channel punjabi
Canada International News North America

ਲੈਂਬੈਥ ਪਬਲਿਕ ਸਕੂਲ ‘ਚ ਕੋਵਿਡ 19 ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

ਮਿਡਲਸੇਕਸ-ਲੰਡਨ ਹੈਲਥ ਯੂਨਿਟ (MLHU) ਦੇ ਅਨੁਸਾਰ ਲੰਡਨ ਦੇ ਲੈਂਬੈਥ ਪਬਲਿਕ ਸਕੂਲ ‘ਚ ਕੋਵਿਡ 19 ਦੇ ਦੋ ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਹ ਕੇਸ 21 ਅਕਤੂਬਰ ਨੂੰ ਮਿਲੇ ਕੋਵਿਡ 19 ਕੇਸ ਨਾਲ ਜੁੜੇ ਹੋਏ ਨਹੀਂ ਹਨ। ਹੈਲਥ ਯੂਨਿਟ ਦੁਆਰਾ ਜਾਰੀ ਕੀਤੀ ਗਈ ਇੱਕ ਰੀਲੀਜ਼ ਵਿੱਚ ਇਹ ਨਹੀਂ ਦਸਿਆ ਗਿਆ ਕਿ ਇਹ ਕੇਸ ਵਿਦਿਆਰਥੀ ਜਾਂ ਫਿਰ ਸਟਾਫ ਮੈਂਬਰਾਂ ਦੇ ‘ਚ ਹਨ।

ਥੈਮਜ਼ ਵੈਲੀ ਡਿਸਟ੍ਰਿਕਟ ਸਕੂਲ ਬੋਰਡ (TVDSB) ਦਾ ਕਹਿਣਾ ਹੈ ਕਿ ਸਕੂਲ ਭਾਈਚਾਰੇ ਦੇ ਸਾਰੇ ਸਟਾਫ, ਮਾਪਿਆਂ ਅਤੇ ਸਰਪ੍ਰਸਤਾਂ ਨੂੰ ਨਵੇਂ ਮਾਮਲਿਆਂ ਬਾਰੇ “ਤੁਰੰਤ ਸੂਚਿਤ” ਕਰ ਦਿੱਤਾ ਗਿਆ ਸੀ। MLHU ਦਾ ਕਹਿਣਾ ਹੈ ਕਿ ਉਹ ਕੇਸਾਂ ਦੀ ਜਾਂਚ ਕਰ ਰਹੇ ਹਨ ਅਤੇ ਨੇੜਲੇ ਸੰਪਰਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਸਕੂਲ ਬੋਰਡ ਦਾ ਕਹਿਣਾ ਹੈ ਕਿ ਜੇ ਮਾਪਿਆਂ ਨਾਲ ਹੈਲਥ ਯੂਨਿਟ ਦੁਆਰਾ ਸੰਪਰਕ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੇ ਬੱਚੇ ਨੂੰ ਜੋਖਮ ਨਹੀਂ ਮੰਨਿਆ ਜਾਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਇਕਾਈ ਸਿਰਫ ਸਟਾਫ ਅਤੇ ਵਿਦਿਆਰਥੀਆਂ ਨਾਲ ਸੰਪਰਕ ਕਰੇਗੀ ਜਿਨ੍ਹਾਂ ਨੂੰ ਨੇੜਲੇ ਸੰਪਰਕ ਵਜੋਂ ਪਛਾਣਿਆ ਗਿਆ ਹੈ, ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਘਰ ਰਹਿਣ ਦੀ ਸਲਾਹ ਦਿਤੀ ਜਾਵੇਗੀ।

ਸਕੂਲ ਬੋਰਡ ਦਾ ਕਹਿਣਾ ਹੈ ਕਿ ਇਹ ਸਿਹਤ ਯੂਨਿਟ ਅਤੇ ਸਿੱਖਿਆ ਮੰਤਰਾਲੇ ਦੁਆਰਾ ਸਿਫ਼ਾਰਸ਼ ਕੀਤੇ ਸਾਰੇ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰ ਰਿਹਾ ਹੈ।

ਵਧੇਰੇ ਜਾਣਕਾਰੀ , ਮਿਡਲਸੇਕਸ-ਲੰਡਨ ਹੈਲਥ ਯੂਨਿਟ ਦੀ ਵੈਬਸਾਈਟ ‘ਤੋਂ ਪ੍ਰਾਪਤ ਕਰ ਸਕਦੇ ਹੋ ਜਾਂ 519-663-5317’ ਤੇ ਸਪੰਰਕ ਕਰ ਸਕਦੇ ਹੋ।

Related News

ਟਰੰਪ ਸਰਕਾਰ ਨੇ ਐਚ-1 ਬੀ ਵੀਜ਼ਾ ‘ਤੇ ਲਾਈ ਨਵੀਂ ਰੋਕ, ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰ ਹੋਣਗੇ ਪ੍ਰਭਾਵਿਤ

Vivek Sharma

ਅਲਬਰਟਾ ਦੇ ਪ੍ਰੀਮੀਅਰ ਦੀਆਂ ਵਧੀਆਂ ਮੁਸ਼ਕਿਲਾਂ, #ResignKenney ਟਵਿੱਟਰ ‘ਤੇ Trending ‘ਚ ਰਿਹਾ

Vivek Sharma

ਟੋਰਾਂਟੋ ਪੁਲਿਸ ਨੇ 34 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ,ਔਰਤ ਨੂੰ ਅਗਵਾ ਕਰਨ ਦਾ ਮਾਮਲਾ

Rajneet Kaur

Leave a Comment