channel punjabi
Canada International News North America

ਉੱਘੇ ਉਦਯੋਗਪਤੀ ਅਤੇ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦੀ ਬੇਟੀ ਅਨਨਿਆ ਬਿਰਲਾ ਨਾਲ ਕੈਲੀਫੋਰਨੀਆ ਦੇ ਇਕ ਰੈਸਤਰਾਂ ‘ਚ ਹੋਇਆ ਨਸਲੀ ਭੇਦਭਾਵ

ਉੱਘੇ ਉਦਯੋਗਪਤੀ ਅਤੇ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦੀ ਮਸ਼ਹੂਰ ਸੈਲੀਬਿ੍ਟੀ ਬੇਟੀ ਅਨਨਿਆ ਬਿਰਲਾ ਨੇ ਕਿਹਾ ਹੈ ਕਿ ਅਮਰੀਕਾ ਵਿਚ ਕੈਲੀਫੋਰਨੀਆ ਦੇ ਇਕ ਰੈਸਤਰਾਂ ਵਿਚ ਉਸਦੇ ਨਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਨਸਲੀ ਭੇਦਭਾਵ ਕੀਤਾ ਗਿਆ ਹੈ । ਉਨ੍ਹਾਂ ਦੀ ਮਾਂ, ਭਰਾ ਸਮੇਤ ਪੂਰੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ ਗਿਆ।

ਉੱਦਮੀ, ਗਾਇਕ ਅਤੇ ਕਲਾਕਾਰ ਨੇ ਸ਼ਨੀਵਾਰ ਰਾਤ ਟਵੀਟ ਕਰਕੇ ਕਿਹਾ ਕਿ ਰੈਸਤਰਾਂ ਘੋਰ ਨਸਲਵਾਦੀ ਹੈ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ ਹੋਇਆ ਹੈ।
ਸਕੋਪਾ ਇਟੈਲੀਅਨ ਰੂਟਸ ਰੈਸਟੋਰੈਂਟ ਕੈਲੀਫੋਰਨੀਆ ਵਿਚ ਸ਼ੈੱਫ ਐਂਟੋਨੀਓ ਲੋਫਾਸੋ ਦਾ ਇਕ ਇਟੈਲੀਅਨ -ਅਮਰੀਕੀ ਖਾਣਾ ਪੀਣ ਦਾ ਸਥਾਨ ਹੈ। ਅਨੰਨਿਆ ਨੇ ਰੈਸਤਰਾਂ ਮਾਲਕ ਐਂਟੋਨੀਓ ਨੂੰ ਵੀ ਟਵੀਟ ਕਰਦੇ ਹੋਏ ਕਿਹਾ ਕਿ ਸਾਨੂੰ ਖਾਣ ਲਈ ਤੁਹਾਡੇ ਰੈਸਤਰਾਂ ਵਿਚ ਤਿੰਨ ਘੰਟੇ ਇੰਤਜ਼ਾਰ ਕਰਨਾ ਪਿਆ। ਇੱਥੇ ਮੇਰੀ ਮਾਂ ਨਾਲ ਇਕ ਵੇਟਰ ਨੇ ਮਾੜਾ ਵਿਹਾਰ ਕੀਤਾ ਅਤੇ ਨਸਲੀ ਟਿੱਪਣੀ ਕੀਤੀ।

ਅਨੰਨਿਆ ਬਿਰਲਾ ਦੇ ਨਾਲ ਹੀ ਉਨ੍ਹਾਂ ਦੀ ਮਾਂ ਅਤੇ ਕੁਮਾਰ ਮੰਗਲਮ ਦੀ ਪਤਨੀ ਨੀਰਜਾ ਅਤੇ ਭਰਾ ਆਰੀਆਮਨ ਨੇ ਵੀ ਘਟਨਾ ਦੇ ਸਬੰਧ ਵਿਚ ਟਵੀਟ ਕੀਤੇ ਹਨ। ਇੱਕ ਟਵੀਟ ਵਿੱਚ, ਸ਼੍ਰੀਮਤੀ ਨੀਰਜਾ ਨੇ ਉਨ੍ਹਾਂ ਨਾਲ ਬਦਸਲੂਕੀ ਕਰਨ ਲਈ ਰੈਸਟੋਰੈਂਟ ‘ਤੇ ਆਪਣੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਇਹ ਅਪਮਾਨਜਨਕ ਹੈ। ਤੁਹਾਨੂੰ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਵਿਹਾਰ ਕਰਨ ਦਾ ਅਧਿਕਾਰ ਨਹੀਂ ਹੈ। ਕੁਮਾਰ ਮੰਗਲਮ ਦੇ ਪੁੱਤਰ ਆਰੀਆਮਨ ਬਿਰਲਾ ਨੇ ਟਵੀਟ ਕੀਤਾ ਹੈ ਕਿ ਮੇਰੇ ਨਾਲ ਅਜਿਹਾ ਵਿਹਾਰ ਕਿਤੇ ਨਹੀਂ ਹੋਇਆ। ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਨਸਲੀ ਭੇਦਭਾਵ ਵਾਸਤਵ ਵਿਚ ਕੀਤਾ ਜਾਂਦਾ ਹੈ।

ਉਧਰ, ਰੈਸਤਰਾਂ ਸੰਚਾਲਕਾਂ ਨੇ ਨਸਲੀ ਭੇਦਭਾਵ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ ਡੀ ਦਿਖਾਉਣ ਨੂੰ ਲੈ ਕੇ ਬਹਿਸ ਹੋਈ ਸੀ ਉਸਤੋਂ ਬਾਅਦ ਉਹ ਖਾਣਾ ਖਾ ਕੇ ਚਲੇ ਗਏ ਸਨ।

Related News

ਕਹਿੰਦੇ ਮਾਸਕ ਨਹੀਂ ਪਾਉਣਾ, ਪੁਲਿਸ ਨੇ 2800 ਡਾਲਰ ਜੁਰਮਾਨੇ ਦੀ ਪਰਚੀ ਹੱਥ ‘ਤੇ ਰੱਖ ‘ਤੀ !

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਗਲਾ ਗਵਰਨਰ ਜਨਰਲ ਆਪਣੇ ਆਪ ਨਾਮਜ਼ਦ ਨਹੀਂ ਕਰਨਾ ਚਾਹੀਦਾ: ਕੰਜ਼ਰਵੇਟਿਵ ਆਗੂ ਐਰਿਨ ਓਟੂਲ

Rajneet Kaur

ਬਲੈਕਕੋਂਬ ਗਲੇਸ਼ੀਅਰ ਨੇੜੇ ਬਰਫਬਾਰੀ ‘ਚ ਇਕ ਦੀ ਮੌਤ, ਦੋ ਜ਼ਖਮੀ

Rajneet Kaur

Leave a Comment