇਟ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ, ਜਿਥੇ ਪਿਛਲੀ ਵਾਰ ਆਮ ਤੌਰ ‘ਤੇ 80 ਅਤੇ 120 ਦੇ ਵਿਚਕਾਰ ਐਪਲੀਕੇਸ਼ਨ ਪ੍ਰਾਪਤ ਹੋਏ ਸਨ।

ਲੋਕਾਂ ਤੋਂ ਵੋਟਾਂ ਪ੍ਰਤੀ ਉਤਸ਼ਾਹ ਨੂੰ ਵੇਖਦਿਆਂ ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੰਬਰ ਵੇਖਣ ਲਈ ਬਹੁਤ ਵਧੀਆ ਹਨ, ਮੇਰੇ ਖਿਆਲ ਵਿਚ ਇਹ ਕੁਝ ਚੀਜ਼ਾਂ ਦੇ ਕਾਰਨ ਹੈ । ਮਹਾਂਮਾਰੀ ਦੇ ਕਾਰਨ, ਲੋਕ ਜਲਦੀ ਬਾਹਰ ਆਉਣਾ ਅਤੇ ਵੋਟ ਪਾਉਣ ਦੀ ਇੱਛਾ ਰੱਖ ਰਹੇ ਹਨ। ਸ਼ਹਿਰ ਦੇ ਕਲਰਕ ਅਤੇ ਚੋਣ ਲਈ ਰਿਟਰਨਿੰਗ ਅਫਸਰ, ਜਿਮ ਨਿਕੋਲ ਨੇ ਕਿਹਾ, ਅਸੀਂ ਸੁਣਿਆ ਹੈ ਕਿ ਇਸ ਹਫਤੇ ਦੇ ਅੰਤ ਵਿੱਚ ਮੌਸਮ ਖਰਾਬ ਹੋ ਸਕਦਾ ਹੈ ਜਾਂ ਤੂਫਾਨ ਆ ਰਿਹਾ ਹੈ, ਜਿਸ ਨਾਲ ਲੋਕਾਂ ‘ਤੇ ਅਸਰ ਪੈ ਸਕਦਾ ਹੈ ।
ਉਹਨਾਂ ਕਿਹਾ ਕਿ ਅਸੀਂ ਆਪਣੇ ਸਾਰੇ ਪੋਲਿੰਗ ਸਟੇਸ਼ਨਾਂ’ ਤੇ ਇੰਤਜ਼ਾਮ ਕੀਤੇ ਹਨ, ਜਿਮ ਨਿਕੋਲ ਨੇ ਕਿਹਾ।
ਫਿਲਹਾਲ ਸ਼ਹਿਰ ਦੇ ਵੋਟਰਾਂ ਦਾ ਉਤਸ਼ਾਹ ਵੇਖ ਕੇ ਚੋਣ ਅਧਿਕਾਰੀ ਬਾਗੋ-ਬਾਗ ਹਨ।

Related News

DSGMC ਚੋਣਾਂ : ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੀ ਚੋਣ ਲੜਣ ਦਾ ਰਾਹ ਹੋਇਆ ਪੱਧਰਾ, ਦਿੱਲੀ ਹਾਈਕੋਰਟ ਨੇ ਪੁਰਾਣੇ ਚੋਣ ਨਿਸ਼ਾਨ ‘ਤੇ ਚੋਣ ਲੜਣ ਦੀ ਦਿੱਤੀ ਇਜਾਜ਼ਤ

Vivek Sharma

ਕੈਨੇਡਾ ਨੂੰ ਫਾਇਜ਼ਰ ਕੰਪਨੀ ਤੋਂ ਮਈ ਦੇ ਦੂਜੇ ਹਫ਼ਤੇ ਤੱਕ ਹਰ ਹਫ਼ਤੇ ਇਕ ਮਿਲੀਅਨ ਖੁਰਾਕਾਂ ਮਿਲਣ ਦੀ ਆਸ : PM ਟਰੂਡੋ

Vivek Sharma

ਟੋਰਾਂਟੋ ਦੇ ਸਨੀਬਰੁੱਕ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਐਲਾਨ, ਸਰਜੀਕਲ ਯੂਨਿਟ ਵਿੱਚ ਕੋਵਿਡ-19 ਦੇ ਪੰਜ ਮਾਮਲਿਆਂ ਦੀ ਪੁਸ਼ਟੀ

Rajneet Kaur

Leave a Comment