channel punjabi
Canada International News North America

ਵੌਹਾਨ ਦੇ ਇਕ ਵਿਆਹ ‘ਚ ਜਾਣਾ ਪਿਆ ਮਹਿੰਗਾ, ਕੋਵਿਡ 19 ਦੇ 44 ਮਾਮਲੇ ਆਏ ਸਾਹਮਣੇ

ਸਿਹਤ ਅਧਿਕਾਰੀ ਨੇ ਕਿਹਾ ਕਿ ਵੌਹਾਨ ਦੇ ਇਕ ਵਿਆਹ ‘ਚ ਕੋਵਿਡ 19 ਆਉਟਬ੍ਰੇਕ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਇਕ ਰਿਲੀਜ਼ ਵਿੱਚ, ਯਾਰਕ ਰੀਜਨ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੱਡੇ ਇਕੱਠ ਨਾਲ ਜੁੜੇ 44 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮਾਗਮ ਵਿਚ 100 ਤੋਂ ਵੱਧ ਲੋਕ ਸ਼ਾਮਲ ਹੋਏ ਸਨ। ਜਿੰਨ੍ਹਾਂ ਨੂੰ ਕੋਵਿਡ 19 ਦੇ ਜੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵਿਆਹ ਦੋ ਦਿਨ੍ਹਾਂ ਲਈ ਜੇਨ ਅਤੇ ਲੈਂਗਸਟਾਫ ਦੇ ਖੇਤਰ ਵਿਚ ਅਵਨੀ ਈਵੈਂਟ ਸੈਂਟਰ ਵਿਚ ਰੱਖਿਆ ਗਿਆ ਸੀ। ਕੋਵਿਡ 19 ਦੇ ਸਾਰੇ ਮਾਮਲੇ ਬੁੱਧਵਾਰ ਅਕਤੂਬਰ 14 ਅਤੇ ਐਤਵਾਰ 18 ਅਕਤੂਬਰ ਤੋਂ ਵਿਆਹ ਨਾਲ ਜੁੜੇ ਸਮਾਗਮਾਂ ਨਾਲ ਹਨ।

ਦੋਵੇਂ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਯੌਰਕ ਖੇਤਰ ਸਟੇਜ 3 ਪਾਬੰਦੀਆਂ ਅਧੀਨ ਸੀ। ਇਹ ਖੇਤਰ 19 ਅਕਤੂਬਰ ਨੂੰ ਕੋਵਿਡ 19 ਦੀ ਦੂਜੀ ਵੇਵ ‘ਚ ਪਹੁੰਚ ਗਿਆ ਸੀ। ਦਸ ਦਈਏ ਦੂਜੀ ਵੇਵ ‘ਚ ਇਨਡੋਰ ਇਕਠਾਂ ‘ਚ 10 ਲੋਕ ਇਕਠੇ ਹੋ ਸਕਦੇ ਹਨ ਅਤੇ ਆਉਟਡੋਰ ‘ਚ 25 ਲੋਕ ਇਕਠੇ ਹੋ ਸਕਦੇ ਹਨ। ਪਬਲਿਕ ਹੈਲਥ ਦੁਆਰਾ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਨੇ ਵਿਆਹ ‘ਚ ਹਾਜ਼ਰੀ ਭਰੀ ਸੀ ਉਹ ਆਪਣੇ ਆਪਣ ਨੂੰ 14 ਦਿਨ੍ਹਾਂ ਲਈ ਅਲੱਗ-ਥਲੱਗ ਰੱਖਣ। ਸਿਹਤ ਅਧਿਕਾਰੀਆਂ ਨੂੰ ਸੋਮਵਾਰ ਨੂੰ ਪਹਿਲੇ ਕੇਸ ਬਾਰੇ ਸੂਚਿਤ ਕੀਤਾ ਗਿਆ ਸੀ।
ਅੱਧੇ ਤੋਂ ਵੱਧ ਕੇਸ ਪੀਲ ਖੇਤਰ ਦੇ ਹਨ। ਬਾਕੀ ਦੇ ਕੇਸ ਪੂਰੇ ਸੂਬੇ ਦੇ ਹਨ, ਹਾਲਾਂਕਿ ਜ਼ਿਆਦਾਤਰ ਜੀਟੀਏ ਵਿੱਚ ਹਨ।

Peel Region – 31 cases
York Region – 5 cases
Halton Region – 3 cases
Wellington-Dufferin-Guelph – 2 cases
Toronto – 1 case
Region of Waterloo – 1 case
Simcoe Muskoka – 1 case

Related News

ਕੈਨੇਡਾ ‘ਚ ਪੰਜਾਬੀ ਡਰਾਈਵਿੰਗ ਸਕੂਲ ਦੇ ਇੰਸਟ੍ਰਕਟਰ ‘ਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼

Rajneet Kaur

BIG NEWS : ਐਡਮਿੰਟਨ ਅਤੇ ਕੈਲਗਰੀ ਸ਼ਹਿਰ ਵਿਚਕਾਰ ਦੌੜੇਗੀ ਹਾਈਪਰਲੂਪ , ਰਫ਼ਤਾਰ ਹੋਵੇਗੀ ਇਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ !

Vivek Sharma

ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਵਧੇ ਕੋਰੋਨਾ ਦੇ ਮਾਮਲੇ, ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 9000 ਤੋਂ ਹੋਈ ਪਾਰ

Vivek Sharma

Leave a Comment