channel punjabi
Canada International News North America

ਉਂਟਾਰੀਓ ਸਰਕਾਰ ਨੇ ਸੂਬੇ ਦੇ 32 ਹਸਪਤਾਲਾਂ ਅਤੇ ਪੂਰਕ ਸਹੂਲਤਾਂ `ਚ 116 ਮਿਲੀਅਨ ਡਾਲਰ ਤੋਂ ਵੱਧ ਫੰਡ ਦੇਣ ਦਾ ਕੀਤਾ ਐਲਾਨ : ਪ੍ਰੀਮੀਅਰ ਡੱਗ ਫੋਰਡ

ਓਂਟਾਰੀਓ ਪ੍ਰੀਮੀਅਰ ਡੱਗ ਫੋਰਡ ਸੂਬੇ ਦੇ ਸਾਰੇ ਲੋਕਾਂ ਨੂੰ ਕ੍ਰੈਡਿਟ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ 19 ਕਰਵ ਹੌਲੀ ਹੌਲੀ ਹੇਠਾਂ ਜਾਣਾ ਸ਼ੁਰੂ ਹੋ ਰਹੀ ਹੈ। ਫੋਰਡ ਨੇ ਬੁੱਧਵਾਰ ਨੂੰ ਕੁਈਨਜ਼ ਪਾਰਕ ਵਿਖੇ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਚੰਗੀ ਖ਼ਬਰ ਇਹ ਹੈ ਕਿ ਮੈਂ ਸੱਚਮੁੱਚ ਮੰਨਦਾ ਹਾਂ ਕਿ ਉਨਟਾਰੀਓ ਵਿੱਚ ਹਰ ਕੋਈ ਵਧੀਆ ਕੰਮ ਕਰ ਰਿਹਾ ਹੈ।

ਟੋਰਾਂਟੋ ਵਿਚ, ਸਿਹਤ ਅਧਿਕਾਰੀਆਂ ਨੇ ਅਕਤੂਬਰ ਮਹੀਨੇ ਵਿਚ ਨਵੇਂ ਮਾਡਲਿੰਗ ਨੰਬਰ ਪੇਸ਼ ਕੀਤੇ ਅਤੇ ਸੁਝਾਅ ਦਿੱਤਾ ਕਿ ਜੇ ਵਾਧੂ ਉਪਾਅ ਲਾਗੂ ਨਾ ਕੀਤੇ ਗਏ ਤਾਂ ਕੋਵਿਡ 19 ਵਧ ਸਕਦਾ ਹੈ।

ਉਂਟਾਰੀਓ ਸਰਕਾਰ ਨੇ ਕੱਲ੍ਹ ਸੂਬੇ ਦੇ 32 ਹਸਪਤਾਲਾਂ ਅਤੇ ਪੂਰਕ ਸਹੂਲਤਾਂ `ਚ 766 ਹੋਰ ਬਿਸਤਰਿਆਂ ਲਈ 116 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਦੇਣ ਦਾ ਐਲਾਨ ਕੀਤਾ। ਇਸ ਵਿੱਚ ਬਰੈਂਪਟਨ ਹਸਪਤਾਲ ਵਿੱਚ 41 ਨਵੇਂ ਬਿਸਤਰੇ ਅਤੇ ਈਟੋਬਿਕੋ ਹਸਪਤਾਲ ਵਿੱਚ ਨਵੇਂ 46 ਬੈੱਡ ਸ਼ਾਮਿਲ ਹਨ। ਪ੍ਰੀਮੀਅਰ ਡਗਲਸ ਫੋਰਡ ਵੱਲੋਂ ਬੀਤੇ ਕੱਲ੍ਹ ਸਿਹਤ ਮੰਤਰੀ ਕ੍ਰਿਸਟੀ ਏਲੀਅਟ ਅਤੇ ਵਿਲੀਅਮ ਓਸਲਰ ਹੈਲਥ ਦੇ CEO ਡਾ. ਨਵੀਦ ਮੁਹੰਮਦ ਨਾਲ ਇਹ ਐਲਾਨ ਕੀਤਾ ਸੀ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਇਸ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਬਰੈਂਪਟਨ ਦੇ ਵਸਨੀਕਾਂ ਲਈ ਇਹ ਚੰਗੀ ਖ਼ਬਰ ਹੈ।

ਟੋਰਾਂਟੋ ਪਬਲਿਕ ਹੈਲਥ ਨੇ ਕਿਹਾ ਕਿ ਇਸ ਸਮੇਂ ਸ਼ਹਿਰ ‘ਚ ਸਿਰਫ 63 ਫੀਸਦੀ ਆਈ.ਸੀ.ਯੂ ਬੈਡ ਭਰੇ ਹੋਏ ਹਨ।ਸਰਦੀਆਂ ਵਧਣ ਦੇ ਨਾਲ ਨਾਲ ਕੋਰੋਨਾ ਵਾਇਰਸ ਦੇ ਹੋਰ ਫੈਲਣ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਸ ਲਈ ਸੂਬਾ ਪਹਿਲਾ ਹੀ ਇਸਦੀਆਂ ਤਿਆਰੀਆਂ ਕਰ ਰਿਹਾ ਹੈ।

Related News

ਲੈਬਨਾਨ ਧਮਾਕੇ ‘ਚ ਕੈਨੇਡੀਅਨ ਕਾਰੋਬਾਰੀ ਦੀ ਮੌਤ

Rajneet Kaur

BIG NEWS : ਅਦਾਲਤ ਨੇ DEEP SIDHU ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ, ਪੰਜਾਬ ਤੋਂ ਨਹੀਂ ਹਰਿਆਣਾ ਤੋਂ ਹੋਈ ਸਿੱਧੂ ਦੀ ਗ੍ਰਿਫ਼ਤਾਰੀ !

Vivek Sharma

ਭਾਰਤੀਆਂ ਨੂੰ ਖੁਸ਼ ਕਰਨ ‘ਚ ਰੁੱਝੇ ਹੋਏ ਹਨ ਡੋਨਾਲਡ ਟਰੰਪ

Rajneet Kaur

Leave a Comment