channel punjabi
International News

‘ਕੋਰੋਨਾ’ ਨੂੰ ਜਾਅਲੀ ਦੱਸਣ ਵਾਲੇ ਬਾਡੀ ਬਿਲਡਰ ਦੀ ‘ਕੋਰੋਨਾ ਵਾਇਰਸ’ ਕਾਰਨ ਮੌਤ

ਕੋਰੋਨਾ ਵਾਇਰਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਦੁਨੀਆ ਭਰ ‘ਚ ਫੈਲੀਆਂ ਹੋਈਆਂ ਹਨ। ਕੋਈ ਕੋਰੋਨਾਵਾਇਰਸ ਨੂੰ ਵੱਡੀ ਸਾਜ਼ਿਸ਼ ਦੱਸ ਰਿਹਾ ਹੈ, ਕੁਝ ਲੋਕ ਇਹ ਯਕੀਨ ਕਰਨ ਨੂੰ ਤਿਆਰ ਨਹੀਂ ਕਿ ਕੋਰੋਨਾ ਵਾਇਰਸ ਕਾਰਣ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਹੈ।

ਬੀਤੇ ਦਿਨ ਹੋਈ ਇਕ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ਸਟਾਰ ਅਤੇ ਯੂਕ੍ਰੇਨ ਦੇ ਮਸ਼ਹੂਰ ਬਾਡੀ ਬਿਲਡਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਬਾਡੀ ਬਿਲਡਰ ਦਮੈਤਰੀ ਟੂਜਹੁਕ ਨੇ ਕੋਰੋਨਾ ਨੂੰ ‘ਜਾਅਲੀ’ ਦੱਸਿਆ ਸੀ ਅਤੇ ਉਹ ਮੰਣਦਾ ਸੀ ਕਿ ਕੋਰੋਨਾ ਨਹੀਂ ਹੁੰਦਾ। 33 ਸਾਲਾ ਦਮੈਤਰੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਿਤ ਸੀ ਅਤੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨੇ 1 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਸਨ। ਦਮੈਤਰੀ ਫਿੱਟਨੈੱਸ ਨਾਲ ਸਬੰਧਤ ਵੀਡੀਓਜ਼ ਅਕਸਰ ਸਾਂਝਾ ਕਰਦਾ ਰਹਿੰਦਾ ਸੀ।

ਹਾਲ ਹੀ ਵਿਚ ਦਮੈਤਰੀ ਤੁਰਕੀ ਗਿਆ ਸੀ ਅਤੇ ਤੁਰਕੀ ਤੋਂ ਯੂਕ੍ਰੇਨ ਵਾਪਸ ਪਰਤਣ ਤੋਂ ਬਾਅਦ ਜਾਂਚ ਵਿਚ ਦਮੈਤਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਹਸਪਤਾਲ ਵਿਚ 8 ਦਿਨਾਂ ਬਾਅਦ ਉਸ ਨੂੰ 15 ਅਕਤੂਬਰ ਨੂੰ ਘਰੇਲੂ ਇਲਾਜ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਦੌਰਾਨ ਅਗਲੇ ਹੀ ਦਿਨ ਉਸ ਨੂੰ ਦਿਲ ਦੀ ਤਕਲੀਫ਼ ਹੋਣ ਕਰਕੇ ਦੋਬਾਰਾ ਹਸਪਤਾਲ ਲਿਜਾਇਆ ਗਿਆ ਪਰ ਕੋਵਿਡ-19 ਦੀ ਗੰਭੀਰ ਬਿਮਾਰੀ ਕਾਰਨ 17 ਅਕਤੂਬਰ ਨੂੰ ਉਸਦੀ ਮੌਤ ਹੋ ਗਈ। 33 ਸਾਲਾ ਸੋਸ਼ਲ ਮੀਡੀਆ ਸਟਾਰ ਦੀ ਪਤਨੀ ਨੇ ਇੰਸਟਾਗ੍ਰਾਮ ‘ਤੇ ਇਮੋਸ਼ਨਲ ਪੋਸਟ ਸਾਂਝੀ ਕੀਤੀ।

ਹਾਲਾਂਕਿ ਬੀਮਾਰ ਪੈਣ ਤੋਂ ਬਾਅਦ ਦਮੈਤਰੀ ਨੇ ਕੋਰੋਨਾ ਨੂੰ ਲੈ ਕੇ ਆਪਣਾ ਵਿਚਾਰ ਬਦਲ ਲਿਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ,’ਤੁਸੀਂ ਮੇਰੀ ਕਹਾਣੀ ਤੋਂ ਜਾਣੂ ਹੋਵੋਗੇ ਕਿ ਮੈਨੂੰ ਕੋਰੋਨਾ ਹੋ ਗਿਆ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਵੇਂ ਬੀਮਾਰ ਹੋ ਗਿਆ ਅਤੇ ਸਾਰਿਆਂ ਨੂੰ ਸਾਵਧਾਨ ਕਰਦਾ ਹਾਂ ਕਿ ਜਦੋਂ ਤੱਕ ਮੈਂ ਬੀਮਾਰ ਨਹੀਂ ਹੋਇਆ, ਮੈਂ ਇਹ ਮੰਨਦਾ ਸੀ ਕਿ ਕੋਈ ਕੋਵਿਡ ਨਹੀਂ ਹੈ।’

ਬਾਡੀ ਬਿਲਡਰ ਦਮੈਤਰੀ ਟੂਜਹੁਕ ਸਿਰਫ਼ 33 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ , ਉਹ ਵੀ ਉਸ ਸਮੇਂ ਜਦੋਂ ਉਹ ਖੁਦ ਨੂੰ ਫਿੱਟ ਰੱਖਣ ਲਈ ਘੰਟਿਆਂ ਸਰੀਰਕ ਕਸਰਤ ਕਰਦੇ ਸਨ।

ਦਮੈਤਰੀ ਟੂਜਹੁਕ ਦੀ ਘਟਨਾ ਉਹਨਾਂ ਸਾਰਿਆਂ ਲਈ ਇਕ ਨਸੀਹਤ ਹੈ ਜਿਹੜੇ ਕੋਰੋਨਾ ਨੂੰ ਹਲਕੇ ਵਿਚ ਲੈ ਰਹੇ ਹਨ। ਕੋਰੋਨਾਵਾਇਰਸ ਤੋਂ ਬਚਾਅ ਲਈ ਹਾਲੇ ਤਕ ਕੋਈ ਵੈਕਸੀਨ ਨਹੀਂ ਲੱਭੀ ਜਾ ਸਕੀ ਹੈ, ਇਸ ਲਈ ਜ਼ਰੂਰੀ ਹੈ ਕਿ ਹਰ ਵਿਅਕਤੀ ਸਿਹਤ ਮਾਹਿਰਾਂ ਦੇ ਸੁਝਾਵਾਂ ਨੂੰ ਧਿਆਨ ਵਿਚ ਰੱਖੇ। ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਦਾ ਪਾਲਣ, ਸਮੇਂ ਸਮੇਂ ‘ਤੇ ਹੱਥ ਧੌਦੇ ਰਹਿਣਾ ਅਤੇ ਸੰਤੁਲਿਤ ਖ਼ੁਰਾਕ ਨੂੰ ਅਪਣੀ ਰੂਟੀਨ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ।

Related News

ਕਿਉਬਿਕ 2022 ਤੱਕ 3,500 ਪ੍ਰਾਈਵੇਟ ਡੇਅ ਕੇਅਰ ਸਪਾਟਸ ਨੂੰ ਸਬਸਿਡੀ ‘ਚ ਕਰੇਗਾ ਤਬਦੀਲ

Rajneet Kaur

ਕੈਨੇਡਾ ‘ਚ 87 ਫੀਸਦੀ ਲੋਕਾਂ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ: ਚੀਫ਼ ਮੈਡੀਕਲ ਅਧਿਕਾਰੀ ਡਾ: ਥਰੇਸਾ

Rajneet Kaur

CRA ਕੈਨੇਡਾ ਰਿਕਵਰੀ ਬੈਨੀਫਿਟ ਲਈ ਆਪਣੇ ਆਨ ਲਾਈਨ ਬਿਨੈਪੱਤਰ ਨੂੰ ਕਰੇਗਾ ਅਪਡੇਟ

Vivek Sharma

Leave a Comment