channel punjabi
International News USA

‘ਜਿਹੜਾ ਖ਼ੁਦ ਦੀ ਹਿਫ਼ਾਜ਼ਤ ਨਹੀਂ ਕਰ ਸਕਿਆ,ਉਹ ਸਾਡੀ ਕੀ ਸੁਰਖਿੱਆ ਕਰੇਗਾ?’: ਬਰਾਕ ਓਬਾਮਾ, ਜੋਅ ਬਿਡੇਨ ਦੇ ਹੱਕ ‘ਚ ਪ੍ਰਚਾਰ ਲਈ ਉਤਰੇ ਓਬਾਮਾ ਨੇ ਟਰੰਪ ਨੂੰ ਜੰਮ ਕੇ ਘੇਰਿਆ

ਵਾਸ਼ਿੰਗਟਨ : ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਮਰੀਕਾ ‘ਚ ਸਿਆਸੀ ਪਾਰਾ ਸਿਖਰਾਂ ‘ਤੇ ਹੈ । ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀ ਵਿਚਾਲੇ ਟੱਕਰ ਕਾਂਟੇ ਦੀ ਹੈ, ਇਸ ਲਈ ਕੋਈ ਵੀ ਪਾਰਟੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਲੋਕਾਂ ਵਿਚਾਲੇ ਭਰੋਸਾ ਹੋਰ ਮਜ਼ਬੂਤ ਕਰਨ ਅਤੇ ਉਹਨਾਂ ਨੂੰ ਆਪਣੇ ਵੱਲ ਕਰਨ ਲਈ ਹੁਣ ਪਾਰਟੀਆਂ ਵੱਲੋਂ ਆਪਣੇ ਅਜ਼ਮਾਏ ਹੋਏ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਸਾਬਕਾ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਬਰਾਕ ਓਬਾਮਾ ਨੇ ਜੋਅ ਬਿਡੇਨ ਦੇ ਹੱਕ ‘ਚ ਪ੍ਰਚਾਰ ਕਰਦੇ ਹੋਏ ਕੋਰੋਨਾ ਵਾਇਰਸ ਨੂੰ ਲੈ ਕੇ ਮੌਜੂਦਾ ਰਾਸ਼ਟਰਪਤੀ ਟਰੰਪ ‘ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲਿਆ ਹੈ। ਓਬਾਮਾ ਨੇ ਕਿਹਾ ਕਿ ਜੋ ਵਿਅਕਤੀ ਖੁਦ ਨੂੰ ਬਚਾਉਣ ਲਈ ਕਦਮ ਨਹੀਂ ਚੁੱਕ ਸਕਦਾ, ਉਹ ਅਚਾਨਕ ਹੀ ਸਾਨੂੰ ਸਭ ਨੂੰ ਕਿਵੇਂ ਬਚਾ ਲਵੇਗਾ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਿੰਕਲੇਨ ‘ਚ ਡੈਮੋਕ੍ਰੇਟ ਉਮੀਦਵਾਰ ਦੇ ਸਮਰਥਨ ‘ਚ ਰੈਲੀ ਦੌਰਾਨ ਬੋਲਦੇ ਹੋਏ ਕਿਹਾ ਕਿ ਅਸੀਂ ਮਹਾਮਾਰੀ ਨਾਲ 8 ਮਹੀਨਿਆਂ ਤੋਂ ਜੂਝ ਰਹੇ ਹਾਂ। ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਘਟਣ ਦੀ ਬਜਾਏ ਵੱਧ ਰਹੇ ਹਨ। ਹਾਲੇ ਤੱਕ ਅਸੀਂ ਇਸ ਦਾ ਕੋਈ ਤੋੜ ਨਹੀਂ ਭਾਲ ਸਕੇ। ਤੁਸੀਂ ਟਰੰਪ ਤੋਂ ਇਹ ਉਮੀਦ ਨਾ ਕਰੋ ਕਿ ਉਹ ਸਾਨੂੰ ਸਭ ਨੂੰ ਬਚਾ ਲੈਣਗੇ, ਉਹ ਤਾਂ ਖ਼ੁਦ ਨੂੰ ਕੋਰੋਨਾ ਸੰਕ੍ਰਮਿਤ ਹੋਣ ਤੋਂ ਨਹੀਂ ਬਚਾ ਸਕੇ। ਰਾਸ਼ਟਰਪਤੀ ਟਰੰਪ ‘ਤੇ ਤੰਜ਼ ਕੱਸਦੇ ਹੋਏ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਇਹ ਕੋਈ ਰਿਐਲਿਟੀ ਸ਼ੋਅ ਨਹੀਂ ਹੈ, ਸਗੋਂ ਹਕੀਕਤ ਹੈ।

ਬਿਡੇਨ ਅਤੇ ਡੈਮੋਕ੍ਰੇਟਸ ਵੱਲੋਂ ਪਹਿਲੀ ਵਾਰ ਰੈਲੀ ‘ਚ ਸ਼ਾਮਲ ਹੋਏ ਓਬਾਮਾ ਨੇ ਕਿਹਾ ਕਿ ਜੋਅ ਬਿਡੇਨ ਤੇ ਕਮਲਾ ਹੈਰਿਸ ਨੂੰ ਦੇਖੋ, ਉਹ ਕੋਈ ਫਾਲੂਤ ਗੱਲ ਨਹੀਂ ਕਰਦੇ ਅਤੇ ਟਰੰਪ ਨੂੰ ਦੇਖੋ ਉਹ ਟਵੀਟ ਜ਼ਰੀਏ ਵੀ ਸਾਜ਼ਿਸ਼ਾਂ ਰਚਦੇ ਹਨ। ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਜੋ ਸਾਡੇ ਸਮਾਜ ਦੇ ਤਾਣੇ-ਬਾਣੇ ਨੂੰ ਤੋੜੇਗੀ, ਬੱਚੇ ਅੱਜ ਦੇਖ ਰਹੇ ਹਨ ਉਨ੍ਹਾਂ ‘ਤੇ ਕੀ ਅਸਰ ਹੋਵੇਗਾ। ਵਤੀਰਾ ਅਤੇ ਚਰਿੱਤਰ ਮਾਇਨੇ ਰੱਖਦਾ ਹੈ।

ਓਬਾਮਾ ਨੇ ਨਿਊਯਾਰਕ ਟਾਈਮਜ਼ ਦੀ ਜਾਰੀ ਇਕ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ, ‘ਇਕ ਪਾਸੇ ਟਰੰਪ ਕੋਰੋਨਾ ਵਾਇਰਸ ਲਈ ਚੀਨ ਨੂੰ ਜਿੰਮੇਵਾਰ ਠਹਿਰਾਉਂਦੇ ਹਨ, ਉਸ ਨੂੰ ਸਜ਼ਾ ਦੇਣ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਚੀਨ ਦੇ ਬੈਂਕ ‘ਚ ਉਨ੍ਹਾਂ ਦੇ ਖਾਤੇ ਸਾਹਮਣੇ ਆਉਂਦੇ ਹਨ। ਇਹ ਦੋ-ਪਾਸੜ ਕਿਉਂ ਗੱਲ ਕੀਤੀ ਜਾ ਰਹੀ ਹੈ।’

ਬਰਾਕ ਓਬਾਮਾ ਦਸ ਸਾਲਾਂ ਤਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਨ, ਅਜਿਹੇ ਵਿਚ ਡੈਮੋਕ੍ਰੇਟਿਕ ਪਾਰਟੀ ਹੁਣ ਉਨ੍ਹਾਂ ਦੇ ਸਿਆਸੀ ਤਜ਼ਰਬੇ ਅਤੇ ਲੋਕਪ੍ਰਿਅਤਾ ਦਾ ਫਾਇਦਾ ਚੁੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਚੋਣ ਪ੍ਰਚਾਰ ਦੇ ਆਖਰੀ ਪੜਾਅ ਵਿੱਚ ਹੁਣ ਬਰਾਕ ਓਬਾਮਾ ਪਾਰਟੀ ਦੇ ਹੱਕ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਹਨ। ਸ਼ਨੀਵਾਰ ਨੂੰ ਮਿਆਮੀ ਅਤੇ ਅਗਲੇ ਹਫ਼ਤੇ ਓਰਲੈਂਡੋ ‘ਚ ਵੀ ਓਬਾਮਾ ਦਾ ਚੋਣ ਰੈਲੀਆਂ ਕਰਨ ਦਾ ਪਲਾਨ ਹੈ।

Related News

ਟਵਿੱਟਰ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਮਹਿਮਾ ਕੌਲ ਨੇ ਦਿੱਤਾ ਅਸਤੀਫ਼ਾ, ਦਬਾਅ ਹੇਠ ਹਟਾਏ ਜਾਣ ਦੇ ਚਰਚੇ

Vivek Sharma

ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਕਿਸਾਨੀ ਮਸਲੇ ਦਾ ਹੱਲ ਕੱਢਣ ਲਈ ਬਣਾਈ ਗਈ ਕਮੇਟੀ ਨੂੰ ਛੱਡਿਆ

Rajneet Kaur

ਇੰਜਣ ਨੂੰ ਅੱਗ ਲੱਗਣ ਮਗਰੋਂ ਬੋਇੰਗ 777 ਜਹਾਜ਼ਾਂ ਦੀ ਜਾਂਚ ਦੇ ਆਦੇਸ਼

Rajneet Kaur

Leave a Comment