channel punjabi
International News

U.S. ELECTION RESULTS : ਜੋ ਬਿਡੇਨ ਨੇ ਟਰੰਪ ਨੂੰ ਪਿੱਛੇ ਛੱਡਿਆ

ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ । ਹੁਣ ਇਹ ਤਸਵੀਰ ਸਾਫ਼ ਹੋਣ ਲੱਗੀ ਹੈ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ। ਸ਼ੁਰੂਆਤ ਵਿੱਚ ਜਿੱਥੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਲੀਡ ਹਾਸਲ ਕਰ ਰਹੇ ਸਨ, ਉਥੇ ਹੀ ਚੋਣ ਨਤੀਜੇ ਹੁਣ ਪਲਟਣੇ ਸ਼ੁਰੂ ਹੋ ਗਏ ਹਨ। ਤਾਜ਼ਾ ਰੁਝਾਨਾਂ ਮੁਤਾਬਕ ਇਲਕੈਟੋਰਲ ਵੋਟ ‘ਚ ਫਿਲਹਾਲ ਜੋ ਬਿਡੇਨ ਅੱਗੇ ਚੱਲ ਰਹੇ ਹਨ। ਜੋ ਬਿਡੇਨ ਨੂੰ 187 ਤੇ ਡੌਨਾਲਡ ਟਰੰਪ ਨੂੰ 114 ਇਲੈਕਟੋਰਲ ਵੋਟ ਮਿਲੇ ਹਨ। ਹਲਾਂਕਿ ਸ਼ੁਰੂਆਤ ਵਿੱਚ ਟਰੰਪ ਨੇ ਲੀਡ ਹਾਸਿਲ ਕੀਤੀ ਸੀ, ਜਿਸ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਇਸ ਵਾਰ ਵੀ ਮੁਕਾਬਲਾ ਇੱਕ ਪਾਸੜ ਹੋਵੇਗਾ, ਪਰ ਜਿਵੇਂ-ਜਿਵੇਂ ਵੱਖ-ਵੱਖ ਸੂਬਿਆਂ ਤੋਂ ਚੋਣ ਨਤੀਜੇ ਸਾਹਮਣੇ ਆ ਰਹੇ ਹਨ, ਤਸਵੀਰ ਬਦਲਦੀ ਦਿਖਾਈ ਦੇ ਰਹੀ ਹੈ। ਫਿਲਹਾਲ ਨਤੀਜੇ ਜੋ ਬਿਡੇਨ ਦੇ ਹੱਕ ‘ਚ ਜਾਂਦੇ ਦਿਖਾਈ ਦੇ ਰਹੇ ਹਨ ।

ਉਧਰ ਹਾਊਸ ਰਿਜਲਟ ਵਿਚ ਵੀ ਡੈਮੋਕ੍ਰੇਟਸ ਲੀਡ ਹਾਸਲ ਕਰ ਚੁੱਕੇ ਹਨ। ਇੱਥੇ ਡੇਮੋਕ੍ਰੇਟ 218 ਦੇ ਟੀਚੇ ਤੋਂ 18 ਸੀਟਾਂ ਪਿੱਛੇ ਹੈ। ਡੇਮੋਕ੍ਰੇਟ 200 ਦੇ ਅੰਕੜੇ ਤੇ ਪਹੁੰਚ ਚੁੱਕੀ ਹੈ।

ਹਾਲਾਂਕਿ ਸੀਨੇਟ ਸੀਟ ਤੇ ਨਤੀਜੇ ਵਿੱਚ ਰਿਪਬਲਿਕਨ ਪਾਰਟੀ ਨੂੰ ਲੀਡ ਹਾਸਲ ਹੈ । ਸੀਨੇਟ ਤੇ ਕਬਜ਼ੇ ਲਈ 51 ਸੀਟਾਂ ਦੇ ਟੀਚੇ ਨੂੰ ਹਾਸਲ ਕਰਨਾ ਜ਼ਰੂਰੀ ਹੈ। ਟਰੰਪ ਦੀ ਰਿਪਬਲਿਕਨ ਪਾਰਟੀ ਨੂੰ 44 ਜਦੋਂ ਕਿ ਬਿਡੇਨ ਦੀ ਡੈਮੋਕਰੇਟ ਪਾਰਟੀ ਨੂੰ 41 ਸੀਟਾਂ ਹਾਸਲ ਹੋ ਚੁੱਕੀਆਂ ਹਨ।

ਅੰਤਿਮ ਅਧਿਕਾਰਿਕ ਨਤੀਜਿਆਂ ਵਿੱਚ ਹਾਲੇ ਸਮਾਂ ਲੱਗੇਗਾ, ਕਿਉਂਕਿ ਅਡਵਾਂਸ ਵੋਟਿੰਗ ਅਤੇ ਮੇਲ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਬਿਲਕੁਲ ਬਾਅਦ ਵਿੱਚ ਹੋਵੇਗੀ।

ਅਮਰੀਕਾ ‘ਚ ਕੁੱਲ ਇਲੈਕਟਰਸ ਦੀ ਸੰਖਿਆਂ 538 ਹੈ ਤੇ ਬਹੁਮਤ ਲਈ 270 ਦਾ ਅੰਕੜਾ ਲੋਂੜੀਦਾਂ ਹੈ। ਡੌਨਾਲਡ ਟਰੰਪ ਤੇ ਜੋ ਬਿਡੇਨ ਨੂੰ ਰਾਸ਼ਟਰਪਤੀ ਬਣਨ ਲਈ 270 ਦੇ ਅੰਕੜੇ ਨੂੰ ਪਾਰ ਕਰਨਾ ਹੋਵੇਗਾ ।

Related News

BIG NEWS : ਲਾਪਤਾ ਹੋਈਆਂ ਦੋਹਾਂ ਕੁੜੀਆਂ ਨੂੰ ਪੁਲਿਸ ਨੇ ਸੁਰੱਖਿਅਤ ਭਾਲਿਆ ।

Vivek Sharma

ਕੋਰੋਨਾ ਦੀ ਮੌਜੂਦਾ ਸਥਿਤੀ ਵੱਡਾ ਚੈਲੇਂਜ, ਜਨਤਾ ਦੇ ਹਿੱਤ ‘ਚ ਹੀ ਲਏ ਸਖ਼ਤ ਫੈ਼ਸਲੇ: ਜੌਹਨ ਟੋਰੀ

Vivek Sharma

ਕੈਨੇਡਾ ਵਿੱਚ ਨਵੇਂ ਯਾਤਰਾ ਨਿਯਮ ਲਾਗੂ ਹੋਣ ਤੋਂ ਬਾਅਦ ਕਰੀਬ 50,000 ਰਿਜ਼ਰਵੇਸ਼ਨ ਹੋਈਆਂ ਰੱਦ

Vivek Sharma

Leave a Comment