channel punjabi
International News Uncategorized

ਅਮਰੀਕਾ ਵਿੱਚ ਤੂਫ਼ਾਨ ਜੇ਼ਟਾ ਕਾਰਨ ਹੋਇਆ ਭਾਰੀ ਨੁਕਸਾਨ, 20 ਲੱਖ ਲੋਕਾਂ ਦੀ ਬਿਜਲੀ ਬੰਦ

ਵਾਸ਼ਿੰਗਟਨ : ਸ਼ੁੱਕਰਵਾਰ ਨੂੰ ਸਿਰਫ ਗ੍ਰੀਸ ਅਤੇ ਤੁਰਕੀ ਵਿੱਚ ਹੀ ਕੁਦਰਤ ਨੇ ਤਬਾਹੀ ਨਹੀਂ ਮਚਾਈ, ਸਗੋ ਅਮਰੀਕਾ ਵਿੱਚ ਵੀ ਕੁਦਰਤੀ ਆਫ਼ਤ ਨੇ ਖਾਸਾ ਨੁਕਸਾਨ ਕੀਤਾ। ਅਮਰੀਕਾ ਦੇ ਦੱਖਣੀ-ਪੂਰਬੀ ਇਲਾਕੇ ਵਿਚ ਆਏ ਤੂਫ਼ਾਨ ‘ਜ਼ੇਟਾ’ ਕਾਰਨ ਮੌਤਾਂ ਦੀ ਗਿਣਤੀ ਛੇ ਤਕ ਪੁੱਜ ਗਈ ਹੈ। ਇਸ ਚਕਰਵਾਤੀ ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ ਹੈ, 20 ਲੱਖ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਤੂਫ਼ਾਨ ‘ਜ਼ੇਟਾ ਗਲਫ ਤੱਟ ‘ਤੇ ਆਇਆ ਤੇ ਇੱਥੋਂ ਇਹ ਦੱਖਣੀ-ਪੂਰਬੀ ਇਲਾਕੇ ਵਿਚ ਫੈਲ ਗਿਆ।

ਤੂਫ਼ਾਨ ਜ਼ੇਟਾ ਕਾਰਨ ਪਹਿਲੀ ਮੌਤ ਨਿਊ ਓਰਲੀਨਜ਼ ‘ਚ ਇਕ 55 ਸਾਲਾਂ ਦੇ ਵਿਅਕਤੀ ਦੀ ਹੋਈ ਜੋ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਹੋਰ ਮੌਤਾਂ ਅਲਬਾਨੀਆ ਤੇ ਜਾਰਜੀਆ ਵਿਚ ਹੋਈਆਂ ਜਿਥੇ ਤੇਜ਼ ਹਵਾਵਾਂ ਕਾਰਨ ਦਰੱਖਤ ਜੜ੍ਹਾਂ ਤੋਂ ਪੁੱਟੇ ਗਏ। ਲੂਸਿਆਨਾ ਖੇਤਰ ਵਿਚ ਇਸ ਸਾਲ ਆਇਆ ਇਹ ਪੰਜਵਾਂ ਤੂਫ਼ਾਨ ਹੈ।

ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਜੇ਼ਟਾ ਤੁਫ਼ਾਨ ਸਬੰਧੀ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ । ਪਿਛਲੇ ਕਰੀਬ ਚਾਰ-ਪੰਜ ਦਿਨਾਂ ਤੋਂ ਤਟਵਰਤੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ।

Related News

ਬਲਾਕ ਕਿਉਬਕੋਇਸ ਲੀਡਰ ਯਵੇਸ-ਫ੍ਰੈਂਕੋਇਸ ਬਲੈਂਚੇਟ ਨੇ ਟਰੂਡੋ ਤੇ ਉਨ੍ਹਾਂ ਦੇ ਦੋ ਹੋਰਨਾ ਅਧਿਕਾਰੀਆਂ ਦੇ ਅਸਤੀਫੇ ਦੀ ਕੀਤੀ ਮੰਗ

Rajneet Kaur

ਬਰਨਬੀ ਦੇ ਹਿੱਟ ਐਂਡ ਰਨ ਵਿੱਚ 19 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Rajneet Kaur

ਪਾਕਿਸਤਾਨ ਦਾ ਅੱਤਵਾਦੀ ਚਿਹਰਾ ਮੁੜ ਹੋਇਆ ਬੇਨਕਾਬ, ਹੁਣ ਆਮ ਲੋਕ ਵੀ ਪੁੱਛ ਰਹੇ ਨੇ ਪਾਕਿਸਤਾਨ ਸਰਕਾਰ ਤੋਂ ਸਵਾਲ

Vivek Sharma

Leave a Comment